+

ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਨੂੰ ਜਨਮ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਣ ਜੀ ਸਮੱਚੀ ਦਮਦਮੀ ਟਕਸਾਲ ਜਥੇਬੰਦੀ ਵੱਲੋਂ

+

ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ , 6 ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਸਾਲਾਨਾ ਸ਼ਹੀਦੀ ਯਾਦ ਮਨਾਉਣ ਸਬੰਧੀ ਵਿਸ਼ੇਸ਼ ਇਕੱਤਰਤਾ ਕੱਲ 20 ਮਈ ਨੂੰ ਹੋ ਰਹੀ । ਜੁੰਮੇਵਾਰ ਪਤਿਵੰਤੇ ਸਿੰਘ ਨੂੰ ਬੇਨਤੀ ਹੈ ਇਸ ਇੱਕਤਰਤਾ ਵਿੱਚ ਦਰਸ਼ਨ ਦੇਣੀ ਦੀ ਕਿਰਪਾਲਤਾ ਕਰੋ ਜੀ

+

UK ( ਇੰਗਲੈਂਡ ) ਵਿਖੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ 20 ਜੁਲਾਈ 2024 ਤੋਂ ਆਰੰਭ ਕਰਕੇ 18 ਅਗਸਤ ਤੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਧ ਸਮਾਗਮ ਰੱਖਿਆ ਜਾ ਰਿਹਾ ਹੈ ਜੋ ਕੇ ਲਗਭਗ ਇਕ ਮਹੀਨਾ ਚੱਲੇਗਾ ਜਿਸਦੀ ਜਾਣਕਾਰੀ ਹੇਠ ਦਿੱਤੇ ਪੋਸਟਰ ‘ਚ ਹੈ। ਸਾਰੀਆਂ ਸੰਗਤਾਂ ਦੂਰੋ ਨੇੜਿੳ ਪਹੁੰਚ ਕੇ ਲਾਹਾ ਪ੍ਰਾਪਤ ਕਰਨ ਜੀ

+

ਗੁਰਦੁਆਰਾ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ( ਬ੍ਰਾਂਚ ਦਮਦਮੀ ਟਕਸਾਲ, ਜਥਾ- ਭਿੰਡਰਾਂ – ਮਹਿਤਾ) ਨਗਰ ਸੂਸ ਜਿਲ੍ਹਾ (ਹੁਸ਼ਿਆਰਪੁਰ) ਵਿਖੇ ਸਾਲਾਨਾ ਜੋੜ ਮੇਲਾ ਮਿਤੀ 12-13-14 ਮਈ 2024 ਦਿਨ ਐਤਵਾਰ, ਸੋਮਵਾਰ, ਮੰਗਲਵਾਰ ਨੂੰ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ। ਵੱਲੋਂ : ਗੁਰੂ ਪੰਥ ਦੇ ਦਾਸ :- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਮੁਖੀ ਦਮਦਮੀ ਟਕਸਾਲ ,ਪ੍ਰਧਾਨ ਸੰਤ ਸਮਾਜ , ਮੁਖ ਪ੍ਰਬੰਧਕ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ( ਸੂਸ) ਰਜਿ:

+

ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਲੱਖ ਲੱਖ ਵਧਾਈਆ ਹੋਣ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸਾਰੀਆਂ ਸਿੱਖ ਸੰਗਤਾਂ ਅੱਜ 9 ਵਜੇ ਸ਼੍ਰੀ ਮੂਲ ਮੰਤਰ ਸਾਹਿਬ , ਵਾਹਿਗੁਰੂ ਮੰਤਰ ਦਾ ਜਾਪ ਕਰਣ ਅਤੇ ਆਪਣੇ ਘਰਾਂ ਉਪਰ ਖਾਲਸਾਈ ਨਿਸਾਨ ਜਰੂਰ ਝੁਲਾਉਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

+

ਨਰਕਧਾਰੀ ਗੁਰੂ ਡੰਮ੍ਹ ਨੂੰ ਰੋਕਦਿਆਂ ਅਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਣ ਲਈ ਸ਼ਹੀਦ ਹੋਏ ਸਿੰਘਾਂ ਦੀ ਸ਼ਹਾਦਤ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਕੋਟਨਿ ਕੋਟਿ ਪ੍ਰਣਾਮ

+

ਗੁਰਦੁਆਰਾ ਬਾਬੇ ਸ਼ਹੀਦਾਂ ਨਗਰ ਸਰਮਤਸਪੁਰ ( ਜਲੰਧਰ) ਬ੍ਰਾਂਚ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਨਵੇਂ ਉਸਾਰੇ ਗਏ ਦਰਬਾਰ ਹਾਲ ਦਾ ਉਦਘਾਟਨ ਸਮਾਗਮ ਮਿਤੀ 17 ਮਾਰਚ 2024 ਐਤਵਾਰ ਹੋਵੇਗਾ । ਸਮੂਹ ਸੰਗਤਾਂ ਨੂੰ ਬੇਨਤੀ ਹੈ ਹੁੰਮ ਹੁੰਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ।

©2025 Damdami Taksal. All rights reserved.

Main Menus

Log in with your credentials

Forgot your details?