
ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਬਾਬਾ ਦੀਪ ਸਿੰਘ ਜੀ (ਪ੍ਰਕਰਮਾ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ) ਦੇ ਨਵੀਨੀਕਰਨ ਦੀ ਸੇਵਾ ਮਿਤੀ 1 ਨਵੰਬਰ 2023, ਦਿਨ ਬੁੱਧਵਾਰ, ਸਵੇਰੇ 11.00 ਵਜੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਆਰੰਭ ਕੀਤੀ ਜਾ ਰਹੀ ਹੈ। ਸਮੂਹ ਸੰਗਤਾਂ ਨੇ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨੀ ਜੀ

Related Articles
-
ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਹਿ ਜਾਇ।। ਦਮਦਮੀ ਟਕਸਾਲ ਦੇ 11ਵੇਂ ਮੁਖੀ ਪੂਰਨ ਮਹਾਂਪੁਰਸ਼ ,ਪੰਥ ਰਤਨ,ਬ੍ਰਹਮਗਿਆਨੀ ਸੰਤ ਗਿ: ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਅੱਜ ਦੇ ਦਿਨ ਸੰਨ 1930 / 4 ਫੱਗਣ ਨੂੰ ਸਵੇਰੇ 7:40 ਤੇ ਆਸਾ ਜੀ ਦੀ ਵਾਰ ਦਾ ਕੀਰਤਨ ਸ੍ਰਵਣ ਕਰਦੇ ਹੋਏ ਸੱਚਖੰਡ ਪਿਆਨਾ ਕਰ ਗਏ ਸਨ । ਅੱਜ ਬਰਸੀ ਦੇ ਜੋੜ ਮੇਲੇ ਤੇ ਮਹਾਂਪੁਰਸ਼ਾਂ ਦੇ ਚਰਨਾਂ ‘ਚ ਜਥੇਬੰਦੀ ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਅਤੇ ਜਥੇਬੰਦੀ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸ੍ਹੋਲਵੇਂ ਮੁਖੀ ਦਮਦਮੀ ਟਕਸਾਲ ਵੱਲੋਂ ਮਹਾਂਪੁਰਸ਼ਾਂ ਨੂੰ ਕੋਟਿ ਕੋਟਿ ਪ੍ਰਨਾਮ ।
Damdami Taksal, , Events & Updates, 0 -
-
-
-
ਮਹਾਨ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ ਮਿਤੀ 17,18 ਫਰਵਰੀ 2024 ਦਿਨ ਸ਼ਨੀਵਾਰ, ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਬਾਬਾ ਰਾਮ ਥੰਮ੍ਹਣ ਸਾਹਿਬ ( ਬਰਾਂਚ ਦਮਦਮੀ ਟਕਸਾਲ, ਜਥਾ ਭਿੰਡਰਾਂ_ਮਹਿਤਾ) ਪਿੰਡ ਮਨੇਸ਼ ਜਿਲਾ ਗੁਰਦਾਸਪੁਰ ਵਿਖੇ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਦਰਸਨ ਦੇਣ ਦੀ ਕ੍ਰਿਪਾਲਤਾ ਕਰਣੀ ਜੀ ਬੇਨਤੀ ਕਰਤਾ ÷ ਗੁਰੂ ਪੰਥ ਦੇ ਦਾਸ : ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਦੇ ਸ਼ੈਸ਼ਨ 2023-24 ਲਈ ਦਾਖਲੇ ਸ਼ੁਰੂ ਹੋ ਗਏ ਹਨ ਜਿੰਨਾ ਵਿਦਿਆਰਥੀਆਂ ਨੇ 9-10-11-12ਵੀਂ ਜਮਾਤ ਪਾਸ ਕਰ ਲਈ ਉਹਨਾਂ ਵਿਦਿਆਰਥੀਆਂ ਲਈ 9ਵੀਂ ਜਮਾਤ ਤੋਂ B.A.,M.A ਅਤੇ PHD ਤੱਕ ਦੀ ਦੁਨੀਆਵੀ ਪੜ੍ਹਾਈ ਅਤੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਬਿਲਕੁੱਲ ਫ੍ਰੀ ਕਰਵਾਉਣ ਲਈ ਵਿਦਿਆਰਥੀਆਂ ਲਈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਥਾ ਭਿੰਡਰਾਂ-ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋੰ ਮਹਾਨ ਉਪਰਾਲਾ ‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਚਲਾਕੇ ਕੀਤਾ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਦਾਖਲੇ ਦਿਵਾਕੇ ਇਸ ਅਦਾਰੇ ਤੋਂ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ :-ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ਤੋਂ ਵਰਸੋਈ ਜਥੇਬੰਦੀ ਦਮਦਮੀ ਟਕਸਾਲ ਦਾ 319 ਵਾਂ ਸਥਾਪਨਾ ਦਿਹਾੜਾ ਅਤੇ ਸ਼ਤਾਬਦੀਆਂ ਨੂੰ ਸਮਰਪਿਤ ਸਮਾਗਮ ਤਖਤ ਸ਼੍ਰੀ ਦਮਦਮਾ ਸਹਿਬ ਤਲਵੰਡੀ ਸਾਬੋ ( ਬਠਿੰਡਾ) ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਮਿਤੀ 1 ਅਗਸਤ ਤੋਂ 7 ਅਗਸਤ 2025 ਤੱਕ ਬੜ੍ਹੀ ਚੜ੍ਹਾਈ ਕਲਾ ਨਾਲ ਮਨਾਏ ਜਾ ਰਹੇ ਹਨ । ਮੁਖ ਸਮਾਗਮ 7 ਅਗਸਤ 2025। ੨੩ਸਾਵਣ 6 ਅਤੇ 7 ਤਰੀਕ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਕਥਾ ਵੀਚਾਰ ਸੰਗਤਾਂ ਨੂੰ ਸ਼੍ਰਵਣ ਕਰਵਾ ਕੇ ਨਿਹਾਲ ਕਰਨਗੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -