
ਦਮਦਮੀ ਟਕਸਾਲ ਦੇ ਚ੍ਹੌਦਵ੍ਹੇਂ ਮੁਖੀ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਪਾਵਨ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 1 ਜੂਨ ਤੋਂ 6 ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਬੜ੍ਹੀ ਚੜ੍ਹਦੀਕਲਾ ਨਾਲ ਮਨਾਈ ਜਾਂਦੀ ਹੈ, 6 ਜੂਨ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਵੱਖ ਵੱਖ ਨਗਰਾਂ,ਪਿੰਡਾਂ,ਸ਼ਹਿਰਾਂ ‘ਚ ਕਥਾ ਕੀਰਤਨ ਦੇ ਸਮਾਗਮ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ਹੇਠ ਮਿਤੀ 6 ਮਈ 2023 ਤੋਂ 31 ਮਈ ਤੱਕ ਹੋ ਰਹੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਹੀਦੀ ਸਮਾਗਮਾਂ ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Related Articles
-
-
ਮਿਤੀ 22 ਜੁਲਾਈ 2022 ਦਿਨ ਸ਼ੁੱਕਰਵਾਰ ਨੂੰ ਗੁ: ਸ਼੍ਰੀ ਸੀਸ ਮਹਿਲ ਸਾਹਿਬ (ਸ਼੍ਰੀ ਕੀਰਤਪੁਰ ਸਾਹਿਬ) ਜੀ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਤੇ ਭੋਗ ਉਪਰੰਤ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵੀਚਾਰ ਸ਼੍ਰੀਮਾਨ ਸੰਤ ਗਿ : ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸੰਗਤਾਂ ਨੂੰ ਸ੍ਰਵਣ ਕਰਵਾਉਣਗੇ ਸੰਗਤਾਂ ਲਾਹੇ ਪ੍ਰਾਪਤ ਕਰਨ ਜੀ ।
admin, , Events & Updates, 0 -
-
5 ਜੂਨ ਸ਼ਹੀਦੀ ਸਮਾਗਮ
Damdami Taksal, , Events & Updates, 0
6 ਜੂਨ 1984 ਦੇ ਤੀਸਰੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦਾ 40ਵਾਂ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ:...
-
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਤੋਂ ਵਰਸੋਈ ਪਾਵਨ, ਪਵਿੱਤਰ, ਇਤਿਹਾਸਕ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੁਹਾਵੀ ਧਰਤ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਨਮੁੱਖ ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸਹਿਬ ਜੀ ਨੇ 1606 ਈ: ਵਿਚ ਸਿਰਜਤ, ਸੁਤੰਤਰ ਸਿੱਖ ਸੋਚ ਨੂੰ ਰੂਪਮਾਨ ਕਰਦੀ ਪ੍ਰਭੂਸੱਤਾ ਸੰਪੰਨ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਰਜਣਾ ਕੀਤੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਥਾਪਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਜੀ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ।
Damdami Taksal, , Events & Updates, 0 -
-
-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅਹਿਮਦ ਸ਼ਾਹ ਦੁੱਰਾਨੀ ਦੀਆਂ ਫੌਜਾਂ ਦਾ ਨਿੱਡਰਤਾ ਅਤੇ ਦਲੇਰੀ ਨਾਲ ਟਾਕਰਾ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ (ਦੂਜੇ ਮੁਖੀ ਦਮਦਮੀ ਟਕਸਾਲ) ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਸਿੱਖ ਯੋਧੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ‘ਚ ਸਦਾ ਅਮਰ ਹੈ।
Damdami Taksal, , Events & Updates, 0