LATEST VIDEOS

LATEST PHOTOS

ਸ਼ਹੀਦੀ ਸਮਾਗਮ ਨਗਰ ਬੋਪਾਰਾਏ ਮੱਤੇਵਾਲ ( ਅੰਮ੍ਰਿਤਸਰ)

40ਵਾਂ ਮਹਾਨ ਸ਼ਹੀਦੀ ਜੋੜ ਮੇਲਾ

ਦਮਦਮੀ ਟਕਸਾਲ ਦੇ ਚ੍ਹੌਦਵ੍ਹੇਂ ਮੁਖੀ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 40ਵਾਂ ਮਹਾਨ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਹਰ ਸਾਲ 6 ਜੂਨ ਨੂੰ ਬੜ੍ਹੀ ਚੜ੍ਹਦੀਕਲਾ ਨਾਲ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਮਨਾਇਆ ਜਾਂਦਾ ਹੈ ।

ਇਸ ਮਹਾਨ 40ਵੇਂ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਮਿਤੀ 1 ਮਈ ਤੋਂ 31 ਮਈ 2024 ਤੱਕ ਵੱਖ-ਵੱਖ ਪਿੰਡਾਂ,ਨਗਰਾਂ,ਸ਼ਹਿਰਾਂ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੌਰਾਨ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਥਾ ਵੀਚਾਰਾਂ ਸ੍ਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ।

ਜਰੂਰੀ ਬੇਨਤੀ :- ਮਿਤੀ 1 ਜੂਨ ਤੋਂ 6 ਜੂਨ ਤੱਕ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਹਫਤਾ ਦੇ ਰੂਪ ‘ ਸ਼ਹੀਦੀ ਦਿਵਾਨ ਸਜਾਏ ਜਾਣਗੇ ।

40ਵੇਂ ਸ਼ਹੀਦੀ ਜੋੜ ਮੇਲੇ ਦਾ ਮੁਖ ਸਮਾਗਮ ਮਿਤੀ 6 ਜੂਨ 2024 ਨੂੰ ਬਹੁਤ ਵੱਡੇ ਪੱਧਰ ਤੇ ਦਮਦਮੀ ਟਕਸਾਲ ਹੈੱਡਕੁਆਟਰ ਗ: ਗੁਰਦਰਸ਼ਨ ਪ੍ਰਕਾਸ਼ (ਮਹਿਤਾ ) ਵਿਖੇ ਮਨਾਇਆ ਜਾ ਰਿਹਾ ਹੈ ,ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਹੀਦੀ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।

 ਸੰਖੇਪ ਇਤਿਹਾਸ

ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ 1762 ਬਿਕ੍ਰਮੀ ਕਤਕ ਸੂਦੀ ਆਰੰਭ ਕਰਕੇ 1763 ਬਿਕ੍ਰਮੀ 23 ਸਾਵਣ ਤੱਕ ੴ ਤੋਂ ਲੈ ਕੇ ਆਠਹ ਦਸ ਬੀਸ ਕੰਠੇ ਸੰਪੂਰਨ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਉਚਾਰ ਕੇ (ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ) ਲਿਖਵਾਏ।ਹਜੂਰ ਦੁਪਿਹਰ ਤੋਂ ਪਹਿਲਾ ਗੁਰਬਾਣੀ ਲਿਖਵਾਉਂਦੇ ਸਨ ਅਤੇ ਪਿਛਲੇ ਪਹਿਰ ਉਚਾਰੀ ਗੁਰਬਾਣੀ ਦੇ ਅਰਥ ਕਰਕੇ ਸਣਾਉਂਦੇ ਸਨ।ਜਿੰਨਾਂ 48 ਸਿੰਘਾਂ ਨੇ ਲਗਾਤਾਰ ਸਾਰੀ ਕਥਾ ਸੁਣੀ ਉਹ ਬਿਦੇਹ ਮੁਕਤ ਹੋ ਗਏ। ਜਿੰਨਾਂ ਵਿੱਚੋਂ ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਹਜੂਰ ਜੀ ਦਾ ਬਚਨ ਹੋਇਆ ਭਾਈ ਮਨੀ ਸਿੰਘ ਜੀ ਤੁਸੀ ਸ੍ਰੀ ਹਰਿਮੰਦਰ ਸਾਹਿਬ ਗ੍ਰੰਥੀ ਦੀ ਅਤੇ ਗੁਰਬਾਣੀ ਦੇ ਅਰਥ ਪੜਾਉਣ ਦੀ ਸੇਵਾ ਕਰੋ।ਤੁਹਾਡੇ ਸਰੀਰ ਦਾ ਬੰਦ ਬੰਦ ਕੱਟੇ ਜਾਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀਂ ਪਵੇਗਾ।ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀ ਇੱਥੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਰਹਿ ਕੇ ਗੁਰਬਾਣੀ ਦੇ ਅਰਥ ਪੜਾਉ ਅਤੇ ਗੁਰਮਤਿ ਪ੍ਰਚਾਰ ਕਰੋ।ਤੁਹਾਡਾ ਧੜ ਨਾਲੋਂ ਸੀਸ ਵੱਖਰਾ ਹੋਣ ਤੇ ਵੀ ਤੁਹਾਡੀ ਇਸ ਅਵਸਥਾ ਵਿੱਚ ਕੋਈ ਫਰਕ ਨਹੀੰ ਪਵੇਗਾ।ਭਾਈ ਮਨੀ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿੱਖੇ ਅਤੇ ਬਾਬਾ ਦੀਪ ਸਿੰਘ ਜੀ ਨੇ ਤਖਤ ਸ੍ਰੀ ਦਮਦਮਾ ਸਾਹਿਬ ਗੁਰੁ ਕੀ ਕਾਸ਼ੀ ਵਿਖੇ ਗੁਰਬਾਣੀ ਦੇ ਅਰਥ ਪੜਾਏ।ਨਾਲ-ਨਾਲ ਗੁਰਮਤਿ ਦਾ ਮਹਾਨ ਪ੍ਰਚਾਰ ਕੀਤਾ।ਜਿੰਨਾਂ ਤੋ ਸੀਨੇ-ਬਸੀਨੇ ਗੁਰਬਾਣੀ ਦੇ ਅਰਥ ਦੀਆਂ ਟਕਸਾਲਾਂ ਚੱਲ ਰਹੀਆਂ ਹਨ।

©2024 Damdami Taksal. All rights reserved.

Main Menus

Log in with your credentials

Forgot your details?