SANGRAND KATHA VICHAR
Related Articles
-
ਧੰਨ ਧੰਨ ਸਾਹਿਬ ਸ਼੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਦਿਹਾੜੇ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਗੁ: ਸ਼੍ਰੀ ਬਾਉਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ । ਇਹਨਾਂ ਸ਼ਤਾਬਦੀ ਦਿਹਾੜਿਆ ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋੰ ਸੰਗਤਾਂ ਦੇ ਸਹਿਯੋਗ ਸਕਦਾ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸੰਗਤਾਂ ਲਈ ਮਿਤੀ 15-16-17-18 ਨੂੰ ਬਹੁਤ ਭਾਰੀ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਤਾਬਦੀ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
‘’ਸ਼੍ਰੋਮਣੀ ਦਮਦਮੀ ਸਟੀਕ’’ 25 ਜੁਲਾਈ 2023 ਨੂੰ ਹੋਵੇਗਾ ਰਿਲੀਜ । ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ 14 ਸਾਲਾਂ ਦੀ ਅਣਥੱਕ ਘਾਲਣਾ ਸਦਕਾ ਦਮਦਮੀ ਟਕਸਾਲ ਜਥੇਬੰਦੀ ਵੱਲੋਂ ਪ੍ਰਕਾਸ਼ਤ ‘ਸ਼੍ਰੋਮਣੀ ਦਮਦਮੀ ਸਟੀਕ’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥਾਂ ਦਾ ਸੰਪੂਰਨ ਟੀਕਾ ) ਕੱਲ ਮਿਤੀ 25 ਜੁਲਾਈ 2023 ਨੂੰ ਸਿੱਖ ਪੰਥ ਦੇ ਸਰਵੋਤਮ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤਖਤਾਂ ਦੇ ਸਿੰਘ ਸਾਹਿਬਾਨਾਂ , ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਸਤਿਕਾਰਤ ਸ਼ਖਸ਼ੀਅਤਾਂ ਵੱਲੋਂ ਸਵੇਰੇ 12 ਵਜੇ ਸੰਗਤਾਂ ਨੂੰ ਅਰਪਣ ਕੀਤਾ ਜਾਵੇਗਾ ।
Damdami Taksal, , Events & Updates, 0 -
ਗੁ: ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਹੈੱਡਕੁਆਟਰ ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਂਕ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦੀ ਉਸਾਰੀ ਕਰਨ ਲਈ ਮਿਤੀ 25 ਜੂਨ 2023 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਆਪਣੇ ਕਰ ਕਮਲਾਂ ਦੁਆਰਾ ਸਵੇਰੇ 7:30 ਵਜੇ ਰੱਖਣਗੇ , ਉਪਰੰਤ ਕਥਾ ਕੀਰਤਨ ਦੇ ਸਮਾਗਮ ਸਾਰਾ ਦਿਨ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਕੇ ਹਾਜਰੀਆਂ ਭਰੋ ਜੀ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅਹਿਮਦ ਸ਼ਾਹ ਦੁੱਰਾਨੀ ਦੀਆਂ ਫੌਜਾਂ ਦਾ ਨਿੱਡਰਤਾ ਅਤੇ ਦਲੇਰੀ ਨਾਲ ਟਾਕਰਾ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ (ਦੂਜੇ ਮੁਖੀ ਦਮਦਮੀ ਟਕਸਾਲ) ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਸਿੱਖ ਯੋਧੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ‘ਚ ਸਦਾ ਅਮਰ ਹੈ।
Damdami Taksal, , Events & Updates, 0







