ਮਿਤੀ 6 ਮਈ 2026 ਜਥੇਬੰਦੀ ਦਮਦਮੀ ਟਕਸਾਲ ਨਾਲ ਅਥਾਹ ਪ੍ਰੇਮ ਰੱਖਣ ਵਾਲੇ ਭਾਈ ਸਰਬਜੋਤ ਸਿੰਘ ਜੀ ਮੁੰਬਈ , ਅਮਰੀਕਾ ਵਾਲਿਆਂ ਦਾ ਸ਼ੁਭ ਅਨੰਦ ਕਾਰਜ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁ: ਬਾਬੇ ਸ਼ਹੀਦਾਂ ਸਰਮਸਤਪੁਰ ( ਜਲੰਧਰ ) ਵਿਖੇ ਅੱਜ ਸੰਪੰਨ ਹੋਇਆ । ਮਿਤੀ 4 ਮਈ 2026 ਗੁ: ਸੰਤਗੜ੍ਹ ਹਰਖੋਵਾਲ ( ਹੁਸ਼ਿਆਪੁਰ) ਵਿਖੇ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਂਪੁਰਖਾਂ ਦੇ ਜਨਮ ਦਿਵਸ ਸਬੰਧੀ ਕਰਵਾਏ ਗਏ ਗੁਰਮਤਿ ਸਮਾਗਮ ‘ਚ ਹਾਜਰੀ ਭਰੀ | ਮਿਤੀ 1 ਮਈ 2026 ਸ੍ਰੀ ਕੀਰਤਪੁਰ ਸਾਹਿਬ ਜੀ ਦੇ ੪੦੦ ਸੌ ਸਾਲਾ ਸਥਾਪਨਾ ਦਿਵਸ ਦੀ ਸ਼ਤਾਬਦੀ ਸਮਾਗਮ ‘ਤੇ ਗੁਰਦੁਆਰਾ ਸ਼੍ਰੀ ਸੀਸ ਮਹਿਲ ਸਾਹਿਬ ਜੀ ( ਸ਼੍ਰੀ ਕੀਰਤਪੁਰ ਸਾਹਿਬ ਜੀ ) ਵਿਖੇ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੌਰਾਨ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ । ਮੁਖ ਸਮਾਗਮ 300 ਸੌ ਸਾਲਾ ਸ਼ਹੀਦੀ ਸ਼ਤਾਬਦੀ ਨਗਰ ਭੁੱਸੇ ਜਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਜੀ ਵਿਖੇ ਅੱਜ 26 ਫਰਵਰੀ 2026 ਮਨਾਈ ਗਈ ਮਿਤੀ 24-25-26 ਫਰਵਰੀ 2026 ਤਿੰਨ ਰੋਜਾ ਬਹੁਤ ਭਾਰੀ ਗੁਰਮਤਿ ਸਮਾਗਮਾਂ ‘ਚ ਹਾਜਰੀ ਭਰੀ