+ ਪੰਜਵੇਂ ਪਾਤਿਸ਼ਾਹ, ਬਾਣੀ ਦੇ ਬੋਹਿਥ, ਨਿਮਰਤਾ ਅਤੇ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੀ ਅਦੁੱਤੀ ਅਤੇ ਲਾਸਾਨੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ । ਵੱਲੋਂ:- ਜਥੇਬੰਦੀ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) Damdami Taksal, May 24, 2023May 24, 2023, Events & Updates, 0
+ ‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਦੇ ਸ਼ੈਸ਼ਨ 2023-24 ਲਈ ਦਾਖਲੇ ਸ਼ੁਰੂ ਹੋ ਗਏ ਹਨ ਜਿੰਨਾ ਵਿਦਿਆਰਥੀਆਂ ਨੇ 9-10-11-12ਵੀਂ ਜਮਾਤ ਪਾਸ ਕਰ ਲਈ ਉਹਨਾਂ ਵਿਦਿਆਰਥੀਆਂ ਲਈ 9ਵੀਂ ਜਮਾਤ ਤੋਂ B.A.,M.A ਅਤੇ PHD ਤੱਕ ਦੀ ਦੁਨੀਆਵੀ ਪੜ੍ਹਾਈ ਅਤੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਬਿਲਕੁੱਲ ਫ੍ਰੀ ਕਰਵਾਉਣ ਲਈ ਵਿਦਿਆਰਥੀਆਂ ਲਈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਥਾ ਭਿੰਡਰਾਂ-ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋੰ ਮਹਾਨ ਉਪਰਾਲਾ ‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਚਲਾਕੇ ਕੀਤਾ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਦਾਖਲੇ ਦਿਵਾਕੇ ਇਸ ਅਦਾਰੇ ਤੋਂ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ :-ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ Damdami Taksal, May 22, 2023May 22, 2023, Events & Updates, 0
+ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ 6 ਜੂਨ ਨੂੰ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਵੱਡੇ ਪੱਧਰ ਤੇ ਚੜ੍ਹਦੀਕਲਾ ਨਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਨਾਇਆ ਜਾਂਦਾ ਹੈ । ਇਸ ਵਾਰ 6 ਜੂਨ 2023 ਨੂੰ 39ਵਾਂ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਸਮੁੱਚੇ ਪੰਜਾਬ ਦੇ ਮੁਖੀ ਮੁਖੀ ਜੁੰਮੇਵਾਰ ਸਿੰਘਾਂ ਦੀ ਵਿਸ਼ੇਸ਼ ਇਕੱਤਰਤਾ ਕੱਲ 20 ਮਈ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿਖੇ ਹੋ ਰਹੀ ਹੈ । ਸਮੂਹ ਪਤਿਵੰਤੇ ਸਿੰਘ ਇਸ ਵਿਸ਼ੇਸ਼ ਇਕੱਤਰਤਾ ਵਿੱਚ ਹਾਜਰੀਆਂ ਭਰਨ ਅਤੇ ਸ਼ਹੀਦੀ ਜੋੜ ਮੇਲਾ ਹੋਰ ਸਚਾਰੂ ਰੂਪ ‘ਚ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਸੰਗਤਾਂ ਨੂੰ ਸ੍ਰਵਣ ਕਰਵਾਉਣ ਜੀ । ਵਿਸ਼ੇਸ਼ ਇਕੱਤਰਤਾ ਸਵੇਰੇ 11 ਵਜੇ ਆਰੰਭ ਹੋਵੇਗੀ ਜੀ । ਬੇਨਤੀ ਕਰਤਾ :- ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) Damdami Taksal, May 20, 2023May 20, 2023, Events & Updates, 0
+ ਡੇਰਾ ਬਾਬਾ ਜਵਾਹਰ ਦਾਸ ਜੀ ਚੈਰੀਟੇਬਲ ਟਰੱਸਟ ਰਜਿ: ਨਗਰ ਸੂਸ ਜਿਲ੍ਹਾ ਹੁਸ਼ਿਆਰਪੁਰ ਬ੍ਰਾਂਚ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵਿਖੇ ਸਾਲਾਨਾ ਜੋੜ ਮੇਲਾ ਮਿਤੀ 13 -14- 15 ਮਈ 2023 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਬੇਨਤੀ ਹੈ ਇਹਨਾਂ ਜੋੜ ਮੇਲਿਆਂ ‘ਚ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਣੀ ਜੀ । ਬੇਨਤੀ ਕਰਤਾ :- ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ Damdami Taksal, May 8, 2023May 8, 2023, Events & Updates, 0
+ ਦਮਦਮੀ ਟਕਸਾਲ ਦੇ ਚ੍ਹੌਦਵ੍ਹੇਂ ਮੁਖੀ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਪਾਵਨ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 1 ਜੂਨ ਤੋਂ 6 ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਬੜ੍ਹੀ ਚੜ੍ਹਦੀਕਲਾ ਨਾਲ ਮਨਾਈ ਜਾਂਦੀ ਹੈ, 6 ਜੂਨ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਵੱਖ ਵੱਖ ਨਗਰਾਂ,ਪਿੰਡਾਂ,ਸ਼ਹਿਰਾਂ ‘ਚ ਕਥਾ ਕੀਰਤਨ ਦੇ ਸਮਾਗਮ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ਹੇਠ ਮਿਤੀ 6 ਮਈ 2023 ਤੋਂ 31 ਮਈ ਤੱਕ ਹੋ ਰਹੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਹੀਦੀ ਸਮਾਗਮਾਂ ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। Damdami Taksal, May 5, 2023May 5, 2023, Events & Updates, 0
+ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਜਥੇਬੰਦੀ ਦਮਦਮੀ ਟਕਸਾਲ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ । Damdami Taksal, May 4, 2023May 4, 2023, Events & Updates, 0
+ ਦਮਦਮੀ ਟਕਸਾਲ ਦੇ 14ਵੇਂ ਮੁਖੀ ,ਮਰਦ-ਏ- ਮੁਜਾਹਿਦ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ,ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ,ਅਮਰ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਅਤੇ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਲੜੀ ਦੀ ਆਰੰਭਤਾ ਮਿਤੀ 1 ਮਈ 2023 ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਨੂੰ ਕੀਤੀ ਜਾ ਰਹੀ ਹੈ , ਸਮੂਹ ਸੰਗਤਾਂ ਨੂੰ ਬੇਨਤੀ ਹੈ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਆਰੰਭਤਾ ਤੇ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ , ਗੁਰੂ ਪੰਥ ਦੇ ਦਾਸ :- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ,ਪ੍ਰਧਾਨ ਸੰਤ ਸਮਾਜ Damdami Taksal, May 1, 2023May 1, 2023, Events & Updates, 0
+ ਖਾਲਸਾ ਪੰਥ ਦੇ ਸਾਜਨਾ ਦਿਵਸ ( ਵਿਸਾਖੀ ) ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ । Damdami Taksal, April 14, 2023April 14, 2023, Events & Updates, 0