+ ਬਾਣੀ ਦੇ ਬੋਹਿਥੁ, ਸ਼ਹੀਦਾਂ ਦੇ ਸਰਤਾਜ਼ ਪੰਜਵੇਂ ਪਾਤਿਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ Damdami Taksal, May 3, 2021May 3, 2021, Events & Updates, 0
+ ਜਥੇਬੰਦੀ ਦਮਦਮੀ ਟਕਸਾਲ ਵੱਲੋ ਗੁਰੂ ਸਾਹਿਬ ਜੀ ਦੇ ਅਵਤਾਰ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਹੋਣ ਜੀ । Damdami Taksal, May 6, 2022May 6, 2022, Events & Updates, 0
+ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਅਵਤਾਰ ਗੁਰਪੁਰਬ ਦਿਹਾੜ੍ਹਾ ਪੋਹ ਸੁਦੀ ਸਤਵੀਂ ਮਿਤੀ 6 ਜਨਵਰੀ 2025 ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਬੜੀ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ । ਮਿਤੀ 5 ਅਤੇ 6 ਤਰੀਕ ਸ਼ਾਮ ਨੂੰ ਸਤਿਗੁਰੂ ਸਾਹਿਬ ਜੀ ਦੇ ਜੀਵਨ ਕੌਤਕਾਂ ਦੀ ਕਥਾ ( ਜਨਮ ਦੀ ਕਥਾ ) ਸੰਗਤਾਂ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ ਸ੍ਰਵਣ ਕਰਵਾਉਣਗੇ। Damdami Taksal, January 6, 2025January 6, 2025, Events & Updates, 0
+ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ ਹੇਠ ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਵਿਚ 40ਵੀਂ ਸ਼ਹੀਦੀ ਵਰ੍ਹੇਗੰਢ ਮਿਤੀ 6 ਜੂਨ 2024 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਜਥਾ ਭਿੰਡਰਾਂ- ਮਹਿਤਾ) ਅੰਮ੍ਰਿਤਸਰ ਸਾਹਿਬ ਵਿਖੇ ਮੁਖ ਰੂਪ ਵਿੱਚ ਮਨਾਈ ਜਾਵੇਗੀ ਉੱਥੇ ਹੀ ਵਿਸੇਸ਼ ਰੂਪ ਵਿਚ ਵਿਦੇਸ਼ਾਂ ਵਿੱਚ ਵੀ ਖਾਸ ਕਰਕੇ ਇੰਗਲੈਂਡ ਦੀ ਧਰਤੀ ਤੇ ਮਿਤੀ 21-22-23 ਜੂਨ 2024 ਨੂੰ ਗੁਰਦੁਆਰਾ ਗਰੀਬ ਨਿਵਾਜ ,Springfield road hayes, ub4,olp ਵਿਖੇ ਬੜ੍ਹੀ ਚੜ੍ਹਦੀਕਲਾ ਨਾਲ ਮਨਾਈ ਜਾ ਰਹੀ ਹੈ ਸਮੂਹ ਸੰਗਤਾਂ ਨੇ ਇਹਨਾਂ 40ਵੇਂ ਸ਼ਹੀਦੀ ਸਮਾਗਮਾਂ ਵਿਚ ਤਨ ਮਨ ਧਨ ਨਾਲ ਹਾਜਰੀ ਭਰਨ ਦੀ ਕਿਰਪਾਲਤਾ ਕਰਨੀ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ Damdami Taksal, January 25, 2024January 25, 2024, Events & Updates, 0
+ ਮੀਰੀ ਪੀਰੀ ਦੇ ਮਾਲਕ, ਸਿੱਖਾਂ ਨੂੰ ਸ਼ਸਤਰ ਵਿੱਦਿਆ ਨਾਲ ਜੋੜਨ ਵਾਲੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਸ੍ਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ। Damdami Taksal, June 2, 2021June 2, 2021, Events & Updates, 0
+ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ ਨੂੰ , 6 ਜੂਨ 1984 ਦੇ ਤੀਜੇ ਘੱਲੂਘਾਰੇ ਦੀ 40ਵੀਂ ਸਾਲਾਨਾ ਸ਼ਹੀਦੀ ਯਾਦ ਮਨਾਉਣ ਸਬੰਧੀ ਵਿਸ਼ੇਸ਼ ਇਕੱਤਰਤਾ ਕੱਲ 20 ਮਈ ਨੂੰ ਹੋ ਰਹੀ । ਜੁੰਮੇਵਾਰ ਪਤਿਵੰਤੇ ਸਿੰਘ ਨੂੰ ਬੇਨਤੀ ਹੈ ਇਸ ਇੱਕਤਰਤਾ ਵਿੱਚ ਦਰਸ਼ਨ ਦੇਣੀ ਦੀ ਕਿਰਪਾਲਤਾ ਕਰੋ ਜੀ Damdami Taksal, May 20, 2024May 20, 2024, Events & Updates, 0
+ ਵੀਹਵੀਂ ਸਦੀ ਦੇ ਮਹਾਨ ਜਰਨੈਲ, ਬਾਬਾ ਏ ਕੌਮ, ਮਰਦ-ਏ-ਮੁਜ਼ਾਹਿਦ,ਅਜ਼ੀਮ ਪ੍ਰਚਾਰਕ,ਕਥਨੀ ਅਤੇ ਕਰਣੀ ਦੇ ਪੂਰੇ ਅਮਰ ਸ਼ਹੀਦ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ( 2 ਜੂਨ 1947) ਦੀਆਂ ਦੇਸ਼-ਵਿਦੇਸ਼ ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਵਲੋਂ- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ। Damdami Taksal, June 2, 2023June 2, 2023, Events & Updates, 0