ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਕਰ ਕਮਲਾ ਦੁਆਰਾ ਵਰਸੋਈ ਜਥੇਬੰਦੀ ਦਮਦਮੀ ਟਕਸਾਲ ਦੇ ਵਰਤਮਾਨ 16ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਮੁੱਚੇ ਦਮਦਮੀ ਟਕਸਾਲ ਜਥੇ ਵਲ਼ੋਂ ਮਿਤੀ 27 ਦਸੰਬਰ 2004 ਨੂੰ ਜਥੇਬੰਦੀ ਦੇ ਮੁਖੀ ਵਜੋਂ ਸੇਵਾਵਾਂ ਗੁਰੂ ਸਾਹਿਬ ਜੀ ਦੀ ਹਜੂਰੀ ‘ਚ ਸੇਵਾਵਾਂ ਬਖਸ਼ਿਸ ਕੀਤੀਆਂ ਗਈਆਂ ਸਨ । ਇਸ ਸਾਲ 2025 ‘ਚ ਮਹਾਂਪੁਰਸ਼ਾਂ ਦੀ ਦਸਤਾਰਬੰਦੀ ਨੂੰ 21 ਸਾਲਾ ਹੋਣ ਤੇ, ਜਥੇਬੰਦੀ ਵੱਲੋਂ ਗੁਰੂ ਸਾਹਿਬ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਅਤੇ ਮਹਾਂਪੁਰਸ਼ਾਂ ਨੂੰ ਦਸਤਾਰਬੰਦੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
Related Articles
-
ਗੁਰਪੁਰਵਾਸੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਮਿੱਠੀ ਯਾਦ ਵਿਚ *15 ਅਕਤੂਬਰ 2023 ਦਿਨ ਐਤਵਾਰ* ਨੂੰ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ , ਸਮਾਗਮ ਦਾ ਸਮਾ *11.30 ਵਜੇ ਤੋ ਦੁਪਹਿਰ 2 ਵਜੇ* ਤਕ ਦਾ ਹੈ। ਮੁੰਬਈ ਨਿਵਾਸੀ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
ਦਮਦਮੀ ਟਕਸਾਲ ਜਥੇਬੰਦੀ ਦੇ ਬਾਨੀ, ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜ੍ਹੇ ਨੂੰ ਸਮਰਪਿਤ, ਸਾਲਾਨਾ ਮਹਾਨ ਨਗਰ ਕੀਰਤਨ, ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਿਤੀ 25 ਦਸੰਬਰ 2025 ਨੂੰ ਬੜ੍ਹੀ ਚੜ੍ਹਦੀਕਲਾ ਨਾਲ ਸਜਾਇਆ ਜਾ ਰਿਹਾ ਹੈ । ਸਮੂਹ ਇਲਾਕਾ ਨਿਵਾਸੀ ਸੰਗਤਾਂ ਇਸ ਨਗਰ ਕੀਰਤਨ ‘ਚ ਹਾਜਰੀਆਂ ਭਰਕੇ, ਗੁਰੂ ਜਸ ਸ੍ਰਵਣ ਕਰੋ ਅਤੇ ਲਾਹੇ ਪ੍ਰਾਪਤ ਕਰੋ ਜੀ ਵੱਲੋਂ :- ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ)
Damdami Taksal, , Events & Updates, 0 -
ਸਿੱਖ ਕੌਮ ਦੇ ਮਹਾਨ ਮਹਾਂਪੁਰਖ ਅਮਰ ਸ਼ਹੀਦ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਧੰਨ ਧੰਨ ਬਾਬਾ ਫਤਹਿ ਸਿੰਘ ਸਾਹਿਬ ਜੀ ਅਤੇ ਪੂਜਨੀਕ ਅਮਰ ਸ਼ਹੀਦ ਧੰਨ ਧੰਨ ਮਾਤਾ ਗੁਜ਼ਰ ਕੌਰ ਸਾਹਿਬ ਦੇ ਪਾਵਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਮਿਤੀ 27 ਦਸੰਬਰ ਨੂੰ ਗੁ: ਗੁਰੂ ਨਾਨਕ ਦਰਬਾਰ ਨਗਰ ਐਰੋਲੀ ( ਨਿਊ ਮੁੰਬਈ) ਵਿਖੇ ਕਰਵਾਇਆ ਜਾ ਰਿਹਾ ਹੈ, ਸੰਗਤਾਂ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ , ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, (ਸ੍ਰੀ ਚਮਕੌਰ ਸਾਹਿਬ) ਵਿਖੇ ਮਿਤੀ 23 ਦਸੰਬਰ 2023 ਦਿਨ ਸ਼ਨੀਵਾਰ ਸਵੇਰੇ 6.30 ਤੋਂ 8ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰ ਪੰਥ ਦੀ ਮਹਾਨ ਜਥੇਬੰਦੀ ,ਦਮਦਮੀ ਟਕਸਾਲ ਦੇ ਮੌਜੂਦਾ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰਨਗੇ ਜੀ । ਸੰਗਤਾਂ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0 -
-
-
ਖਿਦਰਾਣਾ ਕਰ ਮੁਕਤਸਰ, ਮੁਕਤ ਮੁਕਤ ਸਭ ਕੀਨ। ਹੋਇ ਸਾਬਤ ਜੂਝੈ ਜਬੈ, ਬਡੋ ਮਰਤਬੋ ਲੀਨ । ਸ਼੍ਰੀ ਮੁਕਤਸਰ ਸਾਹਿਬ ਜੀ ਵਿਖੇ ਮਾਘੀ ਦੇ ਜੋੜ ਮੇਲੇ ਅਤੇ 40 ਮੁਕਤਿਆਂ ਦੀ ਪਾਵਨ ਸ਼ਹਾਦਤ ‘ਤੇ ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਅਤੇ ਸਮੁੱਚੀ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਉਹਨਾਂ ਸ਼ਹੀਦਾਂ ਦੇ ਚਰਨਾਂ ‘ਚ ਕੋਟਿਨ ਕੋਟਿ ਪ੍ਰਨਾਮ।
Damdami Taksal, , Events & Updates, 0 -
ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਹਫਤਾ ਦੇ ਰੂਪ ‘ਚ ਮਨਾਈ ਜਾਂਦੀ ਹੈ । ਇਸ ਵਾਰ 39ਵਾਂ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕਰਵਾਇਆ ਜਾ ਰਿਹਾ ਹੈ । ਅੱਜ 1 ਜੂਨ ਤੋਂ 5 ਜੂਨ ਤੱਕ ਸ਼ਾਮ ਨੂੰ ਹੋ ਰਹੇ ਸਮਾਗਮਾਂ ਦਾ ਵੇਰਵਾ । 6 ਜੂਨ ਸਵੇਰੇ 9 ਵਜੇ ਤੋਂ ਸ਼ਾਮ ਤਕ ਸਮਾਗਮ ਚੱਲਣਗੇ ਸੰਗਤਾਂ ਹਾਜਰੀਆਂ ਭਰਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।
Damdami Taksal, , Events & Updates, 0







