ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇਂ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸ਼ਹੀਦਾਂ ਸਮੂਹ ਸ਼ਹੀਦਾਂ ਦੀ ਯਾਦ ‘ਚ ਸ਼ਹੀਦੀ ਸਮਾਗਮਾਂ ਦੀ ਲੜੀ ਦੀ ਆਰੰਭਤਾ ਦੇ ਪਹਿਲੇ ਦਿਨ ਦੀ ਸ਼ਹੀਦੀ ਦਿਵਾਨ ਸੰਤ ਬਾਬਾ ਗੁਰਬਖਸ਼ ਸਿੰਘ ਜੀ ਵਿਦਿਆਲਾ ਨਗਰ ਜੱਬੋਵਾਲ ਵਿਖੇ ਸਜਾਏ ਗਏ । ਇਹਨਾਂ ਸ਼ਹੀਦੀ ਸਮਾਗਮਾਂ ‘ਚ ਰਾਗੀ ਸਿੰਘਾਂ ਵੱਲੋਂ ਕੀਰਤਨ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਗੁਰ ਇਤਿਹਾਸ ਦੀ ਕਥਾ ਸੰਗਤਾਂ ਨੂੰ ਸ੍ਰਵਣ ਕਰਵਾਈ ਗਈ ।