ਦਮਦਮੀ ਟਕਸਾਲ ਦੇ ੧੩ਵੇੰ ਮੁੱਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਬਲਦੇਵ ਸਿੰਘ ਜੀ ,ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਬਣਨ ਤੋਂ ਉਪਰੰਤ , ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੇ। ਜਿਕਰਯੋਗ ਕੇ ਸਿੰਘ ਸਾਹਿਬ ਜੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਤੋ ਉਪਰੰਤ ੨੦ ਵੀਂ ਸਦੀ ਦੇ ਮਹਾਨ ਜਰਨੈਲ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸਮੇਂ ਵੀ ਜਥੇ ਵਿੱਚ ਸੇਵਾ ਨਿਭਾਉਂਦੇ ਰਹੇ ਅਤੇ ਨਾਲ ਨਾਲ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਖਾਲਸਾ ਜੀ ਦੀ ਸੰਗਤ ਵੀ ਕਰਦੇ ਰਹੇ। ਤਖਤ ਸਾਹਿਬ ਜੀ ਦੇ ਜੱਥੇਦਾਰ ਦੀ ਸੇਵਾ ਮਿਲਨ ਤੇ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਨਤਮਸਕ ਹੋਣ ਪਹੁੰਚੇ ਸਿੰਘ ਸਾਹਿਬ ਜਥੇਦਾਰ ਭਾਈ ਬਲਦੇਵ ਸਿੰਘ ਜੀ ।
ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜੂਦਾ ਮੁਖੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਮਹਾਂਪੁਰਸ਼ਾਂ ਵਲੋਂ ਜਥੇ ਦੇ ਜੁੰਮੇਵਾਰ ਸਿੰਘਾਂ ਨੇ ਸਿੰਘ ਸਾਹਿਬ ਜੀ ਦਾ ਅਤੇ ਨਾਲ ਆਏ ਸਿੰਘਾਂ ਦਾ ਸਵਾਗਤ ਅਤੇ ਸਤਿਕਾਰ ਕੀਤਾ

ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਜਥੇ ਦੇ ਸਿੰਘਾਂ ਨੂੰ ਤੰਤੀ ਸਾਜ਼ਾਂ ਦੀ ਸਿਖਲਾਈ ਦੇਣ ਲਈ ਵਿਸ਼ੇਸ਼ ਉੱਦਮ ਉਪਰਾਲਾ ਕੀਤਾ ਗਿਆ ਹੈ । ਤੰਤੀ ਸਾਜ਼ ਸਿੱਖਣ ਦੇ ਚਾਹਵਾਨ ਵਿਦਿਆਰਥੀ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਿਚ ਆ ਕੇ ਗੁਰਬਾਣੀ ਦੀ ਸੰਥਿਆ , ਕਥਾ, ਕੀਰਤਨ ਅਤੇ ਤੰਤੀ ਸਾਜ਼ਾਂ ਦੁਆਰਾ ਕੀਰਤਨ ਕਰਨ ਦੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ।
ਗੁਰਬਾਣੀ ਦੀ ਸੰਥਿਆ, ਕਥਾ , ਕੀਰਤਨ ਅਤੇ ਤੰਤੀ ਸਾਜ਼ ਸਿਖਾਉਣ ਲਈ ਰੋਜ਼ਾਨਾ ਵੱਖ ਵੱਖ ਕਲਾਸਾਂ ਲੱਗਦੀਆਂ ਹਨ ਅਤੇ ਉਸਤਾਦ ਸਿੰਘ ਸਿੰਘਾਂ ਨੂੰ ਸਿੱਖਿਆ ਦਿੰਦੇ ਹਨ ਚਾਹਵਾਨ ਸਿੰਘ ਜਰੂਰ ਲਾਹਾ ਪ੍ਰਾਪਤ ਕਰਨ ਜੀ ।

ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) ਵੱਲੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਪਦ ਛੇਦ ਸੈਂਚੀਆਂ ਸੰਗਤਾਂ ਨੂੰ ਅਰਪਨਿ ਕੀਤੀਆਂ ਗਈਆਂ ।
ਜਥੇਬੰਦੀ ਦਮਦਮੀ ਟਕਸਾਲ ਜਥੇ ਦੇ ਵਿਦਿਆਰਥੀਆਂ ਦੀ ਅਤੇ ਸੰਗਤਾਂ ਦੀ ਬੜੀ ਚਿਰੋਕਣੀ ਮੰਗ ਨੂੰ ਮੁਖ ਰੱਖਦਿਆ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਦੀ ਸਰਪ੍ਰਸਤੀ ਹੇਠ ਜਥੇ ਦੇ ਸਿੰਘਾਂ ਵੱਲੋਂ ਬਹੁਤ ਕਠਨ ਮਿਹਨਤ ਨਾਲ ਸੁਧਾਈ ਕਰਕੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀਆਂ ਪਦ ਛੇਦ ਪਹਿਲਾ ਭਾਗ ਅਤੇ ਦੂਜਾ ਭਾਗ ਦੀਆਂ ਪੋਥੀਆਂ ( ਸੈਂਚੀਆਂ) ਛਪਵਾਈਆਂ ਗਈਆਂ ਹਨ । ਅੱਜ 12-6-2022 ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਸਿੰਘਾਂ ਵੱਲੋਂ ਪੋਥੀਆਂ ਰਿਲੀਜ਼ ਕੀਤੀਆਂ ਗਈਆਂ । ਚਾਹਵਾਨ ਸਿੰਘ ਅਤੇ ਸੰਗਤਾ ਜਥੇਬੰਦੀ ਦਮਦਮੀ ਟਕਸਾਲ ਤੋਂ ਪੋਥੀਆਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੋ ਜੀ ।
ਪੋਥੀਆਂ ਮਿਲਣ ਦਾ ਸਥਾਨ:- ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ , ਦਮਦਮੀ ਟਕਸਾਲ ਦੀ ਦੁਕਾਨ ਗੁਰਮਤਿ ਸਹਿਤ ਸਦਨ (ਸ਼੍ਰੀ ਅੰਮ੍ਰਿਤਸਰ ਸਾਹਿਬ) ਅਤੇ ਹੋਰ ਵੀ ਜਿਸ ਜਿਸ ਦੁਕਾਨ ਤੋਂ ਦਮਦਮੀ ਟਕਸਾਲ ਦਾ ਲਿਟਰੇਚਰ ਮਿਲਦਾ ਹੈ ਉਸ ਜਗ੍ਹਾ ਤੋਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਪੋਥੀਆਂ ਪ੍ਰਾਪਤ ਕਰੋ ਜੀ ।

ਸਤਿਕਾਰਯੋਗ ਭਾਈ ਦਲਜੀਤ ਸਿੰਘ ਜੀ ਬਿੱਟੂ ਦੇ ਸਤਿਕਾਰਯੋਗ ਮਾਤਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ । ਭਾਈ ਸਾਹਿਬ ਜੀ ਦੀ ਮਾਤਾ ਦਾ ਅਫਸੋਸ ਪ੍ਰਗਟ ਕਰਨ ਉਹਨਾਂ ਦੇ ਗ੍ਰਹਿ ਲੁਧਿਆਣਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਪਹੁੰਚੇ ਅਤੇ ਭਾਈ ਦਲਜੀਤ ਸਿੰਘ ਵੱਲੋਂ ਖਾੜਕੂ ਸ਼ੰਘਰਸ਼ ਤੇ ਲਿਖੀ ਪੁਸਤਕ “ਖਾੜਕੂ ਸ਼ੰਘਰਸ਼ ਦੀ ਸਾਖੀ” ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਨੂੰ ਭੇਟਾ ਕਰਦੇ ਹੋਏ ।
