ਸਾਹਿਬੇ ਕਮਾਲ ਚੋਜੀ ਪ੍ਰੀਤਮ ਦਸਮ ਪਿਤਾ ਧੰਨ ਧੰਨ ਸਾਹਿਬ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਤੋਂ ਵਰਸੋਈ ਦਮਦਮੀ ਟਕਸਾਲ ਜਥੇਬੰਦੀ ਦੇ ਵਰਤਮਾਨ ਸ੍ਹੋਲਵ੍ਹੇਂ ਮੁਖੀ ਅਤੀ ਸਨਮਾਨਯੋਗ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ਾਂ ਨੂੰ ਜਥੇਬੰਦੀ ਦਮਦਮੀ ਟਕਸਾਲ ਦੀ ਸੇਵਾ ਪ੍ਰਾਪਤ ਹੋਈ ਨੂੰ 27ਦਸੰਬਰ 2024 ਨੂੰ 20 ਸਾਲ ਹੋ ਗਏ ਹਨ । ਮਹਾਂਪੁਰਸ਼ਾਂ ਦੀ 20 ਸਾਲਾ ਦਸਤਾਰਬੰਦੀ ਦਿਵਸ ਤੇ ਸਮੁੱਚੇ ਜਥੇ ਵੱਲੋਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ।
ਕੱਲ 27 ਤਰੀਕ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜ੍ਹੇ ਹੋਣ ਕਰਕੇ ਮਹਾਂਪੁਰਸ਼ਾਂ ਦੀ ਦਸਤਾਰਬੰਦੀ ਦਾ ਵੀਹ ਸਾਲਾ ਦਿਹਾੜਾ ਸਮੁੱਚੇ ਜਥੇ ਸੰਗਤ ਵੱਲੋਂ ਅੱਜ ਮਨਾਇਆ ਗਿਆ ਹੈ ।
ਸਤਿਕਾਰਯੋਗ ਸ਼ਹੀਦ ਭਾਈ ਦਿਲਬਾਗ ਸਿੰਘ ਜੀ ਬਰਾੜ ਲੈਫਟੀਨੈਂਟ ਕਮਾਂਡਰ , ਕਮਾਡੋ ਫੋਰਸ ਪਿੰਡ ਦੇਵੀਦਾਸਪੁਰ ਉਹਨਾਂ ਦੇ ਧਰਮ ਸਪੁਤਨੀ ਮਾਤਾ ਮਨਜੀਤ ਕੌਰ ਜੀ ਦਾ ਸਮੁੱਚੇ ਪ੍ਰਵਾਰ ਸਮੇਤ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਨੂੰ ਮਿਲਣ ਲਈ ਪਹੁੰਚੇ । ਸ਼ਹੀਦ ਭਾਈ ਦਿਲਬਾਗ ਸਿੰਘ ਜੀ ਦੇ ਸਪੁੱਤਰ ਭਾਈ ਤੇਗਬੀਰ ਸਿੰਘ ਜੀ , ਭਾਈ ਰਣਸ਼ੇਰ ਸਿੰਘ ਜੀ ਦਾ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ ਅਥਾਹ ਪ੍ਰੇਮ ਹੈ । ਮਾਤਾ ਮਨਜੀਤ ਕੌਰ ਜੀ ਨਾਲ ਮਾਤਾ ਕਰਮਜੀਤ ਕੌਰ ਜੀ ਡੇਹਰੀਵਾਲ ਚੇਅਰਮੈਨ ਸ ਸੁਖਜੀਤ ਸਿੰਘ ਜੀ ਸਮੁੱਚਾ ਸ਼ਹੀਦ ਪ੍ਰਵਾਰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਦਰਸ਼ਨ ਦੀਦਾਰ ਕਰਨ ਤੋਂ ਉਪਰੰਤ ਮਹਾਂਪੁਰਸ਼ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਨੂੰ ਮਿਲਣ ਪਹੁੰਚੇ ਅਤੇ ਮਹਾਂਪੁਰਸ਼ਾਂ ਵੱਲੋਂ ਸਮੁੱਚੇ ਸ਼ਹੀਦ ਪ੍ਰਵਾਰ ਦਾ ਸਿਰੋਪਾਉ ਦੁਆਰਾ ਸਨਮਾਨ ਕੀਤਾ ।
ਜੰਮੂ ਕਸ਼ਮੀਰ ਵਿਖੇ ਜਥੇ ਸਮੇਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰ ਮੇਲੇ
ਗੁ: ਪਾ ਛੇਵੀਂ ਸ਼੍ਰੀਨਗਰ
ਗੁ: ਪਾ: ਪਹਿਲੀ ਕਿਲ੍ਹਾ ਹਰੀ ਪਰਬਤ ( ਸ਼੍ਰੀਨਗਰ)
ਤਪ ਅਸਥਾਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਚਿਨਾਰ ਸਾਹਿਬ (ਸ਼੍ਰੀ ਨਗਰ)
ਗੁ ਪਾ: ਛੇਵੀਂ ਗੁ: ਪਰਮ ਪੀਲਾ ਸਾਹਿਬ (ਉੜੀ)ਕਸ਼ਮੀਰ
ਗੁ: ਪਾ ਛੇਵੀ ਬਾਰਾਮੂਲਾ
ਗੁ: ਤਪ ਅਸਥਾਨ ਤਪਿਆਣਾ ਸਾਹਿਬ ਸਾਲਕੋਟ ( ਬਾਰਾਮੂਲਾ)
ਗੁ ਪਾ ਛੇਵੀਂ ਥੜਾ ਸਾਹਿਬ ਸਿੰਘਪੁਰਾ (ਕਮਲਪੁਰਾ) ਬਾਰਾਮੂਲਾ
ਗੁ: ਚਰਨ ਅਸਥਾਨ ਅਵੰਤੀਪੁਰਾ ( ਪੁਲਵਾਮਾ ਕਸ਼ਮੀਰ )
ਗੁ: ਗੁਰੂ ਨਾਨਕ ਦੇਵ ਸਾਹਿਬ ਜੀ ਬੀਚ ਬਾੜਾ
ਗੁ: ਸਿੰਘ ਸਭਾ ਪਹਿਲਗਾਮ
ਗੁ: ਗੁਰੂ ਨਾਨਕ ਦੇਵ ਸਾਹਿਬ ਜੀ ਮਟਨ ਸਾਹਿਬ ਅਨੰਤਨਾਗ
ਗੁ: ਪਾ ਛੇਵੀਂ ਸ਼ਾਦੀਮਾਰਗ ਸਾਹਿਬ (ਪੁਲਵਾਮਾ)
ਗੁ: ਖੂਹ ਸਾਹਿਬ ਪਾ ਛੇਵੀ (ਪੁਲਵਾਮਾ )
ਗੁ: ਸਾਹਿਬ ਗੁਲਮਰਗ ਕਸ਼ਮੀਰ