ਲੱਗਭਗ 95 ਸਾਲ ਤੋਂ ਵੱਡੇ ਮਹਾਂਪੁਰਸ਼ਾਂ ਦੇ ਸਮੇਂ ਤੋੰ ਜਥੇਬੰਦੀ ਦਮਦਮੀ ਟਕਸਾਲ ਜਥਾ ਭਿੰਡਰਾਂ (ਮਹਿਤਾ) ਵੱਲੋਂ ਹਰ ਸਾਲ ਪਾਵਨ ਇਤਿਹਾਸਕ ਅਸਥਾਨ ਗੁ: ਸ਼੍ਰੀ ਨਾਭਾ ਸਾਹਿਬ ਨੇੜੇ (ਜ਼ੀਰਕਪੁਰ ,ਚੰਡੀਗੜ੍ਹ) ਵਿਖੇ ਜੇਠ ਦਾ ਇਕ ਮਹੀਨਾ ਗੁਰਬਾਣੀ ਦੀ ਕਥਾ ,ਕੀਰਤਨ ਅਤੇ ਗੁਰਸਿੱਖੀ ਦਾ ਪ੍ਰਚਾਰ, ਪ੍ਰਸਾਰ ਕਰਨ ਲਈ ਜਥਾ ਪਹੁੰਚਦਾ ਹੈ । ਇਸ ਸਾਲ ਵੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਰਹਿਨੁਮਾਈ ਹੇਠ ਜਥੇਦਾਰ ਬਾਬਾ ਅਜੀਤ ਸਿੰਘ ਜੀ ਜਥੇਦਾਰ ਬਾਬਾ ਕਿੱਕਰ ਸਿੰਘ ਜੀ ਅਤੇ ਜਥੇ ਵੱਲੋਂ ਗਿਆਨੀ, ਰਾਗੀ,ਅਖੰਡ ਪਾਠੀ ਅਤੇ ਲੰਗਾਰੀ ਸਿੰਘ ਅਤੇ ਬੇਅੰਤ ਸੇਵਾਦਾਰ ਸਿੰਘ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਗੁ: ਸ਼੍ਰੀ ਨਾਭਾ ਵਿਖੇ ਗੁਰਮਤਿ ਪ੍ਰਚਾਰ ਲਈ ਪਹੁੰਚੇ ਸਨ । ਲਗਾਤਾਰ ਇਕ ਮਹੀਨਾਂ ਚੱਲੇ ਇਹਨਾਂ ਸਮਾਗਮਾਂ ਦੀ ਅੱਜ ਸਮਾਪਤੀ ਹੋਈ ਅਤੇ ਕੱਲ ਸ਼ਾਮ ਦੇ ਦੀਵਾਨਾ ਦੀ ਸਮਾਪਤੀ ਦੇ ਸਮਾਗਮ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਅਤੇ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਈ ਗਈ ।