6 ਜੂਨ 1984 ਦੇ ਸਮੂਹ ਸ਼ਹੀਦਾਂ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਚੜ੍ਹਦੀਕਲਾ ਨਾਲ ਮਨਾਉਣ ਸਬੰਧੀ ਅਤੇ ਲੰਗਰਾਂ, ਛਬੀਲਾਂ, ਪਾਰਕਿੰਗ, ਅਤੇ ਹੋਰ ਜਰੂਰੀ ਸੇਵਾਵਾਂ ਕਰਨ ਸਬੰਧੀ ਇਲਾਕਾ ਨਿਵਾਸੀ ਜੁੰਮੇਵਾਰ ਸਿੰਘਾਂ ਦੀ ਵਿਸ਼ੇਸ਼ ਮੀਟਿੰਗ ਅੱਜ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਕੀਤੀ ਗਈ। ਮੀਟਿੰਗ ਵਿਚ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਇਲਾਕਾ ਨਿਵਾਸੀ ਜੁੰਮੇਵਾਰ ਪਤਿਵੰਤੇ ਸਿੰਘਾਂ ਨੇ ਹਾਜਰੀਆਂ ਭਰੀਆਂ ।