ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ‘ਚ ਸਾਲਾਨਾ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਰਤਮਾਨ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਿਤੀ 1 ਜੂਨ ਤੋਂ 6 ਤੱਕ ਸ਼ਹੀਦੀ ਘੱਲੂਘਾਰਾ ਹਫਤਾ ਦੇ ਰੂਪ ਮਨਾਇਆ ਜਾ ਰਿਹਾ ਹੈ ।
ਇਸ ਸ਼ਹੀਦੀ ਦਿਹਾੜ੍ਹੇ ਸਬੰਧੀ ਹਰ ਸਾਲ ਦੀ ਤਰ੍ਹਾਂ ਵੱਖ ਵੱਖ ਪਿੰਡਾਂ ਨਗਰਾਂ ਸ਼ਹਿਰਾਂ ਵਿਖੇ ਸ਼ਹੀਦੀ ਦਿਵਾਨ ਸਜਾਏ ਜਾਂਦੇ ਹਨ ਜਿੰਨਾਂ ‘ਚ ਕੀਰਤਨ ਅਤੇ ਮਹਾਂਪੁਰਖ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਆਪ ਗੁਰ ਇਤਿਹਾਸ ਦੀ ਕਥਾ ਅਤੇ ਸ਼ਹੀਦਾਂ ਸਿੰਘਾਂ ਦੀਆਂ ਜੀਵਨੀਆਂ ਸੰਗਤਾਂ ਨੂੰ ਸ੍ਰਵਣ ਕਰਵਾਂਉਦੇ ਹਨ।
ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ‘ਚ ਹਾਜਰੀਆਂ ਭਰਕੇ ਲਾਹੇ ਪ੍ਰਾਪਤ ਕਰੋ ਅਤੇ ਸ਼ਹੀਦਾਂ ਸਿੰਘਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀੱ

©2026 Damdami Taksal. All rights reserved.

Main Menus

Log in with your credentials

Forgot your details?