+

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੋਂ ਵਰਸੋਈ ਦਮਦਮੀ ਟਕਸਾਲ ਜਥੇਬੰਦੀ ਦੇ 317ਵੇਂ ਸਥਾਪਨਾ ਦਿਵਸ ਸਬੰਧੀ ਸਾਲਾਨਾ ਮੁੱਖ ਸਮਾਗਮ ਮਿਤੀ 7 ਅਗਸਤ 2023 ਨੂੰ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਬੜ੍ਹੀ ਚੜਦੀਕਲਾ ਨਾਲ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਮਿਤੀ 1 ਅਗਸਤ ਤੋਂ ਆਰੰਭ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।

+

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੋਂ ਵਰਸੋਈ ਹੋਈ ਜਥੇਬੰਦੀ ਦਮਦਮੀ ਟਕਸਾਲ ਦੇ 317ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅੱਜ ਮਿਤੀ 1 ਅਗਸਤ ਤੋਂ 7 ਅਗਸਤ 2023 ਤੱਕ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਬੜ੍ਹੀ ਚੜਦੀਕਲਾ ਨਾਲ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਾਲਾਨਾ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । ਮੁੱਖ ਸਮਾਗਮ ਮਿਤੀ 7 ਅਗਸਤ 2023 ਨੂੰ ਹੈ , ਇਸ ਸਮਾਗਮ ‘ਚ ਤਖਤ ਸਾਹਿਬਾਨਾ ਦੇ ਸਿੰਘ ਸਾਹਿਬਾਨ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਹੋਰ ਵੀ ਪ੍ਰਚਾਰਕ ਵਿਦਿਵਾਨ ਸਹਿਬਾਨ ਹਾਜਰੀਆਂ ਭਰਨਗੇ ਅਤੇ ਦਮਦਮੀ ਟਕਸਾਲ ਜਥੇਬੰਦੀ ਸਬੰਧੀ ਵਿਚਾਰਾਂ ਸੰਗਤਾਂ ਨੂੰ ਸ੍ਰਵਣ ਕਰਵਾਂਉਣਗੇ ।

+

‘’ਸ਼੍ਰੋਮਣੀ ਦਮਦਮੀ ਸਟੀਕ’’ 25 ਜੁਲਾਈ 2023 ਨੂੰ ਹੋਵੇਗਾ ਰਿਲੀਜ । ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ 14 ਸਾਲਾਂ ਦੀ ਅਣਥੱਕ ਘਾਲਣਾ ਸਦਕਾ ਦਮਦਮੀ ਟਕਸਾਲ ਜਥੇਬੰਦੀ ਵੱਲੋਂ ਪ੍ਰਕਾਸ਼ਤ ‘ਸ਼੍ਰੋਮਣੀ ਦਮਦਮੀ ਸਟੀਕ’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥਾਂ ਦਾ ਸੰਪੂਰਨ ਟੀਕਾ ) ਕੱਲ ਮਿਤੀ 25 ਜੁਲਾਈ 2023 ਨੂੰ ਸਿੱਖ ਪੰਥ ਦੇ ਸਰਵੋਤਮ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤਖਤਾਂ ਦੇ ਸਿੰਘ ਸਾਹਿਬਾਨਾਂ , ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਸਤਿਕਾਰਤ ਸ਼ਖਸ਼ੀਅਤਾਂ ਵੱਲੋਂ ਸਵੇਰੇ 12 ਵਜੇ ਸੰਗਤਾਂ ਨੂੰ ਅਰਪਣ ਕੀਤਾ ਜਾਵੇਗਾ ।

+

ਜਥੇਬੰਦੀ ਦਮਦਮੀ ਟਕਸਾਲ ਨਾਲ ਸਨੇਹ ਰੱਖਣ ਵਾਲੇ ਗੁਰਮੁੱਖ ਪਿਆਰੇ ਗੁਰਪੁਰਵਾਸੀ ਸਰਦਾਰ ਕੁੰਦਨ ਸਿੰਘ ਜੀ ਮੁੰਬਈ ਵਾਲਿਆਂ ਦਾ ਦੁਸਹਿਰਾ ਸਮਾਗਮ ਮਿਤੀ 8 ਜੁਲਾਈ 2023 ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਾਸ਼ੀ ਨਵੀਂ ਮੁੰਬਈ ਵਿਖੇ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਕਥਾ ਦੀ ਹਾਜ਼ਰੀ ਭਰੀ ਜਾਵੇਗੀ

+

ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਪੰਥ ਰਤਨ, ਬ੍ਰਹਮਗਿਆਨੀ ,ਵਿਦਿਆ ਮਾਰਤੰਡ ,ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਗੁਰਮੁਖ ਸਿੰਘ ਜੀ ਉਡੀਸਾ ਜੀ ਦੀ ਪਾਵਨ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਦਾ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕੱਲ ਮਿਤੀ 29 ਜੂਨ 2023 ਨੂੰ ਮਨਾਇਆ ਜਾ ਰਿਹਾ ਹੈ ।

+

ਗੁ: ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਹੈੱਡਕੁਆਟਰ ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਂਕ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦੀ ਉਸਾਰੀ ਕਰਨ ਲਈ ਮਿਤੀ 25 ਜੂਨ 2023 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਆਪਣੇ ਕਰ ਕਮਲਾਂ ਦੁਆਰਾ ਸਵੇਰੇ 7:30 ਵਜੇ ਰੱਖਣਗੇ , ਉਪਰੰਤ ਕਥਾ ਕੀਰਤਨ ਦੇ ਸਮਾਗਮ ਸਾਰਾ ਦਿਨ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਕੇ ਹਾਜਰੀਆਂ ਭਰੋ ਜੀ ਅਤੇ ਲਾਹੇ ਪ੍ਰਾਪਤ ਕਰੋ ਜੀ ।

+

ਕੱਲ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹੋ ਰਹੇ ਸ਼ਹੀਦੀ ਸਮਾਗਮ ਦਾ ਲਾਇਵ ਟੈਲੀਕਾਸਟ ਇਹਨਾਂ ਇਹਨਾਂ ਚੈਂਨਲਾਂ ਤੇ ਹੋ ਰਿਹਾ ਹੈ ਸੰਗਤਾਂ ਦਰਸ਼ਨ ਕਰਕੇ ਲਾਹੇ ਪ੍ਰਾਪਤ ਕਰੋ ਜੀ ।

+

ਵੀਹਵੀਂ ਸਦੀ ਦੇ ਮਹਾਨ ਜਰਨੈਲ, ਬਾਬਾ ਏ ਕੌਮ, ਮਰਦ-ਏ-ਮੁਜ਼ਾਹਿਦ,ਅਜ਼ੀਮ ਪ੍ਰਚਾਰਕ,ਕਥਨੀ ਅਤੇ ਕਰਣੀ ਦੇ ਪੂਰੇ ਅਮਰ ਸ਼ਹੀਦ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ( 2 ਜੂਨ 1947) ਦੀਆਂ ਦੇਸ਼-ਵਿਦੇਸ਼ ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਵਲੋਂ- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ।

+

ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਹਫਤਾ ਦੇ ਰੂਪ ‘ਚ ਮਨਾਈ ਜਾਂਦੀ ਹੈ । ਇਸ ਵਾਰ 39ਵਾਂ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕਰਵਾਇਆ ਜਾ ਰਿਹਾ ਹੈ । ਅੱਜ 1 ਜੂਨ ਤੋਂ 5 ਜੂਨ ਤੱਕ ਸ਼ਾਮ ਨੂੰ ਹੋ ਰਹੇ ਸਮਾਗਮਾਂ ਦਾ ਵੇਰਵਾ । 6 ਜੂਨ ਸਵੇਰੇ 9 ਵਜੇ ਤੋਂ ਸ਼ਾਮ ਤਕ ਸਮਾਗਮ ਚੱਲਣਗੇ ਸੰਗਤਾਂ ਹਾਜਰੀਆਂ ਭਰਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

©2024 Damdami Taksal. All rights reserved.

Main Menus

Log in with your credentials

Forgot your details?