ਲੈਸਟਰ (ਯੂਕੇ) ਗੁਰਦੁਆਰਾ ਸਾਹਿਬ ਜੀ ਵਿਖੇ ਗੁਰਮਤਿ ਸਮਾਗਮ ਸਜਾਏ ਗਏ। ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸੰਗਤਾਂ ਨੂੰ ਕਥਾ ਅਤੇ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਈਆਂ ਗਈਆਂ ।

ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਗੁਰਦੁਆਰਾ ਸਾਹਿਬ ਜੀ ਵਿਖੇ ਸਤਿਕਾਰਯੋਗ ਸੰਤ ਮਹਿੰਦਰ ਸਿੰਘ ਜੀ ਨਿਸ਼ਕਾਮ ਸੇਵਕ ਜਥੇ ਵਾਲੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦਾ ਸਨਮਾਨ ਕਰਦੇ ਹੋਏ ।

ਗੁਰਦੁਆਰਾ ਗੁਰੂ ਨਾਨਕ ਸਮੈਦਿਕ (ਇੰਗਲੈਂਡ) ਵਿਖੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਨੇ ਕਥਾ ਦੁਆਰਾ ਹਾਜਰੀ ਭਰੀ। ਉਪਰੰਤ ਗੁਰੂ ਘਰ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਸ਼ਾਂ ਦੇ ਸਵਾਗਤ ‘ਚ ਆਤਿਸ਼ਬਾਜੀ ਅਤੇ ਫੁਲਾਂ ਦੀ ਵਰਖਾ ਕੀਤਾ। ਜਥੇਬੰਦੀ ਵੱਲੋਂ ਬਾਬਾ ਜੀ ਦਾ ਸ਼ਾਨਦਾਰ ਸਵਾਗਤ ਕਰਨ ਤੇ ਪ੍ਰਬੰਧਕ ਕਮੇਟੀ ਅਤੇ UK ਦੀਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।

ਗੁਰਦੁਆਰਾ ਗੁਰੂ ਨਾਨਕ ਰੋਡ ਸ਼੍ਰੀ ਗੁਰੂ ਸਿੰਘ ਸਭਾ ਸਾਊਥਹਾਲ (ਇੰਗਲੈੰਡ) ਵਿਖੇ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦਾ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਉ ਦੁਆਰਾ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਉਪਰੰਤ ਮਹਾਂਪੁਰਸ਼ਾਂ ਨਾਲ ਅਤੇ ਜਥੇਬੰਦੀ ਦਮਦਮੀ ਟਕਸਾਲ ਨਾਲ ਸਨੇਹ ਰੱਖਣ ਵਾਲੇ ਵੱਖ ਵੱਖ ਸਿੰਘਾਂ ਦੇ ਗ੍ਰਹਿ ਵਿਖੇ ਚਰਨ ਪਾਉਂਦੇ ਹੋਏ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

ਸਾਊਥਹਾਲ ( ਇੰਗਲੈਂਡ) ਵਿਖੇ ਜਥੇਬੰਦੀ ਦਮਦਮੀ ਟਕਸਾਲ ਨਾਲ ਸਨੇਹ ਰੱਖਣ ਵਾਲੇ ਵੱਖ ਵੱਖ ਸਿੰਘਾਂ ਦੇ ਗ੍ਰਹਿ ਵਿਖੇ ਚਰਨ ਪਾਉਂਦੇ ਹੋਏ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ

ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ , UK ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ, ਸ਼ਹੀਦ ਭਾਈ ਮਨਬੀਰ ਸਿੰਘ ਜੀ ਚਹੇੜੂ ਜੀ ਦੇ ਪਰਵਾਰ ਨਾਲ਼, ਸ਼ਹੀਦ ਭਾਈ ਮਨਬੀਰ ਸਿਂਘ ਜੀ ਦੀ ਧਰਮ ਸੁਪਤਨੀ ਅਤੇ ਸਪੁੱਤਰ ਭਾਈ ਗੁਰਮੀਤ ਸਿੰਘ ਜੀ ਦੇ ਗ੍ਰਹਿ ਵਿਖੇ ।

ਗੁਰਦੁਆਰਾ ਸ਼੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਡਰਬੀ ( ਇੰਗਲੈਂਡ) ਵਿਖੇ ਮਿਤੀ 20 ਤਾਰੀਕ ਰਾਤਰੀ ਦੇ ਸਮਾਗਮਾਂ ‘ਚ ਕਥਾ ਦੀ ਹਾਜਰੀ ਭਰੀ ।

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅੱਜ ਆਪਣੀ ਇੰਗਲੈਂਡ ਦੀ ਫੇਰੀ ਦੌਰਾਨ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਵਿਸੇਸ਼ ਰੂਪ ਵਿਚ ਮਿਲਣ ਵਾਸਤੇ ਭਾਈ ਸੁੱਖਾ ਸਿੰਘ ਜੀ ਦੇ ਫਾਰਮ ਤੇ ਦਰਸ਼ਨ ਦੇਣ ਪਹੁੰਚੇ । ਜਥੇਬੰਦੀ ਦਮਦਮੀ ਟਕਸਾਲ ਵੱਲੋਂ ਸਿੰਘ ਸਾਹਿਬਾਨ ਦਾ ਸਿਰਪਾਓ ਦੇ ਕੇ ਸਨਮਾਨ ਕੀਤਾ

ਗੁਰਦੁਆਰਾ ਅਮਰ ਸ਼ਹੀਦ ਬਾਬਾ ਬਾਬਾ ਦੀਪ ਸਿੰਘ ਜੀ ਨਿਊਕੈਸਲ ਇੰਗਲੈਂਡ (UK) ਵਿਖੇ ਸੰਗਤਾਂ ਵੱਲੋਂ 19 ਤਰੀਕ ਰਾਤਰੀ ਦੇ ਗੁਰਮਤਿ ਸਮਾਗਮ ਸਜਾਏ ਗਏ ।

ਗੁਰਦੁਆਰਾ ਸਿਖ ਟੈਂਪਲ ਲੀਡਸ (U.K ) ਵਿਖੇ ਦਮਦਮੀ ਟਕਸਾਲ ਦੇ ਮੌਜੂਦਾ ਮੁੱਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸੰਗਤਾਂ ਦੇ ਗ੍ਰਹਿ ਵਿਚ ਜਥੇ ਸੰਗਤ ਨਾਲ ।

ਇੰਗਲੈਂਡ ਦੀ ਧਰਤੀ ‘ਤੇ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ‘ਚ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾਂਉਦੇ ਹੋਏ ਮਹਾਂਪੁਰਸ਼ ਅਤੇ ਗੁਰਸਿੱਖਾਂ ਦੇ ਘਰਾਂ ‘ਚ ਚਰਨਾਂ ਪਾਉਂਦੇ ਹੋਏ ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ।

ਮਹਾਂਪੁਰਸ਼ਾਂ ਦੇ ਇੰਗਲੈਂਡ ਆਉਣ ਦੀ ਖੁਸ਼ੀ ‘ਚ ਇੰਗਲੈਂਡ ਨਿਵਾਸੀ ਸੰਗਤਾਂ ‘ਚ ਦਮਦਮੀ ਟਕਸਾਲ ਜਥੇਬੰਦੀ ਪ੍ਰਤੀ ਬੇਅੰਤ ਉਤਸ਼ਾਹ ਅਤੇ ਪ੍ਰੇਮ ਵੇਖਣ ਨੂੰ ਮਿਲ ਰਿਹਾ ਹੈ , ਗੁਰੂ ਸਾਹਿਬ ਦਮਦਮੀ ਟਕਸਾਲ ਅਤੇ ਸੰਗਤਾਂ ਦਾ ਇਹ ਪ੍ਰੇਮ ਏਸੇ ਤਰ੍ਹਾਂ ਬਣਾਈ ਰੱਖਣ 

ਇੰਗਲੈਂਡ ਵਿਖੇ ਗੁਰਦੁਆਰਾ ਬਾਬਾ ਸੰਗ ਜੀ ਹਾਈ ਸਟਰੀਟ ਸਮੈਦਿਕ ਬਰਮਿੰਘਮ ਇੰਗਲੈਂਡ ਵਿਖੇ ਕਥਾ ਦੀ ਹਾਜਰੀ ਭਰੀ

ਗੁ: ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਇੰਗਲੈਂਡ ਵਿਖੇ ਸ਼੍ਰੀ ਮੁਖਵਾਕ ਸਾਹਿਬ ਜੀ ਕਥਾ ਵੀਚਾਰ ਦੀ ਹਾਜਰੀ ਭਰੀ ।

ਬਰਮਿੰਘਮ ( ਇੰਗਲੈਂਡ) ਏਅਰਪੋਰਟ ਤੇ ਇੰਗਲੈਂਡ ਦੀਆਂ ਸਮੂਹ ਸੰਗਤਾਂ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ  ਭਿੰਡਰਾਂਵਾਲੇ ਮਹਾਂਪੁਰਸ਼ਾਂ ਦਾ UK ਪਹੁੰਚਣ ਤੇ UK ਦੀਆਂ ਸੰਗਤਾਂ ਵੱਲੋਂ ਬੜ੍ਹੀ ਚੜ੍ਹਦੀਕਲਾ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ ।

©2024 Damdami Taksal. All rights reserved.

Main Menus

Log in with your credentials

Forgot your details?