
ਗੁਰਮੁਖੀ ਦਾ ਗਿਆਨ ਵੰਡਣ ਵਾਲੇ ਦੂਸਰੇ ਪਾਤਿਸ਼ਾਹ, ਧੰਨ-ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਗੁਰੂ ਚਰਨਾਂ ‘ਚ ਸਨਿਮਰ ਪ੍ਰਣਾਮ । ਸੇਵਾ ਅਤੇ ਨਿਮਰਤਾ ਦੇ ਪੁੰਜ ਗੁਰੂ ਸਾਹਿਬ ਸਰਬੱਤ ਦਾ ਭਲਾ ਕਰਨ ਤੇ ਸਾਰਿਆਂ ‘ਤੇ ਆਪਣਾ ਮਿਹਰ ਭਰਿਆ ਹੱਥ ਰੱਖਣ।

Related Articles
-
-
-
-
-
ਧੰਨ ਧੰਨ ਸਾਹਿਬ ਸ਼੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਜੋਤੀ ਜੋਤ ਦਿਹਾੜੇ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਦੀ 450 ਸਾਲਾ ਸ਼ਤਾਬਦੀ ਗੁ: ਸ਼੍ਰੀ ਬਾਉਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਬਹੁਤ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ । ਇਹਨਾਂ ਸ਼ਤਾਬਦੀ ਦਿਹਾੜਿਆ ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋੰ ਸੰਗਤਾਂ ਦੇ ਸਹਿਯੋਗ ਸਕਦਾ ਸ਼੍ਰੀ ਗੋਇੰਦਵਾਲ ਸਾਹਿਬ ਜੀ ਵਿਖੇ ਸੰਗਤਾਂ ਲਈ ਮਿਤੀ 15-16-17-18 ਨੂੰ ਬਹੁਤ ਭਾਰੀ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ । ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸ਼ਤਾਬਦੀ ਸਮਾਗਮਾਂ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ ।
Damdami Taksal, , Events & Updates, 0 -
-
ਦਮਦਮੀ ਟਕਸਾਲ ਦੇ ਮੁਖ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ (ਮਹਿਤਾ) ਵਿਖੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ 16ਵੇਂ ਮੁਖੀ ਦਮਦਮੀ ਟਕਸਾਲ ਦੀ ਅਗੁਵਾਈ ‘ਚ ਹਰ ਸਾਲ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੁਵਾਈ ‘ਚ ਸ਼ਹੀਦ ਹੋਏ 6 ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ‘ਚ ਮਹਾਨ ਸ਼ਹੀਦੀ ਸਮਾਗਮ ਕੀਤੇ ਜਾਂਦੇ ਹਨ । 1 ਜੂਨ 2021 ਤੋਂ 37ਵੇਂ ਸ਼ਹੀਦੀ ਸਮਾਗਮ ਆਰੰਭ ਹੋਣਗੇ ਜੋ 5 ਜੂਨ ਤਕ ਸ਼ਾਮ 4 ਵਜੇ ਤੋਂ 6 ਤੱਕ ਰੋਜ਼ਾਨਾ ਕਥਾ ਕੀਰਤਨ ਦੇ ਸਮਾਗਮ ਹੋਣਗੇ । 6 ਜੂਨ ਨੂੰ ਮੁਖ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਸਜਾਏ ਜਾਣਗੇ ਸਮੂਹ ਸੰਗਤਾਂ ਹੁੰਮ ਹੁੰਮਾ ਕੇ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦੇਣ ਦੀ ਕਿਰਪਤਾ ਕਰੋ ਜੀ । ਜਰੂਰੀ ਬੇਨਤੀ : ਸਮੂਹ ਸੰਗਤਾਂ ਕੋਵਿਡ 19 ਦੇ ਨੀਅਮਾਂ ਦੀ ਜਰੂਰ ਪਾਲਨਾ ਕਰਿਓ ਜੀ । ਵੱਲੋਂ :- ਦਮਦਮੀ ਟਕਸਾਲ (ਜਥਾ ਭਿੰਡਰਾਂ) ਮਹਿਤਾ ।
Damdami Taksal, , Events & Updates, 0 -