ਦਮਦਮੀ ਟਕਸਾਲ ਦੇ ਚ੍ਹੌਦਵ੍ਹੇਂ ਮੁਖੀ ਅਮਰ ਸ਼ਹੀਦ ਮਹਾਂਪੁਰਸ਼ ਸੰਤ ਬਾਬਾ ਜਰਨੈਲ਼ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਪਾਵਨ ਯਾਦ ਹਰ ਸਾਲ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ. ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 1 ਜੂਨ ਤੋਂ 6 ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਬੜ੍ਹੀ ਚੜ੍ਹਦੀਕਲਾ ਨਾਲ ਮਨਾਈ ਜਾਂਦੀ ਹੈ, 6 ਜੂਨ ਦੇ ਸਾਲਾਨਾ ਸ਼ਹੀਦੀ ਜੋੜ ਮੇਲੇ ਸਬੰਧੀ ਵੱਖ ਵੱਖ ਨਗਰਾਂ,ਪਿੰਡਾਂ,ਸ਼ਹਿਰਾਂ ‘ਚ ਕਥਾ ਕੀਰਤਨ ਦੇ ਸਮਾਗਮ ਮਹਾਂਪੁਰਸ਼ਾਂ ਦੀ ਯੋਗ ਅਗੁਵਾਈ ਹੇਠ ਮਿਤੀ 6 ਮਈ 2023 ਤੋਂ 31 ਮਈ ਤੱਕ ਹੋ ਰਹੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਹੀਦੀ ਸਮਾਗਮਾਂ ਚ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।
Related Articles
-
ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਥਾ ਕੀਰਤਨ ਸਮਾਗਮ ਮਿਤੀ 25 ਅਤੇ 26 ਜਨਵਰੀ 2023 ਨੂੰ ਗੁ: ਸ਼੍ਰੀ ਗੁਰੂ ਨਾਨਕ ਦਰਬਾਰ ਚੰਬੂਰ ਮੁੰਬਈ (ਮਹਾਂਰਾਸਟਰ ) ਵਿਖੇ ਕਰਵਾਏ ਜਾ ਰਹੇ ਹਨ । ਇਹਨਾਂ ਸਮਾਗਮਾਂ ‘ਚ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਉਣਗੇ।
Damdami Taksal, , Events & Updates, 0 -
ਧੰਨ ਧੰਨ ਸਾਹਿਬ ਸ਼੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਦਿਹਾੜੇ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਗੁ: ਸ਼੍ਰੀ ਬਾਉਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ । ਇਹਨਾਂ ਸ਼ਤਾਬਦੀ ਦਿਹਾੜਿਆ ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ , ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਸੰਗਤਾਂ ਦੇ ਸਹਿਯੋਗ ਸਕਦਾ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸੰਗਤਾਂ ਲਈ ਮਿਤੀ 15-16-17-18 ਨੂੰ ਬਹੁਤ ਭਾਰੀ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਤਾਬਦੀ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
-
‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਦੇ ਸ਼ੈਸ਼ਨ 2023-24 ਲਈ ਦਾਖਲੇ ਸ਼ੁਰੂ ਹੋ ਗਏ ਹਨ ਜਿੰਨਾ ਵਿਦਿਆਰਥੀਆਂ ਨੇ 9-10-11-12ਵੀਂ ਜਮਾਤ ਪਾਸ ਕਰ ਲਈ ਉਹਨਾਂ ਵਿਦਿਆਰਥੀਆਂ ਲਈ 9ਵੀਂ ਜਮਾਤ ਤੋਂ B.A.,M.A ਅਤੇ PHD ਤੱਕ ਦੀ ਦੁਨੀਆਵੀ ਪੜ੍ਹਾਈ ਅਤੇ ਨਾਲ ਨਾਲ ਗੁਰਮਤਿ ਦੀ ਪੜ੍ਹਾਈ ਬਿਲਕੁੱਲ ਫ੍ਰੀ ਕਰਵਾਉਣ ਲਈ ਵਿਦਿਆਰਥੀਆਂ ਲਈ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਜਥਾ ਭਿੰਡਰਾਂ-ਮਹਿਤਾ ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋੰ ਮਹਾਨ ਉਪਰਾਲਾ ‘ਪ੍ਰੋਫੈਸ਼ਨਲ ਕਾਲਜ ਆਫ ਗੁਰਮਤਿ’ ਚਲਾਕੇ ਕੀਤਾ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਆਪਣੇ ਬੱਚਿਆ ਨੂੰ ਦਾਖਲੇ ਦਿਵਾਕੇ ਇਸ ਅਦਾਰੇ ਤੋਂ ਲਾਹੇ ਪ੍ਰਾਪਤ ਕਰੋ ਜੀ । ਬੇਨਤੀ ਕਰਤਾ :-ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ, ਪ੍ਰਧਾਨ ਸੰਤ ਸਮਾਜ
Damdami Taksal, , Events & Updates, 0 -
-
ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ ਮਿਤੀ 20 ਨਵੰਬਰ 2024 ਨੂੰ ਲਾਸ ਏਂਜਲਸ ਏਅਰਪੋਰਟ ( ਅਮਰੀਕਾ) ਵਿਖੇ ਸੰਖੇਪ ਜਿਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਪਹੁੰਚ ਰਹੇ ਹਨ । ਮਹਾਂਪੁਰਸ਼ ਵੱਖ ਵੱਖ ਗੁਰਦੁਆਰਾ ਸਾਹਿਬਾਨਾਂ ‘ਚ ਕਥਾ ਦੀ ਹਾਜਰੀ ਭਰਨਗੇ । ਅਮਰੀਕਾ ਨਿਵਾਸੀ ਸੰਗਤਾਂ ਬਣੇ ਹੋਏ ਪ੍ਰੋਗਰਾਮ ‘ਚ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -







