ਅੱਠਵੇਂ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ‘ਚ ਕੋਟਿ ਕੋਟਿ ਪ੍ਰਨਾਮ ।
Related Articles
-
-
-
ਦਸਮ ਪਿਤਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਵਰਸੋਈ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ ਦੇ 15ਵੇਂ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਤੋਂ 19 ਸਾਲ ਦੇ ਲੰਬੇਰੇ ਸਮੇਂ ਬਾਅਦ, ਪਹਿਲੀ ਵਾਰ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ UK ਦੀ ਧਰਤੀ ਤੇ, ਮਿਤੀ 16 to 25 September 2023 ਤੱਕ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨਗੇ। ਇੰਗਲੈਂਡ ਨਿਵਾਸੀ ਸਮੂਹ ਸੰਗਤ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
ਦਮਦਮੀ ਟਕਸਾਲ ਦੇ ਤ੍ਹੇਰਵ੍ਹੇਂ ਮੁਖੀ ਸੱਚਖੰਡਵਾਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਸਾਲਾਨਾ ਬਰਸੀ ਦੇ ਜੋੜ ਮੇਲੇ ਮਿਤੀ 17 ਅਗਸਤ 2022 ਦਿਨ ਬੁੱਧਵਾਰ ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੌਜ਼ੂਦਾ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ । ਸਮੂਹ ਸੰਗਤਾਂ ਹੁੰਮ ਹੁੰਮਾ ਕੇ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਜੀ ।
Damdami Taksal, , Events & Updates, 0 -
-
ਦਮਦਮੀ ਟਕਸਾਲ ਜਥੇਬੰਦੀ ਅਤੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਵੱਲੋਂ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਤਰੀਕ ਨੂੰ ਭਾਰਤ ਬੰਦ ਦੇ ਦਿਤੇ ਗਏ ਸੱਦੇ ਦੀ ਪੂਰਨ ਹਮਾਇਤ ਕੀਤੀ ਜਾਂਦੀ ਹੈ। ਅਤੇ ਹੋਰ ਵੀ ਸਮੂਹ ਜੱਥੇਬੰਦੀਆ, ਸੰਪ੍ਰਦਾਵਾਂ,ਸਿੰਘ ਸਭਾਵਾਂ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਸ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਸਹਿਯੋਗ ਦੇ ਕੇ ਸਫਲ ਬਣਾਉਣ ਜੀ । ਵੱਲੋ ÷ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲੇ, ਪ੍ਰਧਾਨ ਸੰਤ ਸਮਾਜ ।
Damdami Taksal, , Events & Updates, 0 -
-
ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ 6 ਜੂਨ ਨੂੰ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਵੱਡੇ ਪੱਧਰ ਤੇ ਚੜ੍ਹਦੀਕਲਾ ਨਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਨਾਇਆ ਜਾਂਦਾ ਹੈ । ਇਸ ਵਾਰ 6 ਜੂਨ 2023 ਨੂੰ 39ਵਾਂ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਸਮੁੱਚੇ ਪੰਜਾਬ ਦੇ ਮੁਖੀ ਮੁਖੀ ਜੁੰਮੇਵਾਰ ਸਿੰਘਾਂ ਦੀ ਵਿਸ਼ੇਸ਼ ਇਕੱਤਰਤਾ ਕੱਲ 20 ਮਈ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿਖੇ ਹੋ ਰਹੀ ਹੈ । ਸਮੂਹ ਪਤਿਵੰਤੇ ਸਿੰਘ ਇਸ ਵਿਸ਼ੇਸ਼ ਇਕੱਤਰਤਾ ਵਿੱਚ ਹਾਜਰੀਆਂ ਭਰਨ ਅਤੇ ਸ਼ਹੀਦੀ ਜੋੜ ਮੇਲਾ ਹੋਰ ਸਚਾਰੂ ਰੂਪ ‘ਚ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਸੰਗਤਾਂ ਨੂੰ ਸ੍ਰਵਣ ਕਰਵਾਉਣ ਜੀ । ਵਿਸ਼ੇਸ਼ ਇਕੱਤਰਤਾ ਸਵੇਰੇ 11 ਵਜੇ ਆਰੰਭ ਹੋਵੇਗੀ ਜੀ । ਬੇਨਤੀ ਕਰਤਾ :- ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ )
Damdami Taksal, , Events & Updates, 0







