
26 ਅਤੇ 27 ਜੂਨ 2021 ਨੂੰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵੀਚਾਰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ (ਸ੍ਰੀ ਅੰਮ੍ਰਿਤਸਰ ਸਾਹਿਬ) ਵਿਖੇ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸੰਗਤਾਂ ਨੂੰ ਸ੍ਰਵਣ ਕਰਵਾਉਣਗੇ ।

Related Articles
-
ਦਮਦਮੀ ਟਕਸਾਲ ਜਥੇਬੰਦੀ ਦੇ ਦਸਵੇਂ ਮੁਖੀ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਅਤੇ ਤ੍ਹੇਰਵ੍ਹੇਂ ਮੁਖੀ ਪੰਥ ਰਤਨ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਬਰਸੀ ਦਾ ਜੋੜ ਮੇਲਾ ਦਮਦਮੀ ਟਕਸਾਲ ਦੀ ਸ਼ਾਖਾ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ ਕੈਲੇਫੋਰਨੀਆ ਅਮਰੀਕਾ ਵਿਖੇ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗੁਵਾਈ ‘ਚ ਮਿਤੀ 15-16-17 ਅਗਸਤ 2025 ਦਿਨ ਸ਼ੁੱਕਰਵਾਰ-ਸ਼ਨੀਵਾਰ-ਐਤਵਾਰ ਨੂੰ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਸ਼ਾਂ ਦੇ ਬਰਸੀ ਦੇ ਜੋੜ ਮੇਲੇ ਤੇ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0 -
-
-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ , ਦਸਮ ਪਿਤਾ ਜੀ ਦੇ 350 ਸਾਲਾ ਗੁਰਤਾ ਗੱਦੀ ਗੁਰਪੁਰਬ ਅਤੇ ਗੁਰਸਿੱਖਾਂ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਸ਼ੁੱਧ ਪਾਠ ਬੋਧ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੇ ਅਤੇ ਅਮਰੀਕਾ ਨਿਵਾਸੀ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਗੁ: ਸਾਹਿਬ ਰਿਵਰਸਾਇਡ ਵਿਖੇ ਮਿਤੀ 29 ਜੂਨ ਤੋਂ 2025 ਤੋਂ 3 ਅਗਸਤ 2025 ਤੱਕ ਕਰਵਾਏ ਜਾ ਰਹੇ ਹਨ । ਅਮਰੀਕਾ ਨਿਵਾਸੀ ਸੰਗਤਾਂ ਇਸ ਪਾਠ ਸਮਾਗਮ ‘ਚ ਹਾਜਰੀਆਂ ਭਰੋ ਅਤੇ ਗੁਰਬਾਣੀ ਸੰਥਿਆ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0 -
-
ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਲੱਖ ਲੱਖ ਵਧਾਈਆ ਹੋਣ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸਾਰੀਆਂ ਸਿੱਖ ਸੰਗਤਾਂ ਅੱਜ 9 ਵਜੇ ਸ਼੍ਰੀ ਮੂਲ ਮੰਤਰ ਸਾਹਿਬ , ਵਾਹਿਗੁਰੂ ਮੰਤਰ ਦਾ ਜਾਪ ਕਰਣ ਅਤੇ ਆਪਣੇ ਘਰਾਂ ਉਪਰ ਖਾਲਸਾਈ ਨਿਸਾਨ ਜਰੂਰ ਝੁਲਾਉਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Damdami Taksal, , Events & Updates, 0 -
-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਮਿਤੀ 17 ਦਸਬੰਰ 2023 ਨੂੰ ਗੁਰਦੁਆਰਾ ਸ਼੍ਰੀ ਸੀਸ ਗੰਜ ਸਾਹਿਬ ,ਚਾਂਦਨੀ ਚੌਂਕ ,ਨਵੀਂ ਦਿੱਲੀ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿਚ ਸ਼ਹੀਦੀ ਦੇ ਸਮੇਂ ਅਨੁਸਾਰ ਦੁਪਹਿਰ 12 ਵਜੇ ਸ਼੍ਰੀ ਜਪੁ ਜੀ ਸਾਹਿਬ ਦਾ ਪਾਠ ਉਪਰੰਤ 12:30 ਤੋਂ 2 ਵਜੇ ਤੱਕ ਗੁਰ ਇਤਿਹਾਸ ਵਿਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਵਿਚਾਰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਰਨਗੇ ਉਪਰੰਤ ਅਰਦਾਸ ਤੇ ਸ਼੍ਰੀ ਮੁਖਵਾਕ ਸਾਹਿਬ ਹੋਣਗੇ । ਇਸ ਸ਼ਹੀਦੀ ਸਮਾਗਮ ਦਾ ਲਾਇਵ ਪ੍ਰਸਾਰਨ Damdami Taksal Tv ਚੈਂਨਲ ਅਤੇ ਹੋਰ ਵੀ ਚੈਂਨਲਾ ਤੇ ਕੀਤਾ ਜਾ ਰਿਹਾ ਹੈ ਸੰਗਤਾਂ ਸ੍ਰਵਣ ਕਰਕੇ ਲਾਹੇ ਪ੍ਰਾਪਤ ਕਰਨ ਜੀ ।
Damdami Taksal, , Events & Updates, 0