ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਪੰਥ ਰਤਨ, ਬ੍ਰਹਮਗਿਆਨੀ ,ਵਿਦਿਆ ਮਾਰਤੰਡ ,ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ ਭਾਈ ਗੁਰਮੁਖ ਸਿੰਘ ਜੀ ਉਡੀਸਾ ਜੀ ਦੀ ਪਾਵਨ ਮਿੱਠੀ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਦਾ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕੱਲ ਮਿਤੀ 29 ਜੂਨ 2023 ਨੂੰ ਮਨਾਇਆ ਜਾ ਰਿਹਾ ਹੈ ।
Related Articles
-
ਸਤਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਦੁਆਰਾ , ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ, ਮਹਾਂਪੁਰਸ਼ਾਂ ਦੇ ਬਹੁਤ ਭਾਈ ਉਪਰਾਲੇ ਅਤੇ ਪ੍ਰੇਰਨਾ ਸਦਕਾ ਮਹਾਂਰਾਸ਼ਟਰ ‘ਚ, ਮਹਾਰਾਸ਼ਟਰ ਸਰਕਾਰ ਵੱਲੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਬਹੁਤ ਭਾਰੀ ਮਹਾਨ ਗੁਰਮਤਿ ਸਮਾਗਮ ਹੋਣ ਜਾਣ ਰਹੇ ਹਨ । ਇਸ ਸਬੰਧੀ ਪਹਿਲਾ ਮਹਾਨ ਗੁਰਮਤਿ ਸਮਾਗਮ ਮਿਤੀ 7 ਦਸੰਬਰ 2025 ਨੂੰ ਨਾਗਪੁਰ ( ਮਹਾਰਾਸ਼ਟਰ) ‘ਚ ਹੋ ਰਿਹਾ ਅਤੇ ਦੂਸਰਾ ਸਮਾਗਮ ਮਿਤੀ 21 ਦਸੰਬਰ 2025 ਨੂੰ ਨਵੀ ਮੁੰਬਈ ‘ਚ ਹੋ ਰਿਹਾ ਹੈ ਅਤੇ ਇਸ ਤੋਂ ਉਪਰੰਤ ਹੋਰ ਵੀ ਸਮਾਗਮ ਕੀਤੇ ਜਾਣਗੇ ਜਿੰਨਾਂ ਦੀਆਂ ਤਰੀਕਾਂ ਆਉਣ ਵਾਲੇ ਸਮੇਂ ‘ਚ ਨਾਲ ਨਾਲ ਦੱਸ ਦਿੱਤੀਆਂ ਜਾਣਗੀਆਂ। ਸੋ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ਅਤੇ ਜੋ ਸੰਗਤਾਂ ਪਹੁੰਚ ਨਹੀ ਸਕਦੀਆਂ ਉਹ ਟੀ ਵੀ ਚੈਂਨਲਾਂ ਅਤੇ ਸ਼ੋਸ਼ਲ ਮੀਡੀਆ ਚੈਂਨਲਾ ਨਾਲ ਜੁੜਕੇ ਲਾਇਵ ਇਹਨਾਂ ਸਮਗਮਾਂ ਦੇ ਲਾਹੇ ਪ੍ਰਾਪਤ ਕਰ ਸਕਦੇ ਹਨ ਜੀ
Damdami Taksal, , Events & Updates, 0 -
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮਹਾਰਾਜ ਦੇ ਸੰਪੂਰਨਤਾ ਅਤੇ ਪੰਥ ਦੀ ਸਿਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ੩੧੬ਵੇ ਸਥਾਪਨਾ ਦਿਹਾੜੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਂਸੀ (ਤਲਵੰਡੀ ਸਾਬੋ) ਵਿਖੇ ਮਿਤੀ 7 ਅਗਸਤ 2022 ਨੂੰ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਜੀ ਦੀ ਅਗੁਵਾਈ ‘ਚ ਬੜੀ ਚੜ੍ਹਦੀਕਲਾ ਨਾਲ ਮਨਾਏ ਜਾ ਰਹੇ ਹਨ। ਸਮੂਹ ਸੰਗਤਾਂ ਦਰਸ਼ਨ ਦੇਣ ਦੀ ਕ੍ਰਿਪਾਲਤਾ ਕਰਨ ਜੀ ।
Damdami Taksal, , Events & Updates, 0 -
ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਚ੍ਹੌਦਵ੍ਹੇ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦਾ ਸਾਲਾਨਾ ਸ਼ਹੀਦੀ ਜੋੜ ਮੇਲਾ ਹਰ ਸਾਲ 6 ਜੂਨ ਨੂੰ ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਵੱਡੇ ਪੱਧਰ ਤੇ ਚੜ੍ਹਦੀਕਲਾ ਨਾਲ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਨਾਇਆ ਜਾਂਦਾ ਹੈ । ਇਸ ਵਾਰ 6 ਜੂਨ 2023 ਨੂੰ 39ਵਾਂ ਸ਼ਹੀਦੀ ਜੋੜ ਮੇਲਾ ਮਨਾਉਣ ਸਬੰਧੀ ਸਮੁੱਚੇ ਪੰਜਾਬ ਦੇ ਮੁਖੀ ਮੁਖੀ ਜੁੰਮੇਵਾਰ ਸਿੰਘਾਂ ਦੀ ਵਿਸ਼ੇਸ਼ ਇਕੱਤਰਤਾ ਕੱਲ 20 ਮਈ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਵਿਖੇ ਹੋ ਰਹੀ ਹੈ । ਸਮੂਹ ਪਤਿਵੰਤੇ ਸਿੰਘ ਇਸ ਵਿਸ਼ੇਸ਼ ਇਕੱਤਰਤਾ ਵਿੱਚ ਹਾਜਰੀਆਂ ਭਰਨ ਅਤੇ ਸ਼ਹੀਦੀ ਜੋੜ ਮੇਲਾ ਹੋਰ ਸਚਾਰੂ ਰੂਪ ‘ਚ ਮਨਾਉਣ ਸਬੰਧੀ ਆਪਣੇ ਆਪਣੇ ਵਿਚਾਰ ਸੰਗਤਾਂ ਨੂੰ ਸ੍ਰਵਣ ਕਰਵਾਉਣ ਜੀ । ਵਿਸ਼ੇਸ਼ ਇਕੱਤਰਤਾ ਸਵੇਰੇ 11 ਵਜੇ ਆਰੰਭ ਹੋਵੇਗੀ ਜੀ । ਬੇਨਤੀ ਕਰਤਾ :- ਦਮਦਮੀ ਟਕਸਾਲ ( ਜਥਾ ਭਿੰਡਰਾਂ ਮਹਿਤਾ )
Damdami Taksal, , Events & Updates, 0 -
ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਸ਼ਹੀਦੀ ਸਮਾਗਮਾਂ ਦੇ ਦੂਜੇ ਦਿਨ 2 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼ਹੀਦੀ ਘੱਲੂਘਾਰਾ ਹਫਤਾ ਦੇ ਸਮਾਗਮ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਸਜਾਏ ਜਾਣਗੇ । ਅੱਜ 2 ਜੂਨ ਨੂੰ ਦੂਜੇ ਦਿਨ ਦੇ ਸ਼ਹੀਦੀ ਸਮਾਗਮ ‘ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬਾਨ ਜੀ ਦੇ ਹਜੂਰੀ ਰਾਗੀ ਭਾਈ ਸ਼ੁਭਦੀਪ ਸਿੰਘ ਜੀ ਸ਼ਾਮ 4 ਤੋਂ 5 ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾਉਣਗੇ । ਉਪਰੰਤ 5 ਤੋਂ 6:30 ਵਜੇ ਤਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਗੁਰ ਇਤਿਹਾਸ ਦੀ ਕਥਾ ਸ੍ਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕਰਨਗੇ । ਸਮੂਹ ਸੰਗਤਾਂ ਨੂੰ ਬੇਨਤੀ ਹੈ 4 ਵਜੇ ਤਕ ਇਹਨਾਂ ਸਮਾਗਮਾਂ ‘ਚ ਪਹੁੰਚਕੇ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ
Damdami Taksal, , Events & Updates, 0 -
-
-
-







