ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ , ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ, ਮਹਾਂਪੁਰਸ਼ਾਂ ਦੇ ਬਹੁਤ ਭਾਈ ਉਪਰਾਲੇ ਅਤੇ ਪ੍ਰੇਰਨਾ ਸਦਕਾ ਮਹਾਂਰਾਸ਼ਟਰ ‘ਚ, ਮਹਾਰਾਸ਼ਟਰ ਸਰਕਾਰ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਬਹੁਤ ਭਾਰੀ ਮਹਾਨ ਗੁਰਮਤਿ ਸਮਾਗਮ ਹੋਣ ਜਾਣ ਰਹੇ ਹਨ । ਇਸ ਸਬੰਧੀ ਪਹਿਲਾ ਮਹਾਨ ਗੁਰਮਤਿ ਸਮਾਗਮ ਮਿਤੀ 7 ਦਸੰਬਰ 2025 ਨੂੰ ਨਾਗਪੁਰ ( ਮਹਾਰਾਸ਼ਟਰ) ‘ਚ ਹੋ ਰਿਹਾ ਅਤੇ ਦੂਸਰਾ ਸਮਾਗਮ ਮਿਤੀ 21 ਦਸੰਬਰ 2025 ਨੂੰ ਨਵੀ ਮੁੰਬਈ ‘ਚ ਹੋ ਰਿਹਾ ਹੈ ਅਤੇ ਇਸ ਤੋਂ ਉਪਰੰਤ ਹੋਰ ਵੀ ਸਮਾਗਮ ਕੀਤੇ ਜਾਣਗੇ ਜਿੰਨਾਂ ਦੀਆਂ ਤਰੀਕਾਂ ਆਉਣ ਵਾਲੇ ਸਮੇਂ ‘ਚ ਨਾਲ ਨਾਲ ਦੱਸ ਦਿੱਤੀਆਂ ਜਾਣਗੀਆਂ। ਸੋ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ਅਤੇ ਜੋ ਸੰਗਤਾਂ ਪਹੁੰਚ ਨਹੀ ਸਕਦੀਆਂ ਉਹ ਟੀ ਵੀ ਚੈਂਨਲਾਂ ਅਤੇ ਸ਼ੋਸ਼ਲ ਮੀਡੀਆ ਚੈਂਨਲਾ ਨਾਲ ਜੁੜਕੇ ਲਾਇਵ ਇਹਨਾਂ ਸਮਗਮਾਂ ਦੇ ਲਾਹੇ ਪ੍ਰਾਪਤ ਕਰ ਸਕਦੇ ਹਨ ਜੀ
Related Articles
-
-
-
-
ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਨੂੰ ਸਮੁੱਚੇ ਦਮਦਮੀ ਟਕਸਾਲ ਜਥੇ ਵੱਲੋਂ ਜਨਮ ਦਿਵਸ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ । ਸਮੁੱਚਾ ਜਥਾ ਗੁਰੂ ਸਾਹਿਬ ਜੀ ਅੱਗੇ ਅਰਦਾਸ ਕਰਦਾ ਹੈ ਕਿ ਗੁਰੂ ਸਾਹਿਬ ਮਹਾਂਪੁਰਸ਼ਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਕੇ ਏਸੇ ਤਰ੍ਹਾ ਹੋਰ ਵੱਧ ਤੋਂ ਵੱਧ ਸਿੱਖੀ ਦਾ ਪ੍ਰਚਾਰ ਪ੍ਰਸਾਰ ਅਤੇ ਪੰਥਕ ਸੇਵਾਵਾਂ ਕਰਨ ਦਾ ਬਲ ਬਖਸ਼ਣ ਜੀ ।
Damdami Taksal, , Events & Updates, 0 -
-
ਸੱਚਖੰਡ ਗਮਨ ਦਿਹਾੜਾ 29 ਜੂਨ 2022
admin, , Events & Updates, 0
ਸੰਤ ਗਿਆਨੀ ਗੁਰਬਚਨ ਸਿੰਘਾ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਗੁਰਮੁੱਖ ਸਿੰਘ ਜੀ ਉੜੀਸਾ ਜੀ ਦਾ ਸੱਚਖੰਡ ਗਮਨ ਦਿਹਾੜਾ 29...
-
-
ਸਾਹਿਬੇ-ਕਮਾਲ ਸਰਬੰਸਦਾਨੀ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਤੇ ਮਿਤੀ 9 ਜਨਵਰੀ ਨੂੰ ਮੁੰਬਈ ਵਿਖੇ ਮਹਾਨ ਗੁਰਮਤਿ ਸਮਾਗਮ ਸਜਾਏ ਜਾ ਰਹੇ ਹਨ ਸੰਗਤਾਂ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ । ਸਵੇਰੇ 11:45 ਤੋਂ 12:45 ਤੱਕ ਗੁ: ਸ਼੍ਰੀ ਗੁਰੂ ਸਿੰਘ ਸਭਾ ਚੰਬੂਰ ਕੈਂਪ 74 (ਮੁੰਬਈ ) ਵਿਖੇ ਪਾਵਨ ਗੁਰ ਇਤਹਿਾਸ ਦੀਆਂ ਕਥਾ ਵੀਚਾਰਾਂ ਸ੍ਰਵਣ ਕਰਵਾਈਆਂ ਜਾਣਗੀਆਂ। ਦੁਪਹਿਰੇ 1:15 ਤੋਂ 2 ਵਜੇ ਤੱਕ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ.ਬੀ.ਡੀ ਬੇਲਾਪੁਰ ( ਨਵੀਂ ਮੁੰਬਈ) ਵਿਖੇ ਕਥਾ ਵੀਚਾਰਾਂ ਸ੍ਰਵਣ ਕਰਵਾਈਆਂ ਜਾਣਗੀਆਂ । ਸੰਗਤਾਂ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0







