+

ਦਮਦਮੀ ਟਕਸਾਲ ਦੇ 15ਵੇਂ ਮੁਖੀ ਮਹਾਂਪੁਰਸ਼ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਬਰਸੀ ਦੇ ਸਮਾਗਮ ਮਿਤੀ 24 ਦਸੰਬਰ 2023 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਨਾਈ ਜਾ ਰਹੀ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਹੁੰਮ ਹੁੰਮਾਂ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ।

+

ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ , ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, (ਸ੍ਰੀ ਚਮਕੌਰ ਸਾਹਿਬ) ਵਿਖੇ ਮਿਤੀ 23 ਦਸੰਬਰ 2023 ਦਿਨ ਸ਼ਨੀਵਾਰ ਸਵੇਰੇ 6.30 ਤੋਂ 8ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰ ਪੰਥ ਦੀ ਮਹਾਨ ਜਥੇਬੰਦੀ ,ਦਮਦਮੀ ਟਕਸਾਲ ਦੇ ਮੌਜੂਦਾ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰਨਗੇ ਜੀ । ਸੰਗਤਾਂ ਲਾਹੇ ਪ੍ਰਾਪਤ ਕਰੋ ਜੀ

+

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਚੱਲ ਰਹੇ ਮੈਡੀਕਲ ਅਦਾਰੇ ‘ਖਾਲਸਾ ਮੈਮੋਰੀਅਲ ਹਸਪਤਾਲ’ (ਮਹਿਤਾ ਚੌਂਕ ) ਵਿਖੇ ਮਿਤੀ 22 ਦਸਬੰਰ 2023 ਨੂੰ ਇੰਗਲੈਂਡ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਰਿਹਾ ਹੈ , ਲੋੜਵੰਦ ਸੰਗਤਾਂ ਇਸ ਕੈਂਪ ਵਿਚੋਂ ਲਾਹੇ ਪ੍ਰਾਪਤ ਕਰੋ ਜੀ ।

+

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਿਤੀ 17 ਦਸਬੰਰ 2023 ਨੂੰ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ,ਚਾਂਦਨੀ ਚੌਂਕ ,ਨਵੀਂ ਦਿੱਲੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਸ਼ਹੀਦੀ ਦੇ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼੍ਰੀ ਜਪੁ ਜੀ ਸਾਹਿਬ ਦਾ ਪਾਠ ਉਪਰੰਤ 12:30 ਤੋਂ 2 ਵਜੇ ਤੱਕ ਗੁਰ ਇਤਿਹਾਸ ਵਿਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਵਿਚਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਰਨਗੇ ਉਪਰੰਤ ਅਰਦਾਸ ਤੇ ਸ਼੍ਰੀ ਮੁਖਵਾਕ ਸਾਹਿਬ ਹੋਣਗੇ । ਇਸ ਸ਼ਹੀਦੀ ਸਮਾਗਮ ਦਾ ਲਾਇਵ ਪ੍ਰਸਾਰਨ Damdami Taksal Tv ਚੈਂਨਲ ਅਤੇ ਹੋਰ ਵੀ ਚੈਂਨਲਾ ਤੇ ਕੀਤਾ ਜਾ ਰਿਹਾ ਹੈ ਸੰਗਤਾਂ ਸ੍ਰਵਣ ਕਰਕੇ ਲਾਹੇ ਪ੍ਰਾਪਤ ਕਰਨ ਜੀ ।

+

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ੫੫੪ਵੇਂ ਅਵਤਾਰ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ

+

ਬੰਦੀ ਛੋੜ ਦਿਵਸ ਅਤੇ ਦੀਪਮਾਲਾ ( ਦਿਵਾਲੀ) ਦੇ ਜੋੜ ਮੇਲੇ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ।

+

ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਦੇ ਨਵੀਨੀਕਰਨ ਦੀ ਆਰੰਭ ਹੋਈ ਸੇਵਾ ਦਾ ਮਿਤੀ 2 ਨਵੰਬਰ 2023 ਨੂੰ ਰਾਤ 9 ਤੋ 11 ਵਜੇ ਤੱਕ ਦੁਬਾਰਾ ਪ੍ਰਸਾਰਨ ਪੀ ਟੀ ਸੀ ਨਿਊਜ ਚੈਂਨਲ ਤੇ ਹੋਵੇਗਾ ।।

+

ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਪ੍ਰਕਰਮਾ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਨਵੀਨੀਕਰਨ ਦੀ ਸੇਵਾ ਮਿਤੀ 1 ਨਵੰਬਰ 2023, ਦਿਨ ਬੁੱਧਵਾਰ, ਸਵੇਰੇ 11.00 ਵਜੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਆਰੰਭ ਕੀਤੀ ਜਾ ਰਹੀ ਹੈ। ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ

©2024 Damdami Taksal. All rights reserved.

Main Menus

Log in with your credentials

Forgot your details?