ਦਮਦਮੀ ਟਕਸਾਲ ਦੇ ਚ੍ਹੌਦਵ੍ਹੇਂ ਮੁਖੀ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40ਵਾਂ ਮਹਾਨ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਹਰ ਸਾਲ 6 ਜੂਨ ਨੂੰ ਬੜ੍ਹੀ ਚੜ੍ਹਦੀਕਲਾ ਨਾਲ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਮਨਾਇਆ ਜਾਂਦਾ ਹੈ ।
ਇਸ ਮਹਾਨ 40ਵੇਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਮਿਤੀ 1 ਮਈ ਤੋਂ 31 ਮਈ 2024 ਤੱਕ ਵੱਖ-ਵੱਖ ਪਿੰਡਾਂ,ਨਗਰਾਂ,ਸ਼ਹਿਰਾਂ ‘ਚ ਸ਼ਹੀਦੀ ਸਮਾਗਮਾਂ ਦੀ ਲੜੀ ਦੀ ਅਰੰਭਤਾ ਹੋ ਰਹੀ ਹੈ । ਇਹਨਾਂ ਕਥਾ ਕੀਰਤਨ ਦੇ ਸਮਾਗਮਾਂ ‘ਚ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਥਾ ਵੀਚਾਰਾਂ ਸ੍ਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕਰਨਗੇ ।
ਉਪਰੰਤ 1 ਜੂਨ ਤੋਂ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਹਫਤਾ ਦੇ ਰੂਪ ‘ ਸ਼ਹੀਦੀ ਦਿਵਾਨ ਸਜਾਏ ਜਾਣਗੇ
40ਵੇਂ ਸ਼ਹੀਦੀ ਜੋੜ ਮੇਲੇ ਦਾ ਮੁਖ ਸਮਾਗਮ ਮਿਤੀ 6 ਜੂਨ 2024 ਨੂੰ ਬਹੁਤ ਵੱਡੇ ਪੱਧਰ ਤੇ ਦਮਦਮੀ ਟਕਸਾਲ ਹੈੱਡਕੁਆਟਰ ਗ: ਗੁਰਦਰਸ਼ਨ ਪ੍ਰਕਾਸ਼ (ਮਹਿਤਾ ) ਵਿਖੇ ਮਨਾਇਆ ਜਾ ਰਿਹਾ ਹੈ ,ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਹੀਦੀ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।