ਗੁਰੂ ਕੇ ਪਿਆਰੇ ਹੋ,ਕਿ ਉਪਮਾ ਤੇ ਬਾਹਰੇ ਹੋ,ਕਿ ਆਂਖਨ ਕੇ ਤਾਰੇ ਹੋ ,ਕਿ ਤੇਜ ਰੂਪ ਭਾਨ ਹੋ। ਨਿਮਰ ਸੁਭਾਉ ਹੋ, ਕਿ ਸੰਤਨ ਕੇ ਰਾਉ ਹੋ,ਕਿ ਬਰਗਦ ਕੀ ਛਾਉ ਹੋ,ਕਿ ਮਹਾ ਗਿਆਨਵਾਨ ਹੋ। ਸਿੱਖਨ ਕੇ ਭਰਾਤਾ ਹੋ,ਕਿ ਨੀਤੀ ਕੇ ਗਿਆਤਾ ਹੋ,ਕਿ ਬ੍ਰਹਮ ਕੇ ਧਿਆਤਾ ਹੋ,ਕਿ ਬ੍ਰਹਮ ਕਿ ਸਮਾਨ ਹੋ। ਵੈਦ ਕਹੈ ਚੋਜੀ ਹੋ,ਫਕੀਰ ਜੈਸੇ ਮੌਜੀ ਹੋ,ਕਿ ਨਿੰਦਕ ਕੀ ਰੋਜ਼ੀ ਹੋ,ਕਿ ਫਤਹਿ ਕੇ ਨਿਸ਼ਾਨ ਹੋ। ਸੰਤ ਹਰਨਾਮ ਸਿੰਘ ਮੁਖੀ ਟਕਸਾਲ ਜੂ ਕੇ ,ਖੁਦਾ ਕੇ ਹੋ ਖਾਸ ਔ ਖੁਦਾ ਕੀ ਆਪ ਸ਼ਾਨ ਹੋ। ਅੱਜ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ।ਮਹਾਪੁਰਖਾਂ ਦੇ ਜਨਮ ਦਿਨ ਦੀਆਂ ਸਮੂਹ ਜਥੇ ਸੰਗਤ ਨੂੰ ਲੱਖ ਲੱਖ ਵਧਾਈਆਂ।
Related Articles
-
-
ਦਮਦਮੀ ਟਕਸਾਲ ਦੇ 13ਵੇਂ ਮੁਖੀ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਸੰਤ ਗਿ: ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸਾਲਾਨਾ ਯਾਦ ਬਰਸੀ ਦੇ ਜੋੜ ਮੇਲੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 17 ਅਗਸਤ 2023 ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਨਾਏ ਜਾ ਰਹੇ ਹਨ । ਇਲਾਕਾ ਨਿਵਾਸੀ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ਜਰੂਰੀ ਬੇਨਤੀ :-ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ 11 ਤੋਂ 12 ਵਜੇ ਤੱਕ ਮਹਾਂਪੁਰਸ਼ ਸੰਗਤਾਂ ਨੂੰ ਕਥਾ ਵਿਚਾਰ ਸ੍ਰਵਣ ਕਰਵਾਉਣਗੇ ਸਮਾਗਮ ਦਾ ਲਾਇਵ ਟੈਲੀਕਾਸਟ Damdmai Taksal TV ਯੂ ਟਿਊਬ ਤੇ ਅਤੇ Damdami Taksal jatha Bhinran Mehta ਫੇਸਬੁਕ ਪੇਜ ਤੇ ਕੀਤਾ ਜਾਵਗੇ ।
Damdami Taksal, , Events & Updates, 0 -
-
ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਵਰਸੋਈ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਤੋਂ 19 ਸਾਲ ਦੇ ਲੰਬੇਰੇ ਸਮੇਂ ਬਾਅਦ, ਪਹਿਲੀ ਵਾਰ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ UK ਦੀ ਧਰਤੀ ਤੇ, ਮਿਤੀ 16 to 25 September 2023 ਤੱਕ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨਗੇ। ਇੰਗਲੈਂਡ ਨਿਵਾਸੀ ਸਮੂਹ ਸੰਗਤ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਣ ਲਈ ਅਹਿਮਦ ਸ਼ਾਹ ਦੁੱਰਾਨੀ ਦੀਆਂ ਫੌਜਾਂ ਦਾ ਨਿੱਡਰਤਾ ਅਤੇ ਦਲੇਰੀ ਨਾਲ ਟਾਕਰਾ ਕਰਨ ਵਾਲੇ ਬ੍ਰਹਮ ਗਿਆਨੀ ਬਾਬਾ ਗੁਰਬਖਸ਼ ਸਿੰਘ ਜੀ (ਦੂਜੇ ਮੁਖੀ ਦਮਦਮੀ ਟਕਸਾਲ) ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਨੂੰ ਕੋਟਿਨ ਕੋਟਿ ਪ੍ਰਣਾਮ ! ਸਿੱਖ ਯੋਧੇ ਬਾਬਾ ਗੁਰਬਖ਼ਸ਼ ਸਿੰਘ ਜੀ ਦਾ ਨਾਮ ਸਿੱਖ ਇਤਿਹਾਸ ‘ਚ ਸਦਾ ਅਮਰ ਹੈ।
Damdami Taksal, , Events & Updates, 0 -







