
6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦਾ 40ਵਾਂ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਇਆ ਜਾ ਰਿਹਾ ਹੈ । ਘੱਲੂਘਾਰਾ ਹਫਤਾ ਦੇ ਤੀਸਰੇ ਦਿਨ ਦੇ ਸ਼ਹੀਦੀ ਸਮਾਗਮ ਅੱਜ ਸ਼ਾਮ ਨੂੰ ਸਜਾਏ ਜਾ ਰਹੇ ਹਨ । ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦਿਉ ਜੀ ।

Related Articles
-
-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਿਤੀ 17 ਦਸਬੰਰ 2023 ਨੂੰ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ,ਚਾਂਦਨੀ ਚੌਂਕ ,ਨਵੀਂ ਦਿੱਲੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਸ਼ਹੀਦੀ ਦੇ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼੍ਰੀ ਜਪੁ ਜੀ ਸਾਹਿਬ ਦਾ ਪਾਠ ਉਪਰੰਤ 12:30 ਤੋਂ 2 ਵਜੇ ਤੱਕ ਗੁਰ ਇਤਿਹਾਸ ਵਿਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਵਿਚਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਰਨਗੇ ਉਪਰੰਤ ਅਰਦਾਸ ਤੇ ਸ਼੍ਰੀ ਮੁਖਵਾਕ ਸਾਹਿਬ ਹੋਣਗੇ । ਇਸ ਸ਼ਹੀਦੀ ਸਮਾਗਮ ਦਾ ਲਾਇਵ ਪ੍ਰਸਾਰਨ Damdami Taksal Tv ਚੈਂਨਲ ਅਤੇ ਹੋਰ ਵੀ ਚੈਂਨਲਾ ਤੇ ਕੀਤਾ ਜਾ ਰਿਹਾ ਹੈ ਸੰਗਤਾਂ ਸ੍ਰਵਣ ਕਰਕੇ ਲਾਹੇ ਪ੍ਰਾਪਤ ਕਰਨ ਜੀ ।
Damdami Taksal, , Events & Updates, 0 -
ਗੁਰੂ ਕੇ ਪਿਆਰੇ ਹੋ,ਕਿ ਉਪਮਾ ਤੇ ਬਾਹਰੇ ਹੋ,ਕਿ ਆਂਖਨ ਕੇ ਤਾਰੇ ਹੋ ,ਕਿ ਤੇਜ ਰੂਪ ਭਾਨ ਹੋ। ਨਿਮਰ ਸੁਭਾਉ ਹੋ, ਕਿ ਸੰਤਨ ਕੇ ਰਾਉ ਹੋ,ਕਿ ਬਰਗਦ ਕੀ ਛਾਉ ਹੋ,ਕਿ ਮਹਾ ਗਿਆਨਵਾਨ ਹੋ। ਸਿੱਖਨ ਕੇ ਭਰਾਤਾ ਹੋ,ਕਿ ਨੀਤੀ ਕੇ ਗਿਆਤਾ ਹੋ,ਕਿ ਬ੍ਰਹਮ ਕੇ ਧਿਆਤਾ ਹੋ,ਕਿ ਬ੍ਰਹਮ ਕਿ ਸਮਾਨ ਹੋ। ਵੈਦ ਕਹੈ ਚੋਜੀ ਹੋ,ਫਕੀਰ ਜੈਸੇ ਮੌਜੀ ਹੋ,ਕਿ ਨਿੰਦਕ ਕੀ ਰੋਜ਼ੀ ਹੋ,ਕਿ ਫਤਹਿ ਕੇ ਨਿਸ਼ਾਨ ਹੋ। ਸੰਤ ਹਰਨਾਮ ਸਿੰਘ ਮੁਖੀ ਟਕਸਾਲ ਜੂ ਕੇ ,ਖੁਦਾ ਕੇ ਹੋ ਖਾਸ ਔ ਖੁਦਾ ਕੀ ਆਪ ਸ਼ਾਨ ਹੋ। ਅੱਜ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ।ਮਹਾਪੁਰਖਾਂ ਦੇ ਜਨਮ ਦਿਨ ਦੀਆਂ ਸਮੂਹ ਜਥੇ ਸੰਗਤ ਨੂੰ ਲੱਖ ਲੱਖ ਵਧਾਈਆਂ।
Damdami Taksal, , Events & Updates, 0 -
-
-
-
-
ਜਥੇਬੰਦੀ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ) ਵਿਖੇ ਅਮਰ ਸ਼ਹੀਦ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਦੀ ਪਾਵਨ ਯਾਦ ਵਿੱਚ ਸਾਲਾਨ ਮਹਾਨ ਸ਼ਹੀਦੀ ਜੋੜ ਮੇਲਾ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਬੜ੍ਹੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ 6 ਜੂਨ ਦਿਨ ਸੋਮਵਾਰ ਨੂੰ ਮਹਿਤੇ ਵਿਖੇ ਹਾਜ਼ਰੀਆਂ ਭਰਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
Damdami Taksal, , Events & Updates, 0