LATEST PHOTOS

13 ਜੁਲਾਈ 2026
ਸਿੱਖ ਐਡਵੋਕੇਟ ਸਰਦਾਰ ਜਸਪ੍ਰੀਤ ਸਿੰਘ ਜੀ ਅਟਾਰਨੀ (ਨਿਊਯਾਰਕ , USA ) ਜੋ ਕਿ ਸਿੱਖ ਭਾਈਚਾਰੇ ਦੀ ਪਿਛਲੇ 28 ਸਾਲਾ ਤੋਂ ਕਾਨੂੰਨੀ ਮਦਦ ਦੇ ਕੇ ਅਦਾਲਤੀ ਮਸਲਿਆਂ ਵਿੱਚ ਭਾਰੀ ਮਦਦ ਕਰ ਰਹੇ ਹਨ ਅਤੇ ਸਿੱਖ ਭਾਈਚਾਰੇ ਵੱਲੋਂ ਹਰ ਖੇਤਰ ਵਿੱਚ ਸੇਵਾਵਾ ਨਿਭਾ ਰਹੇ ਹਨ । ਸ: ਜਸਪ੍ਰੀਤ ਸਿੰਘ ਜੀ ਪੇਸ਼ੇ ਵੱਜੋਂ ਪ੍ਰਸਿੱਧ ਵਕੀਲ ਹੋਣ ਦੇ ਨਾਲ ਨਾਲ ਪੰਥਕ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ ਉਹਨਾਂ ਨੇ ਲੱਖਾਂ ਹੀ ਸ਼ਰਨਾਰਥੀਆਂ ਅਤੇ ਇੰਮੀਗ੍ਰਾਂਟਾਂ ਨੂੰ ਅਮਰੀਕਾ ਵਿੱਚ ਪੱਕੇ ਕਰਵਾਇਆ ਹੈ। ਸ: ਜਸਪ੍ਰੀਤ ਸਿੰਘ ਦੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿ.ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਲੰਮੇਂ ਅਰਸੇ ਦੀ ਸਾਂਝ ਹੈ , ਐਡਵੋਕੇਟ ਸਾਬ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਅਤੇ ਦਮਦਮੀ ਟਕਸਾਲ ਦੇ ਵਿਦਿਅਕ ਅਤੇ ਮੈਡੀਕਲ ਅਦਾਰਿਆਂ ਅੰਦਰ ਪਹੁੰਚੇ ਜਿਥੇ ਉਹਨਾਂ ਦਾ ਵਿਸ਼ੇਸ ਸਨਮਾਨ ਵੀ ਕੀਤਾ ਗਿਆ। ਉਹਨਾਂ ਦੇ ਨਾਲ ਸਰਦਾਰ ਕਰਮਜੀਤ ਸਿੰਘ ਜੀ ਵਾਇਸ ਚਾਂਸਲਰ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼੍ਰੀ ਅੰਮ੍ਰਿਤਸਰ ਸਾਹਿਬ , ਰਜਿਸਟ੍ਰਾਰ ਸਰਦਾਰ ਕਰਮਜੀਤ ਸਿੰਘ ਅਤੇ ਡਾ ਅਮਰਜੀਤ ਸਿੰਘ ਜੀ ਵਿਸੇਸ਼ ਤੌਰ ਤੇ ਦਮਦਮੀ ਟਕਸਾਲ ਮਹਿਤਾ ਵਿਖੇ ਪਹੁੰਚੇ ਇਹਨਾਂ ਸਭ ਸ਼ਖਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ । ਗਿਆਨੀ ਰਣਜੀਤ ਸਿੰਘ ਜੀ ਸੰਗੋਜਲਾਂ ਵਿਦਿਆਰਥੀ ਦਮਦਮੀ ਟਕਸਾਲ ( ਜਥਾ, ਭਿੰਡਰਾਂ- ਮਹਿਤਾ) USA ਵੱਲੋਂ ਇਸ ਸਾਰੇ ਪ੍ਰੋਗਰਾਮ ਵਿੱਚ ਆਪਨਾ ਵਿਸ਼ੇਸ ਯੋਗਦਾਨ ਪਾਇਆ ਗਿਆ।
ਸੰਖੇਪ ਇਤਿਹਾਸ

ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 1762 ਬਿਕ੍ਰਮੀ ਕਤਕ ਸੂਦੀ ਆਰੰਭ ਕਰਕੇ 1763 ਬਿਕ੍ਰਮੀ 23 ਸਾਵਣ ਤੱਕ ੴ ਤੋਂ ਲੈ ਕੇ ਆਠਹ ਦਸ ਬੀਸ ਕੰਠੇ ਸੰਪੂਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਚਾਰ ਕੇ (ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ) ਲਿਖਵਾਏ।ਹਜੂਰ ਦੁਪਿਹਰ ਤੋਂ ਪਹਿਲਾ ਗੁਰਬਾਣੀ ਲਿਖਵਾਉਂਦੇ ਸਨ ਅਤੇ ਪਿਛਲੇ ਪਹਿਰ ਉਚਾਰੀ ਗੁਰਬਾਣੀ ਦੇ ਅਰਥ ਕਰਕੇ ਸਣਾਉਂਦੇ ਸਨ।ਜਿੰਨਾਂ 48 ਸਿੰਘਾਂ ਨੇ ਲਗਾਤਾਰ ਸਾਰੀ ਕਥਾ ਸੁਣੀ ਉਹ ਬਿਦੇਹ ਮੁਕਤ ਹੋ ਗਏ। ਜਿੰਨਾਂ ਵਿੱਚੋਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਹਜੂਰ ਜੀ ਦਾ ਬਚਨ ਹੋਇਆ ਭਾਈ ਮਨੀ ਸਿੰਘ ਜੀ ਤੁਸੀ ਸ੍ਰੀ ਹਰਿਮੰਦਰ ਸਾਹਿਬ ਗ੍ਰੰਥੀ ਦੀ ਅਤੇ ਗੁਰਬਾਣੀ ਦੇ ਅਰਥ ਪੜਾਉਣ ਦੀ ਸੇਵਾ ਕਰੋ।ਤੁਹਾਡੇ ਸਰੀਰ ਦਾ ਬੰਦ ਬੰਦ ਕੱਟੇ ਜਾਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀਂ ਪਵੇਗਾ।ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਰਹਿ ਕੇ ਗੁਰਬਾਣੀ ਦੇ ਅਰਥ ਪੜਾਉ ਅਤੇ ਗੁਰਮਤਿ ਪ੍ਰਚਾਰ ਕਰੋ।ਤੁਹਾਡਾ ਧੜ ਨਾਲੋਂ ਸੀਸ ਵੱਖਰਾ ਹੋਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀੰ ਪਵੇਗਾ।ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਖੇ ਅਤੇ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਗੁਰਬਾਣੀ ਦੇ ਅਰਥ ਪੜਾਏ।ਨਾਲ-ਨਾਲ ਗੁਰਮਤਿ ਦਾ ਮਹਾਨ ਪ੍ਰਚਾਰ ਕੀਤਾ।ਜਿੰਨਾਂ ਤੋ ਸੀਨੇ-ਬਸੀਨੇ ਗੁਰਬਾਣੀ ਦੇ ਅਰਥ ਦੀਆਂ ਟਕਸਾਲਾਂ ਚੱਲ ਰਹੀਆਂ ਹਨ।



















