ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਚਿਮਟਪਾੜਾ , ਅੰਧੇਰੀ ਈਸਟ ( ਮੁੰਬਈ ) ਦਾ ਉਦਘਾਟਨ ਅਤੇ ਗੁਰਮਤਿ ਸਮਾਗਮ ਸੰਤ ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਮਿਤੀ 28 ਜਨਵਰੀ 2024 ਨੂੰ ਕਰਵਾਇਆ ਗਿਆ । ਗੁਰਦੁਆਰਾ ਸਾਹਿਬ ਜੀ ਦੇ ਉਦਘਾਟਨ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਸੰਗਤਾਂ ਨੂੰ ਦਾਸਾਂ ਵੱਲੋਂ ਸ੍ਰਵਣ ਕਰਵਾਈ ਗਈ । ਉਪਰੰਤ ਆਏ ਸੰਤਾਂ ਮਹਾਂਪੁਰਸ਼ਾਂ ਦਾ ਅਤੇ ਮਹਾਂਰਾਸ਼ਟਰ ਦੇ ਉਪ ਮੁਖ ਮੰਤਰੀ ਦਾ ਸਨਮਾਨ ਕੀਤਾ ਗਿਆ ।

ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜੇ ਪੋਹ ਸੁਦੀ ਸਤਵੀਂ ‘ਤੇ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਵਿਖੇ ਮਿਤੀ 17 ਜਨਵਰੀ 2024 ਨੂੰ ਕਥਾ ਦੀ ਹਾਜਰੀ ਭਰੀ।

ਦਮਦਮੀ ਟਕਸਾਲ ਦੇ ਬਾਨੀ ਸਾਹਿਬੇ- ਕਮਾਲ, ਅੰਮ੍ਰਿਤ ਦੇ ਦਾਤੇ,ਸਰਬੰਸਦਾਨੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਅਵਤਾਰ ਗੁਰਪੁਰਬ ਪੋਹ ਸੁਦੀ ਸਤਵੀਂ ਮਿਤੀ 17 ਜਨਵਰੀ 2024 ਨੂੰ ਸਮਰਪਿਤ ਦਮਦਮੀ ਟਕਸਾਲ ( ਜਥਾ ਭਿੰਡਰਾਂ-ਮਹਿਤਾ) ਵਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ (ਜਲੂਸ)  ਮਿਤੀ 7 ਜਨਵਰੀ 2024 ਦਿਨ ਐਤਵਾਰ ਸਵੇਰ 7 ਵਜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੈੱਡਕੁਆਰਟਰ ਦਮਦਮੀ ਟਕਸਾਲ ਮਹਿਤਾ ਤੋਂ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ ‘ਚ ਕੱਢਿਆ ਗਿਆ । ਜਲੂਸ ਦੀਆਂ ਦੀਆਂ ਸੰਖੇਪ ਜਿਹੀਆਂ ਤਸਵੀਰਾਂ ਦੇ ਦਰਸ਼ਨ ਕਰੋ ਜੀ ।

ਈਸਵੀ ਸਾਲ 2024 ਦੀ ਆਮਦ ‘ਤੇ ਸਮੁੱਚੀ ਨਵੀਂ ਮੁੰਬਈ ਦੀਆਂ ਸੰਗਤਾਂ ਵੱਲੋਂ ਕਰਵਾਏ ਗਏ ਮਹਾਨ ਤਿੰਨ ਰੋਜਾ ਗੁਰਮਤਿ ਸਮਾਗਮ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਸੰਗਤਾਂ ਨੂੰ ਸ਼੍ਰਵਣ ਕਰਵਾਂਉਦੇ ਹੋਏ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਮੁਖੀ ਦਮਦਮੀ ਟਕਸਾਲ ਪ੍ਰਧਾਨ , ਸੰਤ ਸਮਾਜ ।

©2024 Damdami Taksal. All rights reserved.

Main Menus

Log in with your credentials

Forgot your details?