॥ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖ ਜਾਇ॥ ਬਾਲਾ ਪ੍ਰੀਤਮ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ
Related Articles
-
ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨੁ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ ॥ ਨੌਵੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਨਾਮ ਵੱਲੋ : ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ।
Damdami Taksal, , Events & Updates, 0 -
ਗੁਰੂ ਕੇ ਪਿਆਰੇ ਹੋ,ਕਿ ਉਪਮਾ ਤੇ ਬਾਹਰੇ ਹੋ,ਕਿ ਆਂਖਨ ਕੇ ਤਾਰੇ ਹੋ ,ਕਿ ਤੇਜ ਰੂਪ ਭਾਨ ਹੋ। ਨਿਮਰ ਸੁਭਾਉ ਹੋ, ਕਿ ਸੰਤਨ ਕੇ ਰਾਉ ਹੋ,ਕਿ ਬਰਗਦ ਕੀ ਛਾਉ ਹੋ,ਕਿ ਮਹਾ ਗਿਆਨਵਾਨ ਹੋ। ਸਿੱਖਨ ਕੇ ਭਰਾਤਾ ਹੋ,ਕਿ ਨੀਤੀ ਕੇ ਗਿਆਤਾ ਹੋ,ਕਿ ਬ੍ਰਹਮ ਕੇ ਧਿਆਤਾ ਹੋ,ਕਿ ਬ੍ਰਹਮ ਕਿ ਸਮਾਨ ਹੋ। ਵੈਦ ਕਹੈ ਚੋਜੀ ਹੋ,ਫਕੀਰ ਜੈਸੇ ਮੌਜੀ ਹੋ,ਕਿ ਨਿੰਦਕ ਕੀ ਰੋਜ਼ੀ ਹੋ,ਕਿ ਫਤਹਿ ਕੇ ਨਿਸ਼ਾਨ ਹੋ। ਸੰਤ ਹਰਨਾਮ ਸਿੰਘ ਮੁਖੀ ਟਕਸਾਲ ਜੂ ਕੇ ,ਖੁਦਾ ਕੇ ਹੋ ਖਾਸ ਔ ਖੁਦਾ ਕੀ ਆਪ ਸ਼ਾਨ ਹੋ। ਅੱਜ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ।ਮਹਾਪੁਰਖਾਂ ਦੇ ਜਨਮ ਦਿਨ ਦੀਆਂ ਸਮੂਹ ਜਥੇ ਸੰਗਤ ਨੂੰ ਲੱਖ ਲੱਖ ਵਧਾਈਆਂ।
Damdami Taksal, , Events & Updates, 0 -
ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਸਮੂਹ ਖਾਲਸਾ ਪੰਥ ਨੂੰ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਲੱਖ ਲੱਖ ਵਧਾਈਆ ਹੋਣ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਸਾਰੀਆਂ ਸਿੱਖ ਸੰਗਤਾਂ ਅੱਜ 9 ਵਜੇ ਸ਼੍ਰੀ ਮੂਲ ਮੰਤਰ ਸਾਹਿਬ , ਵਾਹਿਗੁਰੂ ਮੰਤਰ ਦਾ ਜਾਪ ਕਰਣ ਅਤੇ ਆਪਣੇ ਘਰਾਂ ਉਪਰ ਖਾਲਸਾਈ ਨਿਸਾਨ ਜਰੂਰ ਝੁਲਾਉਣ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Damdami Taksal, , Events & Updates, 0 -
-
ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਤੋਂ ਵਰਸੋਈ ਦਮਦਮੀ ਟਕਸਾਲ ਜਥੇਬੰਦੀ ਦੇ 317ਵੇਂ ਸਥਾਪਨਾ ਦਿਵਸ ਸਬੰਧੀ ਸਾਲਾਨਾ ਮੁੱਖ ਸਮਾਗਮ ਮਿਤੀ 7 ਅਗਸਤ 2023 ਨੂੰ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ‘ਚ ਬੜ੍ਹੀ ਚੜਦੀਕਲਾ ਨਾਲ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਮਿਤੀ 1 ਅਗਸਤ ਤੋਂ ਆਰੰਭ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
ਗੁਰਪੁਰਵਾਸੀ ਸਤਿਕਾਰਯੋਗ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਦੀ ਮਿੱਠੀ ਯਾਦ ਵਿਚ *15 ਅਕਤੂਬਰ 2023 ਦਿਨ ਐਤਵਾਰ* ਨੂੰ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ , ਸਮਾਗਮ ਦਾ ਸਮਾ *11.30 ਵਜੇ ਤੋ ਦੁਪਹਿਰ 2 ਵਜੇ* ਤਕ ਦਾ ਹੈ। ਮੁੰਬਈ ਨਿਵਾਸੀ ਸੰਗਤਾਂ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0







