+ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਭੋਗ ਅਤੇ ਸੰਪੂਰਨਤਾ ਦਾ ਸਮਾਗਮ ਗੁਰਦੁਆਰਾ ਸ਼ਹੀਦਾਂ ਲੱਧੇਵਾਲ,ਮਾਹਿਲਪੁਰ ( ਹੁਸ਼ਿਆਰਪੁਰ) ਵਿਖੇ ਮਿਤੀ 22 ਸਤੰਬਰ 2026 ਨੂੰ ਕਰਵਾਇਆ ਜਾ ਰਿਹਾ ਹੈ । ਲੜੀਵਾਰ ਕਥਾ ਦੀ ਸੰਪੂਰਨਤਾ ਦਾ ਭੋਗ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਪਾਉਣਗੇ । ਇਹ ਸਮਾਗਮ ‘ਚ ਹੋਰ ਵੀ ਸਤਿਕਾਰਯੋਗ ਸ਼ਖ਼ਸੀਅਤਾਂ ਹਾਜ਼ਰੀਆਂ ਭਰਨਗੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਕੇ ਇਸ ਸਮਾਗਮ ‘ਚ ਹਾਜ਼ਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । Damdami Taksal, September 22, 2026September 22, 2026, Events & Updates, 0
+ ਅੱਜ ਦੇ ਦਿਹਾੜੇ ਮਹਾਂਪੁਰਸ਼ਾਂ ਦਾ ਗ੍ਰਿਫ਼ਤਾਰੀ ਦਾ ਦਿਹਾੜਾ ਹੈ ਅੱਜ ਦੇ ਦਿਨ ਜਾਲਮ ਸਰਕਾਰ ਵੱਲੋਂ ਮਹਿਤਾ ਵਿਖੇ ਗੋਲੀਆਂ ਮਾਰਕੇ 18 ਸਿੰਘ ਸ਼ਹੀਦ ਕੀਤੇ ਸਨ । Damdami Taksal, September 22, 2026September 22, 2026, Events & Updates, 0
+ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ Damdami Taksal, September 12, 2026September 12, 2026, Events & Updates, 0
+ ਜਾਗਤ ਜੋਤ ਸਤਿਗਰੂ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਪਾਵਨ ਦਿਹਾੜੇ ‘ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮੁੱਖ ਗੁਰ ਇਤਿਹਾਸ ਦੀ ਕਥਾ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਦੀ ਕਥਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਿਤੀ 12 ਸਤੰਬਰ 2026 ਨੂੰ, 9:00 ਵਜੇ ਤੋਂ 11:30 ਵਜੇ ਤੱਕ ਸੰਗਤਾਂ ਨੂੰ ਸ੍ਰਵਣ ਕਰਵਾਉਣਗੇ ਸੰਗਤਾਂ ਨੂੰ ਬੇਨਤੀ ਹੈ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । Damdami Taksal, September 11, 2026September 11, 2026, Events & Updates, 0
+ ਅੱਜ ਦੇ ਸ਼ੁਭ ਦਿਹਾੜ੍ਹੇ ਮਿਤੀ 24 ਅਗਸਤ ਦਿਨ ਐਤਵਾਰ 1969 ( ੯ ਭਾਦਰੋਂ ) ਬਿਕ੍ਰਮੀ ਸੰਮਤ ੨੦੨੬ ਨੂੰ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਿਲ੍ਹਾ ( ਸ਼੍ਰੀ ਅੰਮ੍ਰਿਤਸਰ ਸਾਹਿਬ) ਦਾ ਨੀਂਹ ਪੱਥਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਕਰ ਕਮਲਾ ਦੁਆਰਾ ਰਖਿਆ । ਇਸ ਸ਼ੁੱਭ ਦਿਹਾੜ੍ਹੇ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ Damdami Taksal, August 24, 2026August 24, 2026, Events & Updates, 0
+ ਬੰਦੀ ਸਿੰਘਾਂ ਦੀਆਂ ਰਿਹਾਈਆਂ ਸਬੰਧੀ ਚੱਲ ਰਹੇ ਸ਼ੰਘਰਸ਼ ਦੌਰਾਨ ਪੰਜਾਬ ਬੰਦ ਦੀ ਕਾਲ ਸਬੰਧੀ, ਦਮਦਮੀ ਟਕਸਾਲ ਜਥੇਬੰਦੀ ਵੱਲੋਂ ਅਸੀਂ ਮਿਤੀ 21 ਅਗਸਤ 2026 ਨੂੰ ਪੰਜਾਬ ਬੰਦ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ । Damdami Taksal, August 20, 2026August 20, 2026, Events & Updates, 0
+ ਦਮਦਮੀ ਟਕਸਾਲ ਜਥੇਬੰਦੀ ਦੇ 13ਵੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਜੋੜ ਮੇਲਾ, ਭਾਦਰੋਂ ਦੀ ਸੰਗਰਾਂਦ, ੧ ਭਾਦਰੋਂ (ਮਿਤੀ 17 ਅਗਸਤ 2026) ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਖਾਂ ਦੀ ਅਗੁਵਾਈ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਖਾਂ ਦੇ ਸਾਲਾਨਾ ਬਰਸੀ ਸਮਾਗਮ ‘ਚ ਹਾਜ਼ਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ Damdami Taksal, August 17, 2026August 17, 2026, Events & Updates, 0
+ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 320ਵੇਂ ਸਥਾਪਨਾ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ । Damdami Taksal, August 7, 2026August 7, 2026, Events & Updates, 0
+ ੨੩ ਸਾਵਣ ( ੭ ਅਗਸਤ ੨੦੨੬ ) ਨੂੰ ਦਮਦਮੀ ਟਕਸਾਲ ਦੇ ੩੨੦ਵੇਂ ਸਥਾਪਨਾ ਦਿਵਸ ਦਿਹਾੜੇ ‘ਤੇ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਕਰਵਾਏ ਜਾ ਰਹੇ ਮਹਾਨ ਸਮਾਗਮ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । Damdami Taksal, August 5, 2026August 5, 2026, Events & Updates, 0
+ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਜਥੇਬੰਦੀ ਦੇ 320ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਤਖਤ ਸ਼੍ਰੀ ਦਮਦਮਾ ਸਾਹਿਬ ( ਗੁਰੂ ਕੀ ਕਾਂਸ਼ੀ ) ਤਲਵੰਡੀ ਸਾਬੋ ( ਬਠਿੰਡਾ ) ਵਿਖੇ ਅੱਜ ਮਿਤੀ 1 ਅਗਸਤ 2026 ਤੋਂ ਅਰੰਭ ਕਰਕੇ ਮਿਤੀ 7 ਅਗਸਤ 2026 ( ੨੩ ਸਾਵਣ) ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਸ਼ਾਂ ਦੀ ਅਗਵਾਈ ‘ਚ ਸੰਪੂਰਨ ਹੋਣਗੇ। ਮੁੱਖ ਸਮਾਗਮ ਮਿਤੀ 7 ਅਗਸਤ 2026 ( ੨੩ ਸਾਵਣ ) ਨੂੰ ਮਹਾਂਪੁਰਸ਼ਾਂ ਅਗਵਾਈ ‘ਚ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜ਼ਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । Damdami Taksal, August 1, 2026August 1, 2026, Events & Updates, 0