ਬ੍ਰਹਮਗਿਆਨੀ ਅਮਰ ਸ਼ਹੀਦ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਬ੍ਰਹਮਗਿਆਨੀ ਅਮਰ ਸ਼ਹੀਦ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਅਤੇ ਅਮਰ ਸ਼ਹੀਦ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ‘ਤੇ ਗੁ: ਸ਼੍ਰੀ ਫਤਹਿਗੜ੍ਹ ਸਾਹਿਬ ਜੀ ਵਿਖੇ ਅਜ ਮਿਤੀ 27 ਦਸੰਬਰ 2024 ਨੂੰ ਬਹੁਤ ਭਾਰੀ ਨਗਰ ਕੀਰਤਨ ਚ ਜਥੇ ਸਮੇਤ ਹਾਜਰੀਆਂ ਭਰੀਆਂ

ਗੁ ਸ਼੍ਰੀ ਜੋਤੀ ਸਰੂਪ ਸਾਹਿਬ ( ਸ਼੍ਰੀ ਫਤਹਿਗੜ੍ਹ ਸਾਹਿਬ ) ਜੀ ਵਿਖੇ ਚਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਦੀ ਹਾਜਰੀ ਮਿਤੀ 25 ਦਸੰਬਰ 2024 ਨੂੰ ਭਰੀ ।

ਪੂਰਨ ਬ੍ਰਹਮਗਿਆਨੀ ਅਮਰ ਸ਼ਹੀਦ ਚਾਰ ਸਾਹਿਬਜ਼ਾਦਿਆਂ ਅਤੇ ਪੂਜਨੀਕ ਮਾਤਾ ਗੁਜਰੀ ਜੀ ਦੇ ਪਾਵਨ ਮਹਾਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸੁਪਰੀਮ ਸਿੱਖ ਕੌਂਸਲ ਨਵੀਂ ਮੁੰਬਈ ਅਤੇ ਸਮੂਹ ਗੁਰੂਘਰਾਂ ਵੱਲੋੰ ਗੁ: ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਨਗਰ ਕਾਮੋਠੇ, ਨਵੀਂ ਮੁੰਬਈ ਵਿਖੇ ਤਿੰਨ ਰੋਜਾ ਮਹਾਨ ਸ਼ਹੀਦੀ ਦਿਹਾੜ੍ਹੇ ਮਿਤੀ 24-25-26 ਤਰੀਕ ਨੂੰ ਮਨਾਏ ਜਾ ਰਹੇ ਹਨ । ਦਾਸਾਂ ਨੇ ਪਹਿਲੇ ਦਿਨ ਮਿਤੀ 24 ਤਰੀਕ ਸ਼ਾਮ ਦੇ ਸ਼ਹੀਦੀ ਸਮਾਗਮ ‘ਚ ਹਾਜਰੀ ਭਰੀ ।

ਸਾਹਿਬਜ਼ਾਦਾ ਅਮਰ ਸ਼ਹੀਦ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ , ਸਾਹਿਬਜ਼ਾਦਾ ਅਮਰ ਸ਼ਹੀਦ ਧੰਨ ਧੰਨ ਬਾਬਾ ਜੁਝਾਰ ਸਿੰਘ ਸਾਹਿਬ ਜੀ ਪਾਵਨ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸ਼੍ਰੀ ਚਮਕੌਰ ਸਾਹਿਬ ਜੀ ਵਿਖੇ ਅੱਜ 22 ਦਸੰਬਰ 2024 ਨੂੰ ਸ਼੍ਰੀ ਜ਼ਫ਼ਰਨਾਮਾ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ।

ਗੁ: ਸ਼੍ਰੀ ਸੀਸ ਗੰਜ ਸਾਹਿਬ ਜੀ ਦਿੱਲੀ ਵਿਖੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ੩੪੯ ਸ਼ਹੀਦੀ ਗੁਰਪੁਰਬ ਦਿਹਾੜੇ ਤੇ ਸ਼੍ਰੀ ਜਪੁਜੀ ਸਾਹਿਬ ਜੀ ਦਾ ਪਾਠ ਅਤੇ ਗੁਰ ਇਤਿਹਾਸ ਚੋਂ ਸ਼ਹੀਦੀ ਪ੍ਰਸੰਗ ਦੀ ਕਥਾ ਵਿਚਾਰ ਦੀ ਹਾਜਰੀ ਗੁਰੂ ਸਾਹਿਬ ਜੀ ਨੇ ਮਿਹਰ ਬਖਸ਼ਿਸ਼ ਕਰਕੇ ਆਪ ਭਰਵਾਈ ਹੈ

ਨਗਰ ਮਹਿਤਾ ਵਿਖੇ ਜਥੇਬੰਦੀ ਦਮਦਮੀ ਟਕਸਾਲ ਨਾਲ ਛੇ ਪੀੜ੍ਹੀਆਂ ਤੋਂ ਜੁੜੇ ਹੋਏ ਪ੍ਰਵਾਰ ਅਤੀ ਸਤਿਕਾਰਯੋਗ ਬਾਬਾ ਦਲੀਪ ਸਿੰਘ ਜੀ ਸ਼ਾਹ ਦੇ ਪ੍ਰਵਾਰ ‘ਚ ਭੁਝੰਗੀ ਸਿੰਘ ਦੇ ਅਨੰਦ ਕਾਰਜ ਦੇ ਸਮੇਂ ਗ੍ਰਹਿ ਵਿਖੇ ਕਰਵਾਏ ਸਮਾਗਮ ‘ਚ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ।

ਇਤਿਹਾਸਕ ਨਗਰ ਭਿੰਡਰ ਕਲਾਂ ਜਿਲ੍ਹਾ ( ਮੋਗਾ) ਵਿਖੇ ਭਾਈ ਤਰਸੇਮ ਸਿੰਘ ਜੀ ਦੇ ਗ੍ਰਹਿ ਵਿਖੇ ਸ਼ੁਕਰਾਨਾ ਸਮਾਗਮ ਦੌਰਾਨ ਕਥਾ ਦੀ ਹਾਜਰੀ ।

ਮਿਤੀ 21 ਅਕਤੂਬਰ ਨੂੰ ਸਤਿਕਾਰਯੋਗ ਮਾਤਾ ਗੁਰਬਚਨ ਕੌਰ ਜੀ ਦੇ ਦੁਸ਼ਹਿਰੇ ਦੇ ਭੋਗ , ਅੰਤਿਮ ਅਰਦਾਸ ਸਮਾਗਮ ‘ਚ ‘ਰਾਮਕਲੀ ਸਦੁ’ ਗੁਰਬਾਣੀ ਦੀ ਕਥਾ ਦੀ ਹਾਜਰੀ ਨਗਰ ਭਾਦਸੋਂ ( ਪਟਿਆਲਾ) ਵਿਖੇ ।

ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਪਾਵਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅਤੇ 450 ਸਾਲਾ ਗੁਰਤਾ ਗੱਦੀ ਦਿਵਸ ਦੇ ਗੁਰਪੁਰਬ ਨੂੰ ਸਮਰਪਿਤ ਕਥਾ ਕੀਰਤਨ ਦੇ ਸਮਾਗਮ ਗੁ: ਸ਼੍ਰੀ ਗੁਰੂ ਨਾਨਕ ਦਰਬਾਰ ਚੰਬੂਰ ( ਮੁੰਬਈ) ਵਿਖੇ ਕਰਵਾਏ ਗਏ ਇਹਨਾਂ ਸਮਾਗਮਾਂ ‘ਚ ਕਥਾ ਦੀ ਹਾਜਰੀ ਭਰੀ ।

ਸਤਿਕਾਰਯੋਗ ਸ: ਕੁਲਵੰਤ ਸਿੰਘ ਜੀ ਸਿੱਧੂ ਜੀ ਦੀ ਮਿਠੀ ਯਾਦ ‘ਚ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ.ਬੀ.ਡੀ ਬੇਲਾਪੁਰ (ਨਵੀਂ ਮੁੰਬਈ) ਵਿਖੇ ਸਾਲਾਨਾ ਗੁਰਮਤਿ ਸਮਾਗਮ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ।

ਸਲਾਨਾ ਬਰਸੀ ਸਮਾਗਮ 2024

ਗੁ : ਅੰਗੀਠਾ ਸਾਹਿਬ ਨਿੱਕੇ ਘੁੰਮਣ ( ਗੁਰਦਾਸਪੁਰ) ਵਿਖੇ ਹਾਜਰੀ ਭਰੀ

ਨਗਰ ਪਰਾਗਪੁਰ ( ਜਲੰਧਰ ) ਵਿਖੇ ਇਕ ਸਮਾਗਮ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ਅਤੇ ਇਸ ਸਮਾਗਮ ‘ਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਾਂਪੁਰਸ਼ ਸੰਤ ਬਾਬਾ ਜਗਤਾਰ ਸਿੰਘ ਜੀ ਕਾਰ ਸੇਵਾ ਸ਼੍ਰੀ ਤਰਨ ਤਾਰਨ ਸਾਹਿਬ , ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਸ਼੍ਰੀ ਖਡੂਰ ਸਾਹਿਬ , ਭਾਈ ਈਸ਼ਰ ਸਿੰਘ ਜੀ ( ਸਪੁੱਤਰ ਸੰਤ ਬਾਬਾ ਜਰਨੈਲ਼ ਸਿੰਘ ਜੀ ) ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਜੀ ਅਤੇ ਮੁਖ ਅਰਦਾਸੀਏ ਭਾਈ ਪ੍ਰੇਮ ਸਿੰਘ ਜੀ ਵਿਸ਼ੇਸ਼ ਸਨਮਾਨ ਕੀਤਾ ਗਿਆ ।

ਸੰਤ ਬਾਬਾ ਗੁਰਦਿਆਲ ਸਿੰਘ ਜੀ ਹੋਣਾ ਵੱਲੋਂ ਚੱਲ ਰਹੇ ਇਕੋਤਰੀ ਸਮਾਗਮਾਂ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਦੀ ਹਾਜਰੀ ਟਾਂਡਾ ਉੜਮੁੜ ਵਿਖੇ ।

੪੫੦ ਸਾਲਾ ਧੰਨ ਧੰਨ ਸਾਹਿਬ ਸ਼੍ਰੀ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਦਿਵਸ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ।

ਮਿਤੀ 29 ਸਤੰਬਰ 2024 ਨੂੰ ਵਾਸ਼ੀ ( ਨਵੀਂ ਮੁੰਬਈ ) ਵਿਖੇ ਜਥੇਬੰਦੀ ‘ਦਮਦਮੀ ਟਕਸਾਲ’ ਦੇ ਸਹਿਯੋਗ ਨਾਲ ‘ਸਿੱਖ ਸਮਾਜ ਮਹਾਰਾਸ਼ਟਰ’ ਜਥੇਬੰਦੀ ਵੱਲੋਂ ਬਹੁਤ ਭਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ ।

ਇਹਨਾਂ ਸਮਾਗਮਾਂ ‘ਚ ਸੰਤਾਂ ਮਹਾਂਪੁਰਸ਼ਾਂ,ਰਾਗੀ , ਢਾਡੀ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਹੋਰ ਵੀ ਧਾਰਮਿਕ ਅਤੇ ਸਿਆਸੀ ਲੋਕਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀਆਂ ਭਰੀਆਂ ।

ਇਸ ਸਮਾਗਮ ‘ਚ ਪੁੱਜੀਆ ਸਮੂਹ ਸੰਗਤਾਂ ਦਾ ਰੋਮ ਰੋਮ ਕਰਕੇ ਧੰਨਵਾਦ ਕੀਤਾ ਜਾਂਦਾ ਹੈ

ਗੁਰਦੁਆਰਾ ਖਾਲਸਾ ਦਰਬਾਰ ਨਗਰ ਉਪਲਹੇੜੀ ਜਿਲ੍ਹਾ ( ਪਟਿਆਲਾ) ਵਿਖੇ ਮਿਤੀ 9 ਸਤੰਬਰ ਨੂੰ ਗੁਰਮਤਿ ਸਮਾਗਮ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ।

ਸ: ਬਲਦੇਵ ਸਿੰਘ ਜੀ ਬਾਠ ਸਾਬਕਾ ਮੀਤ ਪ੍ਰਧਾਨ ਗੁ: ਸਿੰਘ ਸਭਾ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਦੇ ਦੁਸ਼ਹਿਰੇ ਦੇ ਭੋਗ ‘ਤੇ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ।

ਅੱਠਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜ੍ਹੇ ਦੇ ਸਬੰਧ ਵਿੱਚ ਮਹਾਨ ਗੁਰਮਤਿ ਸਮਾਗਮ ਚੀਫ ਖਾਲਸਾ ਦੀਵਾਨ ( ਸ਼੍ਰੀ ਅੰਮ੍ਰਿਤਸਰ ਸਾਹਿਬ) ਜੀ ਵਿਖੇ ਕਰਵਾਇਆ ਗਿਆ ।

ਦਮਦਮੀ ਟਕਸਾਲ ਵੱਲੋਂ ਪ੍ਰਕਾਸ਼ਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੰਥ ਪ੍ਰਵਾਨਿਤ ‘ਸ਼੍ਰੋਮਣੀ ਦਮਦਮੀ ਸਟੀਕ’ ਦੇ ਸੰਪੂਰਨ ਹੋਣ ਤੇ ਸ਼ੁਕਰਾਨਾ ਸਮਾਗਮ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ (ਮਹਿਤਾ) ਵਿਖੇ ।

ਖਾਲਸਾ ਪੰਥ ਦਾ ਸਾਜਨਾ ਦਿਵਸ ਅਤੇ ਵਿਸਾਖੀ ਦਾ ਮਹਾਨ ਜੋੜ ਮੇਲਾ ਗੁ: ਗੁਰੂ ਨਾਨਕ ਦਰਬਾਰ ਨਗਰ ਨਿਊ ਪਨਵੇਲ ( ਨਵੀਂ ਮੁੰਬਈ ) ਵਿਖੇ, ਮੁੰਬਈ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਬੜੀ ਚੜ੍ਹਦੀਕਲਾ ਨਾਲ ਮਨਾਇਆ ਗਿਆ ।

ਗੁ: ਰੋੜੀ ਸਾਹਿਬ ਵਿਖੇ ਗਦਰੀ ਲਹਿਰ ਦੇ ਸੂਰਮੇ ਸੰਤ ਬਾਬਾ ਸੂਬਾ ਸਿੰਘ ਜੀ ਵਰਪਾਲਾਂ ਵਾਲਿਆਂ ਦੀ ਸਾਲਾਨਾ ਮਿੱਠੀ ਯਾਦ ‘ਚ ਨਗਰ ਅਲੀਪੁਰ , ਬੁਰਜ ਦੇਵਾ ਸਿੰਘ ( ਹਰੀਕੇ ) ਵਿਖੇ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ ਅਤੇ ਬਾਬਾ ਜੀਵਾ ਸਿੰਘ ਜੀ ਹੋਣਾਂ ਵੱਲੋਂ ਕਰਵਾਏ ਗਏ ਸਮਾਗਮ ‘ਚ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਂਉਦੇ ਹੋਏ ।

ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨਾਂ ਦੇ ਸਾਥੀਆਂ ਨੂੰ ਡਿੱਬਰੂਗੜ੍ਹ ਜੇਲ੍ਹ ਤੋਂ ਪੰਜਾਬ ਵਿੱਚ ਤਬਦੀਲ ਕਰਨ ਵਾਸਤੇ ਚੱਲ ਰਹੇ ਸ਼ਾਂਤਮਈ ਸੰਘਰਸ਼ ਦੇ ਵਿੱਚ**ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਵਾਲਿਆਂ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹਾਜਰੀ ਭਰੀ ਗਈ ।

ਨਗਰ ਭਲਾਈਪੁਰ ਪੁਰਬਾ ਵਿਖੇ ਸਾਲਾਨਾ ਮਹਾਨ ਗੁਰਮਤਿ ਸਮਾਗਮ ‘ਚ ਸੰਗਤਾਂ ਨੂੰ ਸ਼੍ਰੀ ਮੁਖਵਾਕ ਸਾਹਿਬ ਜੀ ਕਥਾ ਸ਼੍ਰਵਣ ਕਰਵਾਂਉਦੇ ਹੋਏ ਸ਼੍ਰੀ ਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਚਿਮਟਪਾੜਾ , ਅੰਧੇਰੀ ਈਸਟ ( ਮੁੰਬਈ ) ਦਾ ਉਦਘਾਟਨ ਅਤੇ ਗੁਰਮਤਿ ਸਮਾਗਮ ਸੰਤ ਬਾਬਾ ਘੋਲਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਮਿਤੀ 28 ਜਨਵਰੀ 2024 ਨੂੰ ਕਰਵਾਇਆ ਗਿਆ । ਗੁਰਦੁਆਰਾ ਸਾਹਿਬ ਜੀ ਦੇ ਉਦਘਾਟਨ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਮੇਂ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਵਿਚਾਰ ਸੰਗਤਾਂ ਨੂੰ ਦਾਸਾਂ ਵੱਲੋਂ ਸ੍ਰਵਣ ਕਰਵਾਈ ਗਈ । ਉਪਰੰਤ ਆਏ ਸੰਤਾਂ ਮਹਾਂਪੁਰਸ਼ਾਂ ਦਾ ਅਤੇ ਮਹਾਂਰਾਸ਼ਟਰ ਦੇ ਉਪ ਮੁਖ ਮੰਤਰੀ ਦਾ ਸਨਮਾਨ ਕੀਤਾ ਗਿਆ ।

ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜੇ ਪੋਹ ਸੁਦੀ ਸਤਵੀਂ ‘ਤੇ ਗੁ: ਸ਼੍ਰੀ ਗੁਰੂ ਸਿੰਘ ਸਭਾ ਸੀ ਬੀ ਡੀ ਬੇਲਾਪੁਰ ( ਨਵੀਂ ਮੁੰਬਈ) ਵਿਖੇ ਮਿਤੀ 17 ਜਨਵਰੀ 2024 ਨੂੰ ਕਥਾ ਦੀ ਹਾਜਰੀ ਭਰੀ।

ਦਮਦਮੀ ਟਕਸਾਲ ਦੇ ਬਾਨੀ ਸਾਹਿਬੇ- ਕਮਾਲ, ਅੰਮ੍ਰਿਤ ਦੇ ਦਾਤੇ,ਸਰਬੰਸਦਾਨੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਪਾਵਨ ਅਵਤਾਰ ਗੁਰਪੁਰਬ ਪੋਹ ਸੁਦੀ ਸਤਵੀਂ ਮਿਤੀ 17 ਜਨਵਰੀ 2024 ਨੂੰ ਸਮਰਪਿਤ ਦਮਦਮੀ ਟਕਸਾਲ ( ਜਥਾ ਭਿੰਡਰਾਂ-ਮਹਿਤਾ) ਵਲੋਂ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ (ਜਲੂਸ)  ਮਿਤੀ 7 ਜਨਵਰੀ 2024 ਦਿਨ ਐਤਵਾਰ ਸਵੇਰ 7 ਵਜੇ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਹੈੱਡਕੁਆਰਟਰ ਦਮਦਮੀ ਟਕਸਾਲ ਮਹਿਤਾ ਤੋਂ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਯੋਗ ਅਗੁਵਾਈ ‘ਚ ਕੱਢਿਆ ਗਿਆ । ਜਲੂਸ ਦੀਆਂ ਦੀਆਂ ਸੰਖੇਪ ਜਿਹੀਆਂ ਤਸਵੀਰਾਂ ਦੇ ਦਰਸ਼ਨ ਕਰੋ ਜੀ ।

ਈਸਵੀ ਸਾਲ 2024 ਦੀ ਆਮਦ ‘ਤੇ ਸਮੁੱਚੀ ਨਵੀਂ ਮੁੰਬਈ ਦੀਆਂ ਸੰਗਤਾਂ ਵੱਲੋਂ ਕਰਵਾਏ ਗਏ ਮਹਾਨ ਤਿੰਨ ਰੋਜਾ ਗੁਰਮਤਿ ਸਮਾਗਮ ‘ਚ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਸੰਗਤਾਂ ਨੂੰ ਸ਼੍ਰਵਣ ਕਰਵਾਂਉਦੇ ਹੋਏ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਸ਼ ਮੁਖੀ ਦਮਦਮੀ ਟਕਸਾਲ ਪ੍ਰਧਾਨ , ਸੰਤ ਸਮਾਜ ।

©2024 Damdami Taksal. All rights reserved.

Main Menus

Log in with your credentials

Forgot your details?