ਅੱਠਵੇਂ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰ ਅਸਥਾਨ ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ੮ਵੀਂ (ਅੰਬਾਲਾ) ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਹਫ਼ਤਾਵਾਰੀ ਕਥਾ ਕੀਰਤਨ ਦੇ ਸਮਾਗਮ ਮਿਤੀ 29-6-2022 ਤੋਂ ਮਿਤੀ 5-7-2022 ਤੱਕ ਸਜਾਏ ਗਏ। ਇਹਨਾਂ ਸਮਾਗਮਾਂ ਵਿੱਚ ਸ਼੍ਰੀਮਾਨ ਸੰਤ ਬਾਬਾ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸ਼ਾਮ ਨੂੰ 5 ਤੋਂ 6 ਵਜੇ ਤੱਕ ਗੁਰਇਤਿਹਾਸ ਦੀ ਕਥਾ ਸੰਗਤਾਂ ਨੂੰ ਸ੍ਰਵਣ ਕਰਵਾਂਉਦੇ ਰਹੇ ਅਤੇ ਸਵੇਰੇ ਦੀ ਕਥਾ ਦੀ ਹਾਜ਼ਰੀ ਗਿ : ਦੁਰਲੱਭ ਸਿੰਘ ਜੀ ਭਰਦੇ ਰਹੇ। ਦਮਦਮੀ ਟਕਸਾਲ ਦਾ ਰਾਗੀ ਜਥਾ ਸਵੇਰੇ ਸ਼ਾਮ ਕੀਰਤਨ ਦੀ ਹਾਜ਼ਰੀ ਭਰਦਾ ਰਿਹਾ ਹੈ । ਬੇਅੰਤ ਹੀ ਸੰਗਤਾਂ ਨੇ ਇਹਨਾਂ ਸਮਾਗਮਾਂ ਵਿਚ ਹਾਜ਼ਰੀਆਂ ਭਰੀਆਂ ਅਤੇ ਗੁਰੂ ਕਾ ਜਸ ਸ੍ਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ । ਸਮੂਹ ਸੰਗਤਾਂ ਦਾ ਜਥੇਬੰਦੀ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ) ਵੱਲੋਂ ਕੋਟਿ ਕੋਟਿ ਧੰਨਵਾਦ ਹੈ ।

ਗੁ: ਸ਼੍ਰੀ ਪੰਜੋਖਰਾ ਸਾਹਿਬ ਪਾ: ੮ਵੀਂ (ਅੰਬਾਲਾ) ਵਿਖੇ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ ) ਜੀ ਦਾ ਸ਼੍ਰੀ ਪੰਜ਼ੋਖਰਾ ਸਾਹਿਬ ਪਹੁੰਚਣ ਤੇ ਸੰਗਤਾਂ ਸਵਾਗਤ ਕਰਦੀਆਂ ਹੋਈਆਂ ਅਤੇ ਮਹਾਂਪੁਰਸ਼ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸ਼੍ਰਵਣ ਕਰਵਾਂਉਦੇ ਹੋਏ ।

20,jan.2005 nu  Sri Panjokra Sahib ji vikhe sri nishan sahib sathapat kran di sewa krde hoya Sant Gyani Harnam Singh Ji Khalsa Bhindranwale

©2024 Damdami Taksal. All rights reserved.

Main Menus

Log in with your credentials

Forgot your details?