ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤਿ ਦਿਹਾੜੇ ‘ਤੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ‘ਚ ਮਹਾਂਪੁਰਸ਼ਾਂ ਵੱਲੋਂ ਅਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਕੋਟਿਨ ਕੋਟਿ ਵਾਰ ਨਮਸਕਾਰ ।
Related Articles
-
-
450 ਸਾਲਾ ਧੰਨ ਧੰਨ ਸਾਹਿਬ ਸ਼੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤਿ ਦਿਹਾੜੇ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੀਆਂ ਮਹਾਨ ਸ਼ਤਾਬਦੀਆਂ ‘ਤੇ ਮਿਤੀ 18 ਸਤੰਬਰ 2024 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਰਨਗੇ । ਸੰਗਤਾਂ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
‘’ਸ਼੍ਰੋਮਣੀ ਦਮਦਮੀ ਸਟੀਕ’’ 25 ਜੁਲਾਈ 2023 ਨੂੰ ਹੋਵੇਗਾ ਰਿਲੀਜ । ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ 14 ਸਾਲਾਂ ਦੀ ਅਣਥੱਕ ਘਾਲਣਾ ਸਦਕਾ ਦਮਦਮੀ ਟਕਸਾਲ ਜਥੇਬੰਦੀ ਵੱਲੋਂ ਪ੍ਰਕਾਸ਼ਤ ‘ਸ਼੍ਰੋਮਣੀ ਦਮਦਮੀ ਸਟੀਕ’ (ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰਥਾਂ ਦਾ ਸੰਪੂਰਨ ਟੀਕਾ ) ਕੱਲ ਮਿਤੀ 25 ਜੁਲਾਈ 2023 ਨੂੰ ਸਿੱਖ ਪੰਥ ਦੇ ਸਰਵੋਤਮ ਅਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਤਖਤਾਂ ਦੇ ਸਿੰਘ ਸਾਹਿਬਾਨਾਂ , ਸੰਤਾਂ ਮਹਾਂਪੁਰਸ਼ਾਂ ਅਤੇ ਹੋਰ ਸਤਿਕਾਰਤ ਸ਼ਖਸ਼ੀਅਤਾਂ ਵੱਲੋਂ ਸਵੇਰੇ 12 ਵਜੇ ਸੰਗਤਾਂ ਨੂੰ ਅਰਪਣ ਕੀਤਾ ਜਾਵੇਗਾ ।
Damdami Taksal, , Events & Updates, 0 -
-
ਸਾਹਿਬੇ ਕਮਾਲ, ਅੰਮ੍ਰਿਤ ਕੇ ਦਾਤੇ, ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜੇ ‘ਤੇ ਮਿਤੀ 17 ਜਨਵਰੀ 2024 ਨੂੰ ਗੁ ਸ਼੍ਰੀ ਗੁਰੂ ਸਿੰਘ ਸਭਾ ਸੀ ਬੀ ਡੀ ਬੇਲਾਪੁਰ ਵਿਖੇ ਦੁਪਹਿਰ 1ਤੋਂ 2 ਵਜੇ ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਥਾ ਵੀਚਾਰ ਸੰਗਤਾਂ ਨੂੰ ਸ੍ਰਵਣ ਕਰਵਾਂਉਣਗੇ
Damdami Taksal, , Events & Updates, 0 -
ਦਮਦਮੀ ਟਕਸਾਲ ਜਥੇਬੰਦੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਤਰੀਕ ਨੂੰ ਭਾਰਤ ਬੰਦ ਦੇ ਦਿਤੇ ਗਏ ਸੱਦੇ ਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ। ਅਤੇ ਹੋਰ ਵੀ ਸਮੂਹ ਜੱਥੇਬੰਦੀਆ, ਸੰਪ੍ਰਦਾਵਾਂ,ਸਿੰਘ ਸਭਾਵਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਸ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਹਿਯੋਗ ਦੇ ਕੇ ਸਫਲ ਬਣਾਉਣ ਜੀ । ਵੱਲੋ ÷ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ।
Damdami Taksal, , Events & Updates, 0 -
ਗੁਰਦੁਆਰਾ ਬਾਬੇ ਸ਼ਹੀਦਾਂ ਨਗਰ ਸਰਮਤਸਪੁਰ ( ਜਲੰਧਰ) ਬ੍ਰਾਂਚ ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ ) ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਨਵੇਂ ਉਸਾਰੇ ਗਏ ਦਰਬਾਰ ਹਾਲ ਦਾ ਉਦਘਾਟਨ ਸਮਾਗਮ ਮਿਤੀ 17 ਮਾਰਚ 2024 ਐਤਵਾਰ ਹੋਵੇਗਾ । ਸਮੂਹ ਸੰਗਤਾਂ ਨੂੰ ਬੇਨਤੀ ਹੈ ਹੁੰਮ ਹੁੰਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ।
Damdami Taksal, , Events & Updates, 0







