
6 ਜੂਨ 1984 ਦੇ ਸਮੂਹ ਸ਼ਹੀਦ ਸਿੰਘਾਂ ਅਤੇ ਅਮਰ ਸ਼ਹੀਦ, ਪੂਰਨ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਪਾਵਨ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ( ਹੈੱਡਕੁਆਟਰ) ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪੂਰਾ ਇਕ ਹਫਤਾ ਮਿਤੀ 1 ਜੂਨ ਤੋਂ 6 ਜੂਨ ਤੱਕ ਘੱਲੂਘਾਰਾ ਹਫਤਾ ਦੇ ਰੂਪ ਵਿੱਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ਹੇਠ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਈ ਜਾਂਦੀ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਮਿਤੀ 6 ਜੂਨ 2022 ਦਿਨ ਸੋਮਵਾਰ ਨੂੰ ਮਹਿਤਾ ਚੌਂਕ ਵਿਖੇ ਸ਼ਹੀਦੀ ਜੋੜ ਮੇਲੇ ‘ਚ ਹਾਜ਼ਰੀਆਂ ਭਰਕੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ । ਵਿਸ਼ੇਸ਼ ਬੇਨਤੀ :- ਮਿਤੀ 1 ਜੂਨ ਤੋਂ 5 ਜੂਨ ਤਕ ਸ਼ਾਮ 3 ਵਜੇ ਤੋਂ 7 ਵਜੇ ਤਕ ਕਥਾ ਕੀਰਤਨ ਦੇ ਦੀਵਾਨ ਸਜਣਗੇ ਅਤੇ 6 ਜੂਨ ਨੂੰ ਸਵੇਰੇ 9 ਵਜੇ ਤੋੰ ਸ਼ਾਮ 5 ਵਜੇ ਤਕ ਸ਼ਹੀਦਾਂ ਦੀ ਯਾਦ ਵਿਚ ਗੁਰਮਤਿ ਵਿਚਾਰਾਂ ਅਤੇ ਕਥਾ ਕੀਰਤਨ ਦੇ ਪ੍ਰਵਾਹ ਚੱਲਣਗੇ ਸਮੂਹ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ

Related Articles
-
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਬਕਾ ਹੈੱਡ ਗ੍ਰੰਥੀ, ਜਿੰਨ੍ਹਾਂ ਨੇ ਜਥੇਬੰਦੀ ਦਮਦਮੀ ਟਕਸਾਲ ਵਿੱਚ ਰਹਿ ਕੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ ਅਤੇ ਸ਼੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਬਣੇ ਪਰਮ ਸਨਮਾਨਯੋਗ, ਨਿਰਮਲ ਆਤਮਾ ਗੁਰਪੁਰਵਾਸੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਦੁਸਹਿਰਾ ਸਮਾਗਮ ਮਿਤੀ 5 ਸਤੰਬਰ 2023 ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਤੋਂ 2 ਵਜੇ ਤੱਕ ਗੁਰੁਦੁਆਰਾ ਸੰਗਰਾਣਾ ਸਾਹਿਬ ਸ਼੍ਰੀ ਤਰਨ ਤਾਰਨ ਸਾਹਿਬ ਰੋਡ (ਸ੍ਰੀ ਅੰਮ੍ਰਿਤਸਰ ਸਾਹਿਬ) ਜੀ ਵਿਖੇ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਦਰਸ਼ਣ ਦੇਣ ਦੀ ਕ੍ਰਿਪਾਲਤਾ ਕਰਣੀ ਜੀ
Damdami Taksal, , Events & Updates, 0 -
ਦਮਦਮੀ ਟਕਸਾਲ ਦੇ 14ਵੇਂ ਮੁਖੀ ,ਮਰਦ-ਏ- ਮੁਜਾਹਿਦ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ,ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ,ਅਮਰ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਅਤੇ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਲੜੀ ਦੀ ਆਰੰਭਤਾ ਮਿਤੀ 1 ਮਈ 2023 ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਨੂੰ ਕੀਤੀ ਜਾ ਰਹੀ ਹੈ , ਸਮੂਹ ਸੰਗਤਾਂ ਨੂੰ ਬੇਨਤੀ ਹੈ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਆਰੰਭਤਾ ਤੇ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ , ਗੁਰੂ ਪੰਥ ਦੇ ਦਾਸ :- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ,ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
-
-
-
੪੫੦ ਸਾਲਾ ਧੰਨ ਧੰਨ ਸਾਹਿਬ ਸ਼੍ਰੀ ਅਮਰ ਦਾਸ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ । ਮਹਾਨ ਗੁਰਮਤਿ ਸਮਾਗਮ ਮਿਤੀ 29 ਸਤੰਬਰ 2024 ਨੂੰ ਸ਼ਾਮ 5 ਵਜੇ ਤੋਂ 11 ਵਜੇ ਤੱਕ ਵਾਸ਼ੀ ( ਨਵੀਂ ਮੁੰਬਈ ) ਵਿਖੇ ਜਥੇਬੰਦੀ ‘ਦਮਦਮੀ ਟਕਸਾਲ’ ਦੇ ਸਹਿਯੋਗ ਨਾਲ ‘ਸਿੱਖ ਸਮਾਜ ਮਹਾਰਾਸ਼ਟਰ’ ਜਥੇਬੰਦੀ ਵੱਲੋਂ ਬਹੁਤ ਵੱਡੇ ਪੱਧਰ ਤੇ ਕਰਵਾਇਆ ਜਾ ਰਿਹਾ ਹੈ । ਮੁੰਬਈ ਨਿਵਾਸੀ ਸਮੂਹ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0 -
-