‘’ ਸ਼੍ਰੋਮਣੀ ਦਮਦਮੀ ਸਟੀਕ’’ 25 ਜੁਲਾਈ 2023 ਨੂੰ ਰਿਲੀਜ

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ 14 ਸਾਲਾਂ ਦੀ ਅਣਥੱਕ ਘਾਲਣਾ ਸਦਕਾ ਦਮਦਮੀ ਟਕਸਾਲ ਜਥੇਬੰਦੀ ਵੱਲੋਂ ਪ੍ਰਕਾਸ਼ਤ ‘ਸ਼੍ਰੋਮਣੀ ਦਮਦਮੀ ਸਟੀਕ’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਦੇ ਸਮੇਂ ਤੋਂ ਸੀਨਾ ਬਸੀਨਾ ਚੱਲੇ ਆ ਰਹੇ ਅਰਥਾਂ ਦਾ ਸੰਪੂਰਨ ਟੀਕਾ ) ਮਿਤੀ 25 ਜੁਲਾਈ 2023 ਨੂੰ ਸਿੱਖ ਪੰਥ ਦੇ ਸਰਵੋਤਮ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤਖਤਾਂ ਦੇ ਸਿੰਘ ਸਾਹਿਬਾਨਾਂ ਵੱਲੋਂ , ਸਮੁੱਚੇ ਸੰਤਾਂ ਮਹਾਂਪੁਰਸ਼ਾਂ ਨਿਰਮਲੇ ,ਉਦਾਸੀਨ , ਨਿਹੰਗ ਸਿੰਘ ਜਥੇਬੰਦੀਆਂ , ਕਾਰ ਸੇਵਾ , ਸੇਵਾ ਪੰਥੀ , ਡਾਕਟਰ ,ਵਿਦਿਵਾਨ ਸਾਹਿਬਾਨਾ ਅਤੇ ਹੋਰ ਸਤਿਕਾਰਤ ਸ਼ਖਸ਼ੀਅਤਾਂ ਵੱਲੋਂ ਸੰਗਤਾਂ ਨੂੰ ਅਰਪਣ ਕੀਤਾ ਗਿਆ । ਸ਼੍ਰੋਮਣੀ ਦਮਦਮੀ ਸਟੀਕ ਰਿਲੀਜ ਕਰਨ ਤੇ ਕੀਤੇ ਗਏ ਸ਼ੁਕਰਾਨਾ ਸਮਾਗਮ ‘ਚ ਪਹੁੰਚੀਆਂ ਸਮੁੱਚੀਆਂ ਸਤਿਕਾਰਤ ਸ਼ਖਸ਼ੀਅਤਾਂ ਦਾ ਮਹਾਂਪੁਰਸ਼ਾਂ ਵੱਲੋਂ ਅਤੇ ਜਥੇਬੰਦੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ।

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਨਵ ਨਿਯੁਕਤ ਜਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਜੀ ਨੂੰ ਜਥੇਦਾਰੀ ਦੀ ਸੇਵਾ ਮਿਲਣ ਤੋਂ ਉਪਰੰਤ ਦਸਤਾਰ ਭੇਂਟ ਕਰਦੇ ਹੋਏ ਅਤੇ ਉਪਰੰਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਦਰਸ਼ਨ ਦੀਦਾਰ ਕਰਦੇ ਹੋਏ ।

ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਪੰਥਕ ਇਕੱਤਰਤਾ ਵਿੱਚ ਹਾਜ਼ਰੀ ਲਵਾਈ ।

ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਸ਼ਸ਼ਤਰ ਧਾਰਨ ( ਮੀਰੀ ਪੀਰੀ ) ਦਾ ਦਿਹਾੜਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਮਨਾੲਿਅਾ ਗਿਅਾ । ਗੁਰਪੁਰਬ ਤੇ ਹਾਜ਼ਰੀਅਾਂ ਭਰਦੇ ਹੋੲੇ ਸਿੰਘ ਸਹਿਬਾਨ ਅਤੇ ਸੰਤ ਗਿ: ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

©2024 Damdami Taksal. All rights reserved.

Main Menus

Log in with your credentials

Forgot your details?