ਦਮਦਮੀ ਟਕਸਾਲ ਦੇ ਦੂਸਰੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਦਮਦਮਾਂ ਸਾਹਿਬ ਪਿੰਡ ਦੋਹਲਰੌਂ, ਮਾਹਿਲਪੁਰ, (ਹੁਸ਼ਿਆਰਪੁਰ) ਬ੍ਰਾਂਚ ਦਮਦਮੀ ਟਕਸਾਲ ਵਿਖੇ ਕਰਵਾਇਆ ਗਿਆ ਜਿਸ ਵਿਚ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਸ੍ਰੀ ਮੁਖਵਾਕ ਦੀ ਕਥਾ ਸੰਗਤਾਂ ਨੂੰ ਸ੍ਰਵਣ ਕਰਵਾਈ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਨੇ ਵਿਸੇਸ਼ ਰੂਪ ਵਿਚ ਹਾਜਰੀ ਲਗਵਾਈ ਅਤੇ ਆਈਆਂ ਹੋਈਆਂ ਪੰਥਕ ਸ਼ਖਸ਼ੀਅਤਾ ਦਾ ਵਿਸੇਸ਼ ਰੂਪ ਵਿਚ ਸਨਮਾਨ ਕੀਤਾ ਗਿਆ