+ ਅੱਜ ਦੇ ਸ਼ੁਭ ਦਿਹਾੜ੍ਹੇ ਮਿਤੀ 24 ਅਗਸਤ ਦਿਨ ਐਤਵਾਰ 1969 ( ੯ ਭਾਦਰੋਂ ) ਬਿਕ੍ਰਮੀ ਸੰਮਤ ੨੦੨੬ ਨੂੰ ਜਥੇਬੰਦੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਜਿਲ੍ਹਾ ( ਸ਼੍ਰੀ ਅੰਮ੍ਰਿਤਸਰ ਸਾਹਿਬ) ਦਾ ਨੀਂਹ ਪੱਥਰ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪਣੇ ਕਰ ਕਮਲਾ ਦੁਆਰਾ ਰਖਿਆ । ਇਸ ਸ਼ੁੱਭ ਦਿਹਾੜ੍ਹੇ ਦੀਆਂ ਸਮੂਹ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਜੀ Damdami Taksal, August 24, 2026August 24, 2026, Events & Updates, 0
+ ਬੰਦੀ ਸਿੰਘਾਂ ਦੀਆਂ ਰਿਹਾਈਆਂ ਸਬੰਧੀ ਚੱਲ ਰਹੇ ਸ਼ੰਘਰਸ਼ ਦੌਰਾਨ ਪੰਜਾਬ ਬੰਦ ਦੀ ਕਾਲ ਸਬੰਧੀ, ਦਮਦਮੀ ਟਕਸਾਲ ਜਥੇਬੰਦੀ ਵੱਲੋਂ ਅਸੀਂ ਮਿਤੀ 21 ਅਗਸਤ 2026 ਨੂੰ ਪੰਜਾਬ ਬੰਦ ਦੀ ਪੁਰਜ਼ੋਰ ਹਮਾਇਤ ਕਰਦੇ ਹਾਂ । Damdami Taksal, August 20, 2026August 20, 2026, Events & Updates, 0
+ ਦਮਦਮੀ ਟਕਸਾਲ ਜਥੇਬੰਦੀ ਦੇ 13ਵੇਂ ਮੁਖੀ ਸੱਚਖੰਡਵਾਸੀ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਪਾਵਨ ਯਾਦ ਨੂੰ ਸਮਰਪਿਤ ਸਾਲਾਨਾ ਬਰਸੀ ਜੋੜ ਮੇਲਾ, ਭਾਦਰੋਂ ਦੀ ਸੰਗਰਾਂਦ, ੧ ਭਾਦਰੋਂ (ਮਿਤੀ 17 ਅਗਸਤ 2026) ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਖਾਂ ਦੀ ਅਗੁਵਾਈ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ । ਸਮੂਹ ਸੰਗਤਾਂ ਨੂੰ ਬੇਨਤੀ ਹੈ ਮਹਾਂਪੁਰਖਾਂ ਦੇ ਸਾਲਾਨਾ ਬਰਸੀ ਸਮਾਗਮ ‘ਚ ਹਾਜ਼ਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ Damdami Taksal, August 17, 2026August 17, 2026, Events & Updates, 0
+ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਦੇ 320ਵੇਂ ਸਥਾਪਨਾ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ । Damdami Taksal, August 7, 2026August 7, 2026, Events & Updates, 0
+ ੨੩ ਸਾਵਣ ( ੭ ਅਗਸਤ ੨੦੨੬ ) ਨੂੰ ਦਮਦਮੀ ਟਕਸਾਲ ਦੇ ੩੨੦ਵੇਂ ਸਥਾਪਨਾ ਦਿਵਸ ਦਿਹਾੜੇ ‘ਤੇ ਤਖ਼ਤ ਸ਼੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਕਰਵਾਏ ਜਾ ਰਹੇ ਮਹਾਨ ਸਮਾਗਮ ‘ਚ ਹਾਜਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । Damdami Taksal, August 5, 2026August 5, 2026, Events & Updates, 0
+ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਅਤੇ ਦਮਦਮੀ ਟਕਸਾਲ ਜਥੇਬੰਦੀ ਦੇ 320ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਤਖਤ ਸ਼੍ਰੀ ਦਮਦਮਾ ਸਾਹਿਬ ( ਗੁਰੂ ਕੀ ਕਾਂਸ਼ੀ ) ਤਲਵੰਡੀ ਸਾਬੋ ( ਬਠਿੰਡਾ ) ਵਿਖੇ ਅੱਜ ਮਿਤੀ 1 ਅਗਸਤ 2026 ਤੋਂ ਅਰੰਭ ਕਰਕੇ ਮਿਤੀ 7 ਅਗਸਤ 2026 ( ੨੩ ਸਾਵਣ) ਤੱਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ਮਹਾਂਪੁਰਸ਼ਾਂ ਦੀ ਅਗਵਾਈ ‘ਚ ਸੰਪੂਰਨ ਹੋਣਗੇ। ਮੁੱਖ ਸਮਾਗਮ ਮਿਤੀ 7 ਅਗਸਤ 2026 ( ੨੩ ਸਾਵਣ ) ਨੂੰ ਮਹਾਂਪੁਰਸ਼ਾਂ ਅਗਵਾਈ ‘ਚ ਹੋਣਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜ਼ਰੀਆਂ ਭਰੋ ਅਤੇ ਲਾਹੇ ਪ੍ਰਾਪਤ ਕਰੋ ਜੀ । Damdami Taksal, August 1, 2026August 1, 2026, Events & Updates, 0
+ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ ਵਲੋਂ ਨਿੱਤਨੇਮ ਦੀਆਂ ਸੱਤ ਬਾਣੀਆਂ ਦੀ ਸੰਥਿਆ ਲਈ ਪਾਠ ਬੋਧ ਸਮਾਗਮ ਗੁਰਦੁਆਰਾ ਗੁਰ ਨਾਨਕ ਪ੍ਰਕਾਸ਼ ਫਰਿਜ਼ਨੋ (ਸ਼ਾਖਾ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ) 4250 E LINCOLN AVE, FRESNO CA 93725 ਮਿਤੀ ਅਗਸਤ 06, 2026 ਤੋਂ ਅਗਸਤ 08, 2026 ਸਮਾਂ ਸ਼ਾਮ 05:00 ਵੱਜੇ ਤੋਂ 07:00 ਵੱਜੇ ਤੱਕ ਮਿਤੀ ਅਗਸਤ 09, 2026 ਦਿਨ ਐਤਵਾਰ ਸਮਾਂ ਦੁਪਹਿਰ 01:00 ਵੱਜੇ ਤੋਂ ਸ਼ਾਮ 03:00 ਵੱਜੇ ਤੱਕ ਉਪਰੰਤ ਸਮਾਪਤੀ ਦੀ ਅਰਦਾਸ ਹੋਵੇਗੀ ਜੀ। ਸਮੂਹ ਸਗਤਾਂ ਸਮੇਂ ਸਿਰ ਇਸ ਮਹਾਨ ਪਾਠ ਬੋਧ ਸਾਮਗਮ ਵਿੱਚ ਹਾਜ਼ਰੀਆਂ ਭਰਕੇ ਲਾਹਾ ਪ੍ਰਾਪਤ ਕਰੋ ਜੀ। ਵਲੋਂ: ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁੱਖੀ ਦਮਦਮੀ ਟਕਸਾਲ ਜੱਥਾ ਭਿੰਡਰਾਂ ਮਹਿਤਾ, ਪ੍ਰਧਾਨ ਸੰਤ ਸਮਾਜ Damdami Taksal, July 30, 2026July 30, 2026, Events & Updates, 0
+ ਪ੍ਰਸਿੱਧ ਪੰਥ ਸੇਵਕ ਸ: ਤੇਜਾ ਸਿੰਘ ਸਮੁੰਦਰੀ ਜੀ ਦੀ 100 ਸਾਲਾ ਬਰਸੀ ਦੀ ਸ਼ਤਾਬਦੀ ‘ਤੇ ਦਮਦਮੀ ਟਕਸਾਲ ਵੱਲੋਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ । ਵੱਲੋਂ:- ਸੰਤ ਗਿਆਨੀ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ | Damdami Taksal, July 17, 2026July 17, 2026, Events & Updates, 0
+ ਮਿਤੀ 10 ਜੁਲਾਈ ਨੂੰ The iconic Panjabi Awards Season -3 ਵਿੱਚ ਦਮਦਮੀ ਟਕਸਾਲ ਦੇ ਮੁਖੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਿਸੇਸ਼ ਤੌਰ ਤੇ the cabbana resort ਮੁਖ ਮਹਿਮਾਨ ਵੱਜੋਂ ਸ਼ਿਰਕਤ ਕਰਨਗੇ। Damdami Taksal, July 9, 2026July 9, 2026, Events & Updates, 0