
ਸਚਖੰਡ ਵਾਸੀ ਸੰਤ ਬਾਬਾ ਜਵਾਹਰਦਾਸ ਜੀ ਦੀ 103ਵੀਂ ਸਾਲਾਨਾ ਯਾਦ ਦੇ ਸੰਬੰਧ ਵਿੱਚ ਮਹਾਨ ਗੁਰਮਤਿ ਸਮਾਗਮ 28 ਸਤੰਬਰ 2022 ਦਿਨ ਬੁੱਧਵਾਰ ਨੂੰ ਕਰਵਾਇਆ ਜਾ ਰਿਹਾ ਹੈ ਸਮੂਹ ਸੰਗਤਾਂ ਨੇ ਹਾਜਰੀ ਭਰਣ ਦੀ ਕ੍ਰਿਪਾਲਤਾ ਕਰਨੀ ਜੀ ਵੱਲੋਂ ਗੁਰੂ ਪੰਥ ਦੇ ਦਾਸਨਿ ਦਾਸ : ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ

Related Articles
-
ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥ ਕੀਨੋ ਬਡੋ ਕਲੂ ਮਹਿ ਸਾਕਾ ॥ ਸਾਧਨੁ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰ ਸੀ ਨ ਉਚਰੀ ॥ ਨੌਵੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅਦੁੱਤੀ ਸ਼ਹਾਦਤ ਨੂੰ ਕੋਟਿਨ-ਕੋਟਿ ਪ੍ਰਨਾਮ ਵੱਲੋ : ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ।
Damdami Taksal, , Events & Updates, 0 -
ਸ਼ੁੱਭ ਉਦਘਾਟਨ 8 ਨਵੰਬਰ 2020 ਦਿਨ ਐਤਵਾਰ, ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਗੁ:ਸ੍ਰੀ ਟਾਹਲਾ ਸਾਹਿਬ ਨਗਰ ਚੱਬਾ (ਅੰਮ੍ਰਿਤਸਰ) ਵਿਖੇ ਪੁੱਜੀਆਂ ਸੰਗਤਾਂ ਨੂੰ ਜੀ ਆਇਆਂ ਵੱਲੋਂ: ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ,ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
-
ਗੁਰੂ ਕੇ ਪਿਆਰੇ ਹੋ,ਕਿ ਉਪਮਾ ਤੇ ਬਾਹਰੇ ਹੋ,ਕਿ ਆਂਖਨ ਕੇ ਤਾਰੇ ਹੋ ,ਕਿ ਤੇਜ ਰੂਪ ਭਾਨ ਹੋ। ਨਿਮਰ ਸੁਭਾਉ ਹੋ, ਕਿ ਸੰਤਨ ਕੇ ਰਾਉ ਹੋ,ਕਿ ਬਰਗਦ ਕੀ ਛਾਉ ਹੋ,ਕਿ ਮਹਾ ਗਿਆਨਵਾਨ ਹੋ। ਸਿੱਖਨ ਕੇ ਭਰਾਤਾ ਹੋ,ਕਿ ਨੀਤੀ ਕੇ ਗਿਆਤਾ ਹੋ,ਕਿ ਬ੍ਰਹਮ ਕੇ ਧਿਆਤਾ ਹੋ,ਕਿ ਬ੍ਰਹਮ ਕਿ ਸਮਾਨ ਹੋ। ਵੈਦ ਕਹੈ ਚੋਜੀ ਹੋ,ਫਕੀਰ ਜੈਸੇ ਮੌਜੀ ਹੋ,ਕਿ ਨਿੰਦਕ ਕੀ ਰੋਜ਼ੀ ਹੋ,ਕਿ ਫਤਹਿ ਕੇ ਨਿਸ਼ਾਨ ਹੋ। ਸੰਤ ਹਰਨਾਮ ਸਿੰਘ ਮੁਖੀ ਟਕਸਾਲ ਜੂ ਕੇ ,ਖੁਦਾ ਕੇ ਹੋ ਖਾਸ ਔ ਖੁਦਾ ਕੀ ਆਪ ਸ਼ਾਨ ਹੋ। ਅੱਜ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਜਨਮ ਦਿਨ ਹੈ।ਮਹਾਪੁਰਖਾਂ ਦੇ ਜਨਮ ਦਿਨ ਦੀਆਂ ਸਮੂਹ ਜਥੇ ਸੰਗਤ ਨੂੰ ਲੱਖ ਲੱਖ ਵਧਾਈਆਂ।
Damdami Taksal, , Events & Updates, 0 -
ਦਮਦਮੀ ਟਕਸਾਲ ਦੇ 14ਵੇਂ ਮੁਖੀ ,ਮਰਦ-ਏ- ਮੁਜਾਹਿਦ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ,ਅਮਰ ਸ਼ਹੀਦ ਬਾਬਾ ਠਾਰਾ ਸਿੰਘ ਜੀ,ਅਮਰ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਅਤੇ 6 ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿਚ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਜੀ ਲੜੀ ਦੀ ਆਰੰਭਤਾ ਮਿਤੀ 1 ਮਈ 2023 ਦਿਨ ਸੋਮਵਾਰ ਨੂੰ ਸਵੇਰੇ 10:30 ਵਜੇ ਨੂੰ ਕੀਤੀ ਜਾ ਰਹੀ ਹੈ , ਸਮੂਹ ਸੰਗਤਾਂ ਨੂੰ ਬੇਨਤੀ ਹੈ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਆਰੰਭਤਾ ਤੇ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ , ਗੁਰੂ ਪੰਥ ਦੇ ਦਾਸ :- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ,ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
ਦਮਦਮੀ ਟਕਸਾਲ ਦੇ 13ਵੇਂ ਮੁਖੀ ਪੂਰਨ ਬ੍ਰਹਮ ਗਿਆਨੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਿਤੀ 20 ਅਗਸਤ 2023 ਨੂੰ ਮਹਾਨ ਗੁਰਮਤਿ ਸਮਾਗਮ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ ਬੀ ਡੀ ਬੇਲਾਪੁਰ {ਨਵੀਂ ਮੁੰਬਈ} ਵਿਖੇ ਕਰਵਾਇਆ ਜਾ ਰਿਹਾ ਹੈ । ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ 12 ਤੋਂ 1 ਵਜੇ ਤੱਕ ਗੁਰਬਾਣੀ ਦੀ ਕਥਾ ਵਿਚਾਰ ਅਤੇ ਮਹਾਂਪੁਰਸ਼ਾਂ ਦੇ ਜੀਵਨ ਕੌਤਕਾ ਤੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾਕੇ ਨਿਹਾਲ ਕਰਨਗੇ । ਮੁੰਬਈ ਦੀਆਂ ਸਮੂਹ ਸੰਗਤਾਂ ਸਮੇਂ ਸਿਰ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
ਵੀਹਵੀਂ ਸਦੀ ਦੇ ਮਹਾਨ ਜਰਨੈਲ, ਬਾਬਾ ਏ ਕੌਮ, ਮਰਦ-ਏ-ਮੁਜ਼ਾਹਿਦ,ਅਜ਼ੀਮ ਪ੍ਰਚਾਰਕ,ਕਥਨੀ ਅਤੇ ਕਰਣੀ ਦੇ ਪੂਰੇ ਅਮਰ ਸ਼ਹੀਦ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੇ ਜਨਮ ਦਿਹਾੜੇ ( 2 ਜੂਨ 1947) ਦੀਆਂ ਦੇਸ਼-ਵਿਦੇਸ਼ ਚ ਵੱਸਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਵਲੋਂ- ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ।
Damdami Taksal, , Events & Updates, 0 -
‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਦੇ ਸ਼ੈਸ਼ਨ 2023-24 ਲਈ ਦਾਖਲੇ ਸ਼ੁਰੂ ਹੋ ਗਏ ਹਨ ਜਿੰਨਾ ਵਿਦਿਆਰਥੀਆਂ ਨੇ 9-10-11-12ਵੀਂ ਜਮਾਤ ਪਾਸ ਕਰ ਲਈ ਉਹਨਾਂ ਵਿਦਿਆਰਥੀਆਂ ਲਈ 9ਵੀਂ ਜਮਾਤ ਤੋਂ B.A.,M.A ਅਤੇ PHD ਤੱਕ ਦੀ ਦੁਨੀਆਵੀ ਪੜ੍ਹਾਈ ਅਤੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਬਿਲਕੁੱਲ ਫ੍ਰੀ ਕਰਵਾਉਣ ਲਈ ਵਿਦਿਆਰਥੀਆਂ ਲਈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਥਾ ਭਿੰਡਰਾਂ-ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋੰ ਮਹਾਨ ਉਪਰਾਲਾ ‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਚਲਾਕੇ ਕੀਤਾ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਦਾਖਲੇ ਦਿਵਾਕੇ ਇਸ ਅਦਾਰੇ ਤੋਂ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ :-ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0