
ਗੁ: ਸ਼੍ਰੀ ਹਰਗੋਬਿੰਦਗੜ੍ਹ ਸਾਹਿਬ ਹੈੱਡਕੁਆਟਰ ਮਿਸਲ ਸ਼ਹੀਦਾਂ ਤਰਨਾ ਦਲ ਮਹਿਤਾ ਚੌਂਕ ਗੁਰਦੁਆਰਾ ਸਾਹਿਬ ਜੀ ਦੀ ਨਵੀਂ ਇਮਾਰਤ ਦੀ ਉਸਾਰੀ ਕਰਨ ਲਈ ਮਿਤੀ 25 ਜੂਨ 2023 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਜੀ ਦਾ ਨੀਂਹ ਪੱਥਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਆਪਣੇ ਕਰ ਕਮਲਾਂ ਦੁਆਰਾ ਸਵੇਰੇ 7:30 ਵਜੇ ਰੱਖਣਗੇ , ਉਪਰੰਤ ਕਥਾ ਕੀਰਤਨ ਦੇ ਸਮਾਗਮ ਸਾਰਾ ਦਿਨ ਚੱਲਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਸਿਰ ਪਹੁੰਚਕੇ ਹਾਜਰੀਆਂ ਭਰੋ ਜੀ ਅਤੇ ਲਾਹੇ ਪ੍ਰਾਪਤ ਕਰੋ ਜੀ ।

Related Articles
-
-
ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਮਹਿਤਾ) ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ ਦੀ ਅਗੁਵਾਈ ‘ਚ ਹਰ ਸਾਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੁਵਾਈ ‘ਚ ਸ਼ਹੀਦ ਹੋਏ 6 ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਕੀਤੇ ਜਾਂਦੇ ਹਨ । 1 ਜੂਨ 2021 ਤੋਂ 37ਵੇਂ ਸ਼ਹੀਦੀ ਸਮਾਗਮ ਆਰੰਭ ਹੋਣਗੇ ਜੋ 5 ਜੂਨ ਤਕ ਸ਼ਾਮ 4 ਵਜੇ ਤੋਂ 6 ਤੱਕ ਰੋਜ਼ਾਨਾ ਕਥਾ ਕੀਰਤਨ ਦੇ ਸਮਾਗਮ ਹੋਣਗੇ । 6 ਜੂਨ ਨੂੰ ਮੁਖ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸਜਾਏ ਜਾਣਗੇ ਸਮੂਹ ਸੰਗਤਾਂ ਹੁੰਮ ਹੁੰਮਾ ਕੇ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦੇਣ ਦੀ ਕਿਰਪਤਾ ਕਰੋ ਜੀ । ਜਰੂਰੀ ਬੇਨਤੀ : ਸਮੂਹ ਸੰਗਤਾਂ ਕੋਵਿਡ 19 ਦੇ ਨੀਅਮਾਂ ਦੀ ਜਰੂਰ ਪਾਲਨਾ ਕਰਿਓ ਜੀ । ਵੱਲੋਂ :- ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ।
Damdami Taksal, , Events & Updates, 0 -
-
-
-
-
ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਪ੍ਰਕਰਮਾ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਨਵੀਨੀਕਰਨ ਦੀ ਸੇਵਾ ਮਿਤੀ 1 ਨਵੰਬਰ 2023, ਦਿਨ ਬੁੱਧਵਾਰ, ਸਵੇਰੇ 11.00 ਵਜੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਆਰੰਭ ਕੀਤੀ ਜਾ ਰਹੀ ਹੈ। ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ
Damdami Taksal, , Events & Updates, 0 -