ਦੁਆਬੇ ‘ਚ ਨਗਰ ਸਰਮਤਪੁਰ ਨੇੜੇ ਜਲੰਧਰ ਵਿਖੇ ਜਥੇਬੰਦੀ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁ: ਬਾਬੇ ਸ਼ਹੀਦਾਂ , ਸ਼ਹੀਦਾਂ ਸਿੰਘਾਂ ਦਾ ਬਹੁਤ ਭਾਰੀ ਸੁੰਦਰ ਅਸਥਾਨ ਸੁਭਾਇਮਾਨ ਹੈ ਅਤੇ ਇਸ ਅਸਥਾਨ ਦੀਆਂ ਨਾਲ ਨਾਲ ਸੇਵਾਂਵਾਂ ਵੀ ਬਹੁਤ ਭਾਰੀ ਚੱਲ ਰਹੀਆਂ ਹਨ । ਇਸ ਮਹਾਨ ਅਸਥਾਨ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ ‘ਚ ਮਿਤੀ 30 ਮਾਰਚ 2025 ਨੂੰ ਹਾਜਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ।
ਇਸ ਸਮਾਗਮ ‘ਚ ਪੁਜੀਆਂ ਸਮੂਹ ਸੰਗਤਾਂ ,ਸੰਤ ਮਹਾਂਪੁਰਸ਼ਾਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਸੰਸਥਾਵਾਂ ਦੇ ਮੁਖੀਆਂ ਦਾ ਜਥੇਬੰਦੀ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ