
Katha Vichar

Related Articles
-
-
-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਿਤੀ 17 ਦਸਬੰਰ 2023 ਨੂੰ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ,ਚਾਂਦਨੀ ਚੌਂਕ ,ਨਵੀਂ ਦਿੱਲੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਸ਼ਹੀਦੀ ਦੇ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼੍ਰੀ ਜਪੁ ਜੀ ਸਾਹਿਬ ਦਾ ਪਾਠ ਉਪਰੰਤ 12:30 ਤੋਂ 2 ਵਜੇ ਤੱਕ ਗੁਰ ਇਤਿਹਾਸ ਵਿਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਵਿਚਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਰਨਗੇ ਉਪਰੰਤ ਅਰਦਾਸ ਤੇ ਸ਼੍ਰੀ ਮੁਖਵਾਕ ਸਾਹਿਬ ਹੋਣਗੇ । ਇਸ ਸ਼ਹੀਦੀ ਸਮਾਗਮ ਦਾ ਲਾਇਵ ਪ੍ਰਸਾਰਨ Damdami Taksal Tv ਚੈਂਨਲ ਅਤੇ ਹੋਰ ਵੀ ਚੈਂਨਲਾ ਤੇ ਕੀਤਾ ਜਾ ਰਿਹਾ ਹੈ ਸੰਗਤਾਂ ਸ੍ਰਵਣ ਕਰਕੇ ਲਾਹੇ ਪ੍ਰਾਪਤ ਕਰਨ ਜੀ ।
Damdami Taksal, , Events & Updates, 0 -
-
ਗੁਰੂ ਕੇ ਪਿਆਰੇ ਹੋ,ਕਿ ਉਪਮਾ ਤੇ ਬਾਹਰੇ ਹੋ,ਕਿ ਆਂਖਨ ਕੇ ਤਾਰੇ ਹੋ ,ਕਿ ਤੇਜ ਰੂਪ ਭਾਨ ਹੋ। ਨਿਮਰ ਸੁਭਾਉ ਹੋ, ਕਿ ਸੰਤਨ ਕੇ ਰਾਉ ਹੋ,ਕਿ ਬਰਗਦ ਕੀ ਛਾਉ ਹੋ,ਕਿ ਮਹਾ ਗਿਆਨਵਾਨ ਹੋ। ਸਿੱਖਨ ਕੇ ਭਰਾਤਾ ਹੋ,ਕਿ ਨੀਤੀ ਕੇ ਗਿਆਤਾ ਹੋ,ਕਿ ਬ੍ਰਹਮ ਕੇ ਧਿਆਤਾ ਹੋ,ਕਿ ਬ੍ਰਹਮ ਕਿ ਸਮਾਨ ਹੋ। ਵੈਦ ਕਹੈ ਚੋਜੀ ਹੋ,ਫਕੀਰ ਜੈਸੇ ਮੌਜੀ ਹੋ,ਕਿ ਨਿੰਦਕ ਕੀ ਰੋਜ਼ੀ ਹੋ,ਕਿ ਫਤਹਿ ਕੇ ਨਿਸ਼ਾਨ ਹੋ। ਸੰਤ ਹਰਨਾਮ ਸਿੰਘ ਮੁਖੀ ਟਕਸਾਲ ਜੂ ਕੇ ,ਖੁਦਾ ਕੇ ਹੋ ਖਾਸ ਔ ਖੁਦਾ ਕੀ ਆਪ ਸ਼ਾਨ ਹੋ। ਅੱਜ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ।ਮਹਾਪੁਰਖਾਂ ਦੇ ਜਨਮ ਦਿਨ ਦੀਆਂ ਸਮੂਹ ਜਥੇ ਸੰਗਤ ਨੂੰ ਲੱਖ ਲੱਖ ਵਧਾਈਆਂ।
Damdami Taksal, , Events & Updates, 0 -
-
ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ, ਤਿਆਗ ਵੈਰਾਗ ਦੀ ਮੂਰਤਿ , ਮਹਾਨ ਵਿਦਵਾਨ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਮਿਤੀ 29 ਅਪ੍ਰੈਲ 2025 ਨੂੰ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦੇ ਦੁਸ਼ਹਿਰੇ ਦਾ ਸਮਾਗਮ ਮਿਤੀ 8 ਮਈ 2025 ਨੂੰ ਅਸਥਾਨ ਨਿਰਮਲ ਬੁੰਗਾ ਯਾਦਗਰ ( ਸ਼੍ਰੀਮਾਨ ਬ੍ਰਹਮਬੇਤੇ ਸੰਤ ਚੇਤਨ ਬਿਲਾਸ ਹਰੀ ਜੀ ਖਾਲਸਾ ) ਪਿੰਡ ਸਹੌੜਾ ਤਹਿਸੀਲ ਖਰੜ ਜਿਲ੍ਹਾ (ਮੁਹਾਲੀ) ਵਿਖੇ ਸਵੇਰੇ 10 ਤੋਂ 2 ਵਜੇ ਤਕ ਕੀਤਾ ਜਾਵੇਗਾ ਜਾਵੇਗਾ। ਆਪ ਜੀ ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ । ਬੇਨਤੀ ਕਰਤਾ :- ਗੁਰੂ ਪੰਥ ਦਾ ਦਾਸ , ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ , ਭਾਈ ਜੋਗਾ ਸਿੰਘ ਜੀ , ਭਾਈ ਤਾਰਾ ਸਿੰਘ ਜੀ , ਭਾਈ ਹਰਬੰਸ ਸਿੰਘ ਜੀ , ਭਾਈ ਗੁਰਪਿੰਦਰ ਸਿੰਘ ਜੀ , ਭਾਈ ਮਨਰੂਪ ਸਿੰਘ ਜੀ , ਭਾਈ ਲਾਭ ਸਿੰਘ ਜੀ ਅਤੇ ਭਾਈ ਸਿਮਰਨਜੀਤ ਸਿੰਘ ਜੀ ।
Damdami Taksal, , Events & Updates, 0 -