ਅਮਰੀਕਾ ਪ੍ਰਚਾਰ ਫੇਰੀ ਤੋਂ ਵਾਪਸੀ

ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ।

ਅਮਰੀਕਾ ਨਿਵਾਸੀ ਸਮੂਹ ਸੰਗਤਾਂ ਦਾ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਮਹਾਂਪੁਰਸ਼ਾਂ ਵੱਲੋਂ ਕੋਟਿਨ ਕੋਟਿ ਧੰਨਵਾਦ ਕੀਤਾ ਜਾਂਦਾ ।

ਮਿਤੀ 19 ਮਾਰਚ 2023 ਨੂੰ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਸਨਫਰਾਂਸਿਸਕੋ ਏਅਰਪੋਰਟ ਕੈਲੇਫੋਰਨੀਆਂ ( ਅਮਰੀਕਾ ) ਅਤੇ ਮਿਤੀ 2 ਅਪ੍ਰੈਲ 2023 ਨੂੰ ਕੈਲੇਫੋਰਨੀਆਂ ਤੋਂ ਸ਼ਿਆਟਲ ਪਹੁੰਚਣ ਤੇ ਵੱਖ ਵੱਖ ਜਗ੍ਹਾ ਅਮਰੀਕਾ ਨਿਵਾਸੀ ਸਮੂਹ ਸੰਗਤਾਂ ਜਥੇਬੰਦੀ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਸ਼ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਬੜ੍ਹੀ ਚੜ੍ਹਦੀਕਲਾ ਨਾਲ ਸਵਾਗਤ ਕਰਦੀਆਂ ਹੋਈਆਂ

ਗੁਰਮਤਿ ਸਮਾਗਮ ਅਤੇ ਹੋਲੇ ਮਹੱਲੇ ਦਾ ਦਿਹਾੜਾ

ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁਰਦੁਵਾਰਾ ਗੁਰ ਨਾਨਕ ਪ੍ਰਕਾਸ਼ ‘ਟਰੇਸੀ’ ਕੈਲੇਫੋਰਨੀਆਂ ( ਅਮਰੀਕਾ) ਵਿਖੇ ਮਹਾਨ ਗੁਰਮਤਿ ਸਮਾਗਮ ਅਤੇ ਹੋਲੇ ਮਹੱਲੇ ਦੇ ਦਿਹਾੜੇ ਸਬੰਧੀ ਮਹਾਨ ਜੋੜ ਮੇਲੇ ਬੜ੍ਹੀ ਚੜਦੀਕਲਾ ਨਾਲ ਹਰ ਸਾਲ ਦੀ ਤਰ੍ਹਾਂ ਮਨਾਏ ਗਏ । ਇਹਨਾਂ ਸਮਾਗਮਾਂ ਚ ਰਾਗੀ ,ਢਾਡੀ ਕਥਾਵਾਚਕ ਤੋਂ ਇਲਾਵਾ ਅਤੇ ਵਿਸ਼ੇਸ਼ ਤੌਰ ਪਹੁੰਚੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਨੇ ਹਾਜਰੀ ਭਰੀ ਅਤੇ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਕੇ ਨਿਹਾਲ ਕੀਤਾ ।

ਪਹਿਲਾ ਤੋਂ ਮਿਥੇ ਪ੍ਰੋਗਰਾਮ ਅਨੁਸਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮੁੰਬਈ ਤੋਂ ਅਮਰੀਕਾ ਨੂੰ ਰਵਾਨਾ ਹੁੰਦੇ ਹੋਏ ।

ਅਮਰੀਕਾ ‘ਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਬਾਅਦ ਵਾਪਸ ਪੰਜਾਬ ਪਰਤਣ ਤੇ ਸ਼੍ਰੀ ਗੁਰੂ ਰਾਮਦਾਸ ਸਾਹਿਬ ਏਅਰਪੋਰਟ ( ਸ਼੍ਰੀ ਅੰਮ੍ਰਿਤਸਰ ਸਾਹਿਬ) ਜੀ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ਜੀ ਦਾ ਸਨਮਾਨ, ਸਵਾਗਤ ਕਰਦੇ ਹੋਏ ਸੰਤ ਮਹਾਂਪੁਰਸ਼, ਜਥੇ ਦੇ ਸਿੰਘ ਅਤੇ ਹੋਰ ਸਤਿਕਾਰਯੋਗ ਸ਼ਖਸ਼ੀਅਤਾਂ।

ਸੰਖੇਪ ਜਿਹੀ ਅਮਰੀਕਾ ਫੇਰੀ ਤੋਂ ਵਾਪਸ ਪਰਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਦਾ ਮੁੰਬਈ ਇੰਟਰਨੈਸ਼ਨਿਲ ਏਅਰਪੋਟਰ ਤੇ ਸਨਮਾਨ ਕਰਦੀਆਂ ਹੋਈਆਂ ਸਿੱਖ ਸੰਗਤਾਂ ਅਤੇ ਜਥੇ ਦੇ ਸਿੰਘ ।

ਗੁਰਦੁਵਾਰਾ ਸਾਹਿਬ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ (ਅਮਰੀਕਾ) ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਸਾਂ ਦਾ ਸਵਾਗਤ  |

Gurdwara_Sahib_Fremont_California

ਸਰਦਾਰ ਜਸਵਿੰਦਰ ਸਿੰਘ ਜੰਡੀ, ਸਰਦਾਰ ਗੁਰਪਾਲ ਸਿੰਘ ਹੰਸਰਾ,ਸਰਦਾਰ ਭੁਪਿੰਦਰ ਸਿੰਘ ਪਰਮਾਰ ਅਤੇ ਗਿਆਨੀ ਜਗਤਾਰ ਸਿੰਘ ਜੀ ਨੇ ਬਾਬਾ ਜੀ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ ।

ਦਮਦਮੀ ਟਕਸਾਲ ਦੇ ਮੌਜ਼ੂਦਾ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ 40 ਮਿੰਟ ਸਟੇਜ ਤੋਂ ਪੰਥਕ ਵਿਚਾਰਾਂ ਸ਼੍ਰਵਣ ਕਰਵਾਕੇ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਵਾਰੇ ਚਾਨਣਾ ਪਾਇਆ ….ਸ: ਜਸਵਿੰਦਰ ਸਿੰਘ ਜੰਡੀ ਸਾਹਿਬ ਨੇ ਬਾਬਾ ਜੀ ਦਾ ਸਟੇਜ ਤੋ ਧੰਨਵਾਦ ਕੀਤਾ ਤੇ ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਜਗਤਾਰ ਸਿੰਘ ਜੀ ਨੇ ਜਿੱਥੇ ਬਾਬਾ ਜੀ ਨੂੰ ਸਿਰੋਪੇ ਦੀ ਬਖਸ਼ਿਸ਼ ਕੀਤੀ ਉੱਥੇ ਨਾਲ ਹੀ ਸਿੱਖ ਸੰਘਰਸ਼ ਦੌਰਾਨ ਸ਼ਹੀਦੀਆਂ ਪਾਉਣ ਵਾਲੇ ਪਰਿਵਾਰ ਨੂੰ ਵੀ ਗੁਰਦੁਆਰਾ ਸਾਹਿਬ ਫਰੀਮੋਟ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ।

ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਦੇ ਭੁਝੰਗੀ ਭਾਈ ਹਰਸਿਮਰਨ ਸਿੰਘ ਦੇ ਅਨੰਦ ਕਾਰਜ ਸਮਾਗਮ ‘ਚ ਗੁਰਦੁਆਰਾ ਗੁਰੂ ਅੰਗਦ ਦਰਬਾਰ ਬੇਕਰਸਫੀਲਡ ਕੈਲੀਫੋਰਨੀਆ (ਅਮਰੀਕਾ) ਵਿਖੇ ਹਾਜ਼ਰੀ ਭਰੀ ।

ਜਥੇਬੰਦੀ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਟਰੇਸੀ ਕੈਲੇਫੋਰਨੀਆਂ ( ਅਮਰੀਕਾ) ਵਿਖੇ ਕੌਮੀ ਸ਼ਹੀਦ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਮਹਾਨ ਸ਼ਹੀਦ ਸਮਾਗਮ ਕਰਵਾਏ ਗਏ।

ਸ਼ਹੀਦੀ ਸਮਾਗਮ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਨੇ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵੀਚਾਰ ਸੰਗਤਾਂ ਨੂੰ ਸ਼੍ਰਵਣ ਕਰਵਾਈ ਅਤੇ ਉਪਰੰਤ ਕੁਰਬਾਨੀ ਵਾਲੇ ਸ਼ਹੀਦ ਪ੍ਰਵਾਰਾਂ ਸਨਮਾਨ ਕੀਤਾ ਗਿਆ I

ਮਹਾਂਪੁਰਖ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) ਮਹਾਂਪੁਰਸ਼ਾਂ ਦਾ 18 ਸਾਲ ਬਾਅਦ ਅਮਰੀਕਾ ਪਹੁੰਚਣ ਤੇ ਲਾਸ ਐਂਜਲਸ ( ਕੈਲੇਫੋਰਨੀਆਂ) ਏਅਰਪੋਰਟ ਤੇ ਸਵਾਗਤ ਕਰਦੀਆਂ ਹੋਈਆਂ ਅਮਰੀਕਾ ਨਿਵਾਸੀ ਸਿੱਖ ਸੰਗਤਾਂ ।

©2024 Damdami Taksal. All rights reserved.

Main Menus

Log in with your credentials

Forgot your details?