ਸਚਖੰਡ ਵਾਸੀ ਸੰਤ ਬਾਬਾ ਜਵਾਹਰਦਾਸ ਜੀ ਦੀ 103ਵੀਂ ਸਾਲਾਨਾ ਯਾਦ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ 28 ਸਤੰਬਰ 2022 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਹਾਜਰੀ ਭਰਣ ਦੀ ਕ੍ਰਿਪਾਲਤਾ ਕਰਨੀ ਜੀ ਵੱਲੋਂ ਗੁਰੂ ਪੰਥ ਦੇ ਦਾਸਨਿ ਦਾਸ : ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Related Articles
-
-
ਸ਼ੁੱਭ ਉਦਘਾਟਨ 8 ਨਵੰਬਰ 2020 ਦਿਨ ਐਤਵਾਰ, ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁ:ਸ੍ਰੀ ਟਾਹਲਾ ਸਾਹਿਬ ਨਗਰ ਚੱਬਾ (ਅੰਮ੍ਰਿਤਸਰ) ਵਿਖੇ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਵੱਲੋਂ: ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ,ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਦਿਹਾੜੇ ਤੇ ਵਿਸੇਸ਼ ਗੁਰਮਤਿ ਸਮਾਗਮ ਡੇਰਾ ਬਾਬਾ ਜਵਾਹਰ ਦਾਸ ਜੀ ( ਬਰਾਂਚ ਦਮਦਮੀ ਟਕਸਾਲ, ਜਥਾ ਭਿੰਡਰਾਂ _ ਮਹਿਤਾ ) ਪਿੰਡ ਸੂਸ ,ਹੁਸ਼ਿਆਰਪੁਰ ਵਿਖੇ ਬੜੀ ਸਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ ।ਸਮੂਹ ਸੰਗਤਾਂ ਨੇ ਹਾਜਰੀ ਭਰਨੀ ਜੀ ਗੁਰੂ ਪੰਥ ਦੇ ਦਾਸ ÷ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
ਗੁਰਪੁਰਵਾਸੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਮਿੱਠੀ ਯਾਦ ਵਿਚ *15 ਅਕਤੂਬਰ 2023 ਦਿਨ ਐਤਵਾਰ* ਨੂੰ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ , ਸਮਾਗਮ ਦਾ ਸਮਾ *11.30 ਵਜੇ ਤੋ ਦੁਪਹਿਰ 2 ਵਜੇ* ਤਕ ਦਾ ਹੈ। ਮੁੰਬਈ ਨਿਵਾਸੀ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅਹਿਮਦ ਸ਼ਾਹ ਦੁੱਰਾਨੀ ਦੀਆਂ ਫੌਜਾਂ ਦਾ ਨਿੱਡਰਤਾ ਅਤੇ ਦਲੇਰੀ ਨਾਲ ਟਾਕਰਾ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ (ਦੂਜੇ ਮੁਖੀ ਦਮਦਮੀ ਟਕਸਾਲ) ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਸਿੱਖ ਯੋਧੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ‘ਚ ਸਦਾ ਅਮਰ ਹੈ।
Damdami Taksal, , Events & Updates, 0 -
ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਵੱਲੋਂ ਆਪਣੇ ਕਰ ਕਮਲਾ ਦੁਆਰਾ ਵਰਸੋਈ ਜਥੇਬੰਦੀ ਦਮਦਮੀ ਟਕਸਾਲ ਦੇ ਵਰਤਮਾਨ 16ਵੇਂ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਮੁੱਚੇ ਦਮਦਮੀ ਟਕਸਾਲ ਜਥੇ ਵਲ਼ੋਂ ਮਿਤੀ 27 ਦਸੰਬਰ 2004 ਨੂੰ ਜਥੇਬੰਦੀ ਦੇ ਮੁਖੀ ਵਜੋਂ ਸੇਵਾਵਾਂ ਗੁਰੂ ਸਾਹਿਬ ਜੀ ਦੀ ਹਜੂਰੀ ‘ਚ ਸੇਵਾਵਾਂ ਬਖਸ਼ਿਸ ਕੀਤੀਆਂ ਗਈਆਂ ਸਨ । ਇਸ ਸਾਲ 2025 ‘ਚ ਮਹਾਂਪੁਰਸ਼ਾਂ ਦੀ ਦਸਤਾਰਬੰਦੀ ਨੂੰ 21 ਸਾਲਾ ਹੋਣ ਤੇ, ਜਥੇਬੰਦੀ ਵੱਲੋਂ ਗੁਰੂ ਸਾਹਿਬ ਜੀ ਦਾ ਕੋਟਿਨ ਕੋਟਿ ਸ਼ੁਕਰਾਨਾ ਅਤੇ ਮਹਾਂਪੁਰਸ਼ਾਂ ਨੂੰ ਦਸਤਾਰਬੰਦੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
Damdami Taksal, , Events & Updates, 0 -
ਦਮਦਮੀ ਟਕਸਾਲ ਜਥੇਬੰਦੀ ਦੇ ਤ੍ਹੇਰਵ੍ਹੇਂ ਮੁਖੀ ਪੰਥ ਰਤਨ ਸੱਚਖੰਡ ਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਬਰਸੀ ਦਾ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗੁਵਾਈ ‘ਚ ਮਿਤੀ 16 ਅਗਸਤ 2025 ( 1 ਭਾਦਰੋਂ ) ਦਿਨ ਸ਼ਨੀਵਾਰ ਨੂੰ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਸ਼ਾਂ ਦੇ ਬਰਸੀ ਦੇ ਜੋੜ ਮੇਲੇ ਤੇ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ
Damdami Taksal, , Events & Updates, 0 -
ਵੀਹਵੀਂ ਸਦੀ ਦੇ ਮਹਾਨ ਜਰਨੈਲ, ਬਾਬਾ ਏ ਕੌਮ, ਮਰਦ-ਏ-ਮੁਜ਼ਾਹਿਦ,ਅਜ਼ੀਮ ਪ੍ਰਚਾਰਕ,ਕਥਨੀ ਅਤੇ ਕਰਣੀ ਦੇ ਪੂਰੇ ਅਮਰ ਸ਼ਹੀਦ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ( 2 ਜੂਨ 1947) ਦੀਆਂ ਦੇਸ਼-ਵਿਦੇਸ਼ ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਵਲੋਂ- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ।
Damdami Taksal, , Events & Updates, 0







