ਪੂਰਨ ਬ੍ਰਹਮਗਿਆਨੀ ਮਰਦ-ਏ-ਮੁਜਾਹਿਦ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਘੱਲੂਘਾਰਾ ਹਫਤਾ ਦੇ ਚਲ਼ ਰਹੇ ਸ਼ਹੀਦੀ ਸਮਾਗਮਾਂ ਦੇ ਪੰਜਵੇਂ ਦਿਨ 5 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਸ਼ਹੀਦੀ ਦਿਵਾਨ ਸਜਾਏ ਜਾਣਗੇ ।
ਅੱਜ 5 ਜੂਨ ਨੂੰ ਪੰਜਵੇਂ ਦਿਨ ਦੇ ਸ਼ਹੀਦੀ ਸਮਾਗਮਾਂ ‘ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬਾਨ ਜੀ ਦੇ ਹਜੂਰੀ ਰਾਗੀ ਭਾਈ ਜਗਤਾਰ ਸਿੰਘ ਜੀ ਸ਼ਾਮ 4 ਤੋਂ 5 ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾਉਣਗੇ । ਉਪਰੰਤ 5 ਤੋਂ 6:30 ਵਜੇ ਤਕ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਗੁਰ ਇਤਿਹਾਸ ਦੀ ਕਥਾ ਸ੍ਰਵਣ ਕਰਵਾਕੇ ਸੰਗਤਾਂ ਨੂੰ ਨਿਹਾਲ ਕਰਨਗੇ ।
ਸਮੂਹ ਸੰਗਤਾਂ ਨੂੰ ਬੇਨਤੀ ਹੈ 4 ਵਜੇ ਤਕ ਇਹਨਾਂ ਸ਼ਹੀਦੀ ਸਮਾਗਮਾਂ ‘ਚ ਪਹੁੰਚਕੇ ਹਾਜਰੀਆਂ ਭਰੋ ਅਤੇ ਸ਼ਹੀਦਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ

©2026 Damdami Taksal. All rights reserved.

Main Menus

Log in with your credentials

Forgot your details?