ਮਿਤੀ 9 ਜਨਵਰੀ 2026
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ‘ਹਿੰਦ ਦੀ ਚਾਦਰ’ (ਮਹਾਨ ਗੁਰਮਤਿ ਸਮਾਗਮ) ਸਮੁੱਚੇ ਖਾਲਸਾ ਪੰਥ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਮਹਾਰਾਸ਼ਟਰ ਦੀ ਸਰਕਾਰ ਵੱਲੋਂ ਮਿਤੀ 24-25 ਜਨਵਰੀ 2026 ਦਿਨ ਸ਼ਨੀ- ਐਤ ਨੂੰ ਸ਼੍ਰੀ ਹਜੂਰ ਸਾਹਿਬ ( ਨੰਦੇੜ) ਮਹਾਰਾਸ਼ਟਰ ਵਿਖੇ ਬਹੁਤ ਭਾਰੀ ਮਹਾਨ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ।
ਇਸ ਸਬੰਧੀ ਵੱਖ ਵੱਖ ਜਗ੍ਹਾ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ।
ਇਸ ਸਬੰਧੀ ਅੱਜ 9 ਜਨਵਰੀ ਨੂੰ ਸਮਾਗਮ ਨੂੰ ਸਫਲ ਬਣਾਉਣ ਲਈ ਅਤੇ ਵੱਖ ਵੱਖ ਡਿਊਟੀਆਂ ਲਗਾਉਣ ਸਬੰਧੀ ਇੱਕ ਮੀਟਿੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ , ਤਖਤ ਸ਼੍ਰੀ ਹਜੂਰ ਸਾਹਿਬ ਨੰਦੇੜ ਵਿਖੇ ਕੀਤੀ ਗਈ ਅਤੇ ਉਪਰੰਤ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਹਜ਼ੂਰ ਸਾਹਿਬ ਜੀ ਅਤੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਇਕ ਬਹੁਤ ਭਾਰੀ ਇਕ ਪ੍ਰੈਸ ਕਾਨਫਰੰਸ ਕੀਤੀ ਗਈ। । ਉਪਰੰਤ ਸਮਾਗਮ ਵਾਲੀ ਜਗ੍ਹਾ ‘ਤੇ ਚੱਲ ਰਹੇ ਕਾਰਜਾ ਦਾ ਨਿਰੀਖਣ ਕੀਤਾ ਗਿਆ ।