ਤਪ ਅਸਥਾਨ ਗੁ: ਬਾਬਾ ਨਾਂਗਾ ਜੀ ਨਗਰ ਭੋਮਾਂ (ਗੁਰਦਾਸਪੁਰ) ਵਿਖੇ ਗੁਰਮਤਿ ਸਮਾਗਮ ‘ਚ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਸ੍ਰਵਣ ਕਰਵਾਂਉਦੇ ਹੋਏ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

ਨਗਰ ਆਸਲ ਉਤਾੜ ਨੇੜੇ ਪੱਟੀ ਜ਼ਿਲ੍ਹਾ (ਸ਼੍ਰੀ ਤਰਨ ਤਾਰਨ ਸਾਹਿਬ ) ਜੀ ਵਿਖੇ ਸਾਲਾਨਾ ਜੋੜ ਮੇਲੇ ਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋ ਉਪਰੰਤ ਆਏ ਸ਼੍ਰੀ ਮੁਖਵਾਕ ਸਾਹਿਬ ਜੀ ਕਥਾ ਸੰਗਤਾਂ ਨੂੰ ਸ੍ਰਵਣ ਕਰਵਾਂਉਦੇ ਹੋਏ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ।

ਨਗਰ ਰਜਿੰਦਰਗੜ੍ਹ ਜਿਲ੍ਹਾ ( ਸ਼੍ਰੀ ਫਤਹਿਗੜ੍ਹ ਸਾਹਿਬ) ਵਿਖੇ ਮਿਤੀ 22 ਜੂਨ 2025 ਨੂੰ ਮਾਤਾ ਕੁਲਦੀਪ ਸਿੰਘ ਜੀ ਦੀ ਅੰਤਿਮ ਅਰਦਾਸ ਦੁਸ਼ਹਿਰੇ ਦੇ ਭੋਗ ਤੇ ਸੰਗਤਾਂ ਨੂੰ ਸ਼੍ਰੀ ਹੁਕਮਨਾਮਾ ਸਾਹਿਬ ਜੀ ਦੀ ਕਥਾ ਵੀਚਾਰ ਸ੍ਰਵਣ ਕਰਵਾਂਉਦੇ ਹੋਏ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ।

ਸੱਚਖੰਡਵਾਸੀ ਸੰਤ ਬਾਬਾ ਕੁੰਦਨ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼ਾਂ ਦੀ 100 ਸਾਲਾ ਜਨਮ ਸ਼ਤਾਬਦੀ ਸਬੰਧੀ ਨਗਰ ਝਰੋੜਾ ਵਿਖੇ ਮਹਾਨ ਗੁਰਮਤਿ ਸਮਾਗਮ ‘ਚ ਸੰਗਤਾਂ ਗੁਰਮਤਿ ਵਿਚਾਰਾਂ ਸ਼੍ਰਵਣ ਕਰਵਾਂਉਦੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਪ੍ਰਧਾਨ ਸੰਤ ਸਮਾਜ ।

ਲੱਗਭਗ ਅੱਠ ਦਿਹਾਕੇ ਪਹਿਲਾਂ ਤੋਂ ਵੱਡੇ ਮਹਾਂਪੁਰਖਾਂ ਦੇ ਸਮੇਂ ਤੋਂ, ਦਮਦਮੀ ਟਕਸਾਲ ਜਥੇਬੰਦੀ ਵੱਲੋਂ , ਹਰ ਸਾਲ ਜੇਠ ਦਾ ਇਕ ਮਹੀਨਾਂ, ਇਤਿਹਾਸਕ ਗੁਰ ਅਸਥਾਨ ਗੁ: ਸ਼੍ਰੀ ਨਾਭਾ ਸਾਹਿਬ ਨੇੜੇ ਜੀਰਕਪੁਰ ਵਿਖੇ, ਕਥਾ ਕੀਰਤਨ ਦੇ ਪ੍ਰਵਾਹ ਚਲਾਏ ਜਾਂਦੇ ਹਨ ।

ਇਹਨਾਂ ਕਥਾ ਕੀਰਤਨ ਦੇ ਸਮਾਗਮਾਂ ਦੀ ਅੱਜ ਮਿਤੀ 14 ਜੂਨ 2025 ਨੂੰ ਸਮਾਪਤੀ ਕੀਤੀ ਗਈ । ਅੱਜ ਦੇ ਸਮਾਗਮ ‘ਚ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ੍ਰਵਣ ਕਰਵਾਕੇ ਨਿਹਾਲ ਕੀਤਾ ਗਿਆ ।

ਵੱਡੇ ਮਹਾਂਪੁਰਖਾਂ ਦੇ ਸਮੇਂ ਤੋਂ, ਦਮਦਮੀ ਟਕਸਾਲ ਜਥੇਬੰਦੀ ਵੱਲੋਂ , ਹਰ ਸਾਲ ਜੇਠ ਦਾ ਇਕ ਮਹੀਨਾਂ, ਇਤਿਹਾਸਕ ਗੁਰ ਅਸਥਾਨ ਗੁ: ਸ਼੍ਰੀ ਨਾਭਾ ਸਾਹਿਬ ਨੇੜੇ ਜੀਰਕਪੁਰ ਵਿਖੇ, ਕਥਾ ਕੀਰਤਨ ਦੇ ਪ੍ਰਵਾਹ ਚਲਾਏ ਜਾਂਦੇ ਹਨ ।

ਇਹਨਾਂ ਕਥਾ ਕੀਰਤਨ ਦੇ ਸਮਾਗਮਾਂ ‘ਚ ਅੱਜ ਮਿਤੀ 12 ਜੂਨ 2025 ਨੂੰ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ੍ਰਵਣ ਕਰਵਾਕੇ ਨਿਹਾਲ ਕੀਤਾ ਗਿਆ ।

ਜਥੇ: ਬਾਬਾ ਬਲਬੀਰ ਸਿੰਘ ਜੀ ਮੁਖੀ ਬੁੱਢਾ ਦਲ ਜੀ ਦੇ ਸਤਿਕਾਰਯੋਗ ਮਾਤਾ ( ਸੱਸ ) ਜੀ ਦੀ ਅੰਤਿਮ ਅਰਦਾਸ ( ਦੁਸ਼ਹਿਰੇ) ਦੇ ਸਮਾਗਮ ‘ਤੇ ਸ਼੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹਾਜਰੀ ਭਰੀ ।

ਗੁ: ਸ਼੍ਰੀ ਨਾਨਕਿਆਣਾ ਸਾਹਿਬ ਜੀ  (ਸੰਗਰੂਰ ) ਅੰਤਿਮ ਅਰਦਾਸ ਸਮਾਗਮ ( ਦੁਸ਼ਹਿਰਾ) ਸ: ਸੁਖਦੇਵ ਸਿੰਘ ਜੀ ਢੀਂਡਸਾ

ਸਾਲਾਨਾ ਬਰਸੀ ਸਮਾਗਮ ਸੰਤ ਬਾਬਾ ਅਮਰਜੀਤ ਸਿੰਘ ਜੀ ਨਗਰ ਮੁੰਡਾ ਪਿੰਡ ਵਿਖੇ ਹਾਜਰੀ ਭਰੀ ।

ਗੁ: ਸ਼੍ਰੀ ਪਤਾਲਪੁਰੀ ਸਾਹਿਬ ( ਸ਼੍ਰੀ ਕੀਰਤਪੁਰ ਸਾਹਿਬ ) ਜੀ ਵਿਖੇ ਅੱਜ ਮਿਤੀ 9 ਮਈ 2025 ਨੂੰ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਦੀਆਂ ਅਸਤੀਆਂ ਜਲ ਪ੍ਰਵਾਹ ਕੀਤੀਆਂ ਗਈਆਂ ।

ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗਵਾਈ ‘ਚ ਮਹਾਂਪੁਰਸ਼ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਦਾ ਦੁਸ਼ਹਿਰਾ ਸਮਾਗਮ ਨਗਰ ਸਹੌੜਾ ਵਿਖੇ ਮਨਾਇਆ ਗਿਆ ।

ਦਮਦਮੀ ਟਕਸਾਲ ਦੇ ਬਾਰ੍ਹਵੇਂ ਮੁਖੀ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਵਿਦਿਆਰਥੀ, ਤਿਆਗ ਵੈਰਾਗ ਦੀ ਮੂਰਤਿ ਸੰਤ ਬਾਬਾ ਇੰਦਰਜੀਤ ਸਿੰਘ ਜੀ ਰਕਬੇ ਵਾਲਿਆਂ ਦਾ ਅੰਤਿਮ ਸਸਕਾਰ ਨਗਰ ਸਹੌੜਾ ਜਿਲ੍ਹਾ ( ਮੁਹਾਲੀ ) ਵਿਖੇ ਅੱਜ ਮਿਤੀ 1 ਮਈ 2025 ਨੂੰ ਕੀਤਾ ਗਿਆ ।

ਤਖਤਾਂ ਦੇ ਜਥੇਦਾਰਾਂ ਦੀ ਮੁੜ ਬਹਾਲੀ ਲਈ ਦਮਦਮੀ ਟਕਸਾਲ ਦੇ ਮੁਖੀ ਸੰਤ ਸਮਾਜ ਦੇ ਪ੍ਰਧਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੁਵਾਈ ਹੇਠ ਸੰਤ ਸਮਾਜ ਦੇ ਮਹਾਂਪੁਰਸ਼ਾਂ ਨਿਹੰਗ ਸਿੰਘ ਜਥੇਬੰਦੀਆਂ ਅਤੇ ਹੋਰ ਸਿੱਖ ਚਿੰਤਕ ਸਿੰਘਾਂ ਦੀ ਵਿਸ਼ੇਸ਼ ਇਕੱਤਰਤਾ ਦਮਦਮੀ ਟਕਸਾਲ ਦੇ ਮੁਖ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਮਿਤੀ 27 ਅਪ੍ਰੈਲ 2025 ਨੂੰ ਹੋਈ ।

ਸਿੱਖ ਪੰਥ ਦੇ ਮਹਾਨ ਵਿਦਿਵਾਨ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸ: ਹਰਦਿਆਲ ਸਿੰਘ ਜੀ ਦੇ ਅੰਤਿਮ ਸੰਸਕਾਰ ਤੇ ਹਾਜਰੀ ਭਰੀ ।

ਸਤਿਕਾਰਯੋਗ ਜਥੇਦਾਰ ਸੰਤ ਬਾਬਾ ਮਾਨ ਸਿੰਘ ਜੀ, ਮੁਖੀ ਗੁਰੂ ਨਾਨਕ ਦਲ ਮੜ੍ਹੀਆਂ ਵਾਲਿਆਂ ਦੇ ਦੁਸ਼ਹਿਰੇ ਸਮਾਗਮ ‘ਤੇ ਜਥੇਬੰਦੀ ਦਮਦਮੀ ਟਕਸਾਲ ਵੱਲੋਂ ਹਾਜਰੀ ਭਰੀ ।

ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਜੋੜ ਮੇਲੇ ਨਵੀਂ ਮੁੰਬਈ ਵਿਖੇ ਬਹੁਤ ਚੜਦੀਕਲਾ ਨਾਲ ਮਨਾਏ ਗਏ । ਗੁ: ਸ਼੍ਰੀ ਗੁਰੂ ਸਿੰਘ ਸਭਾ ਸਾਨਪਾੜਾ ( ਨਵੀਂ ਮੁੰਬਈ) ਵਿਖੇ ਕਰਵਾਏ ਗਏ ਮਹਾਨ ਗੁਰਮਤਿ ਸਮਾਗਮ ‘ਚ ਵੈਸਾਖ ਮਹੀਨੇ ਦੀ ਕਥਾ ਸੰਗਤਾਂ ਨੂੰ ਕਰਵਾਂਉਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ।

ਸ਼ਹੀਦ ਭਾਈ ਦਿਲਬਾਗ ਸਿੰਘ ਜੀ ਨਗਰ ਦੇਵੀਦਾਸਪੁਰਾ ਵਾਲਿਆਂ ਦੇ ਪ੍ਰਵਾਰ ਨੂੰ ਗੁਰੂ ਸਾਹਿਬ ਜੀ ਨੇ ਨਵੇਂ ਗ੍ਰਹਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਬਖਸ਼ਿਸ਼ ਕੀਤੇ । ਪ੍ਰਵਾਰ ਵੱਲੋਂ ਸ਼ੁਕਰਾਨਾ ਸਮਾਗਮ ਕੀਤਾ ਗਿਆ ਅਤੇ ਜਥੇ ਦੇ ਸਿੰਘਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਕੀਤੇ ਗਏ ਅਤੇ ਪਾਠ ਦੇ ਭੋਗ ਉਪਰੰਤ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਭਰੀ ।

ਧੰਨ ਧੰਨ ਬਾਬਾ ਸ਼੍ਰੀ ਚੰਦ ਸਾਹਿਬ ਜੀ ਤੋਂ ਵਰਸੋਇਆ ਉਦਾਸੀਨ ਭੇਖ । ਇਸ ਉਦਾਸੀਨ ਭੇਖ ਦੇ ਮਹਾਂਪੁਰਸ਼ਾਂ ਵੱਲੋਂ ਨਗਰ ਫੇਰੂਮਾਨ ਨੇੜੇ ਰਈਆ ਵਿਖੇ ਰੱਖੇ ਗੁਰਮਤਿ ਸਮਾਗਮ ‘ਚ ਮਿਤੀ 2 ਅਪ੍ਰੈਲ 2025 ਨੂੰ ਸ਼੍ਰੀ ਮੁਖਵਾਕ ਸਾਹਿਬ ਜੀ ਦੀ ਕਥਾ ਦੀ ਹਾਜਰੀ ਦਾਸਾਂ ਵੱਲੋਂ ਭਰੀ ਗਈ ।

ਤਖਤ ਸਾਹਿਬਾਨਾਂ ਦੀ ਮਾਣ ਮਰਿਆਦਾ ਅਤੇ ਜਥੇਦਾਰ ਸਹਿਬਾਨਾਂ ਦਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਸਮੇੰ ਮਿਤੀ 28 ਮਾਰਚ 2025 ਨੂੰ ਸ: ਤੇਜਾ ਸਿੰਘ ਸਮੁੰਦਰੀ ਹਾਲ ਦੇ ਸਾਹਮਣੇ ਸਮੁੱਚੇ ਸਿੱਖ ਪੰਥ ਵੱਲੋਂ ਸੰਤਾਂ ਮਹਾਂਪੁਰਸ਼ਾਂ,ਨਿਹੰਗ ਸਿੰਘ ਜੱਥੇਬੰਦੀਆਂ ਅਤੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਦਿਤੇ ਜਾਣ ਵਾਲੇ ਰੋਸ ਧਰਨੇ ਦੇ ਸੰਬੰਧ ਵਿੱਚ ਅਤੇ ਵੱਖ ਵੱਖ ਜਗ੍ਹਾ ਤੋਂ ਸੰਗਤਾਂ ਲਿਆਉਣ ਅਤੇ ਹੋਰ ਵੱਖ ਵੱਖ ਡਿਊਟੀਆਂ ਲਾਉਣ ਲਈ ਅੱਜ ਇਲਾਕਾ ਨਿਵਾਸੀ ਜੁੰਮੇਵਾਰ ਸਿੰਘਾਂ ਦੀ ਬਹੁਤ ਭਰਵੀ ਚੜ੍ਹਦੀਕਲਾ ਵਾਲੀ ਵਿਸ਼ੇਸ਼ ਇੱਤਕਰਤਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਕੀਤੀ ਗਈ ।

ਜਥੇਬੰਦੀ ਦਮਦਮੀ ਟਕਸਾਲ ਦੀ ਬ੍ਰਾਂਚ ਅਸਥਾਨ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸੰਗਤ ਸਾਹਿਬ ਨਗਰ ਝੋਕ ਮੋਹੜੇ ( ਫਿਰੋਜਪੁਰ) ਵਿਖੇ ਸਾਲਾਨਾ ਗੁਰਮਤਿ ਸਮਾਗਮ ‘ਚ ਹਾਜਰੀ ਭਰੀ ।

ਉਪਰੰਤ ਜਥੇਬੰਦੀ ਦਮਦਮੀ ਟਕਸਾਲ ਦੇ ਦੁਨਿਆਵੀ ਵਿਦਿਅਕ ਅਦਾਰੇ ਸੰਤ ਗਿ: ਕਰਤਾਰ ਸਿੰਘ ਜੀ ਖਾਲਸਾ ਸੀਨੀ: ਸੈਕੰ: ਸਕੂਲ ਨਗਰ ਬੁਰਜ ਮੱਖਣ ਸਿੰਘ( ਫਿਰੋਜਪੁਰ) ਵਿਖੇ ਬੱਚਿਆ ਨੂੰ ਇਨਾਮ ਵੱਡੇ ਅਤੇ ਨਵੇਂ ਸੈਂਸਨ ਦੀ ਆਰੰਭਤਾ ਦੀ ਅਰਦਾਸ ਕੀਤੀ ।

ਵੱਖ ਵੱਖ ਜਗ੍ਹਾ ਸਮਾਗਮਾਂ ‘ਚ ਸੰਗਤਾਂ ਨੂੰ ਰੋਸ ਧਰਨੇ ‘ਚ ਸ਼ਾਮਲ ਹੋਣ ਲਈ 28 ਮਾਰਚ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਪਹੁੰਚਣ ਦੀਆਂ ਬੇਨਤੀਆਂ ਵੀ ਕੀਤੀਆਂ ਗਈਆਂ ।

ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਚਰਨ ਅਸਥਾਨ ਗੁ: ਸ਼੍ਰੀ ਸੁਖਚੈਨਆਣਾ ਸਾਹਿਬ (ਫਗਵਾੜਾ) ਵਿਖੇ ਇਕ ਵਿਆਹ ਸਮਾਗਮ ‘ਚ ਹਾਜਰੀ ਭਰੀ ।

ਗੁ : ਸ਼੍ਰੀ ਰਕਾਬ ਗੰਜ ਸਾਹਿਬ ਵਿਖੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਹਰਮੀਤ ਸਿੰਘ ਜੀ ਕਾਲਕਾ ਦੇ ਸਤਿਕਾਰਯੋਗ ਪਿਤਾ ਜੀ ਦੇ ਦੁਸ਼ਹਿਰੇ ਦੇ ਭੋਗ ਅਤੇ ਅੰਤਮਿ ਅਰਦਾਸ ਸਮਾਗਮ ‘ਚ ਹਾਜਰੀ ਭਰੀ ।

ਦਮਦਮੀ ਟਕਸਾਲ ਜਥੇਬੰਦੀ ਦੇ ਪਹਿਲੇ ਮੁਖੀ, ਅਮਰ ਸ਼ਹੀਦ ,ਸਿੰਘ ਸਾਹਿਬ, ਜਥੇਦਾਰ , ਬ੍ਰਹਮਗਿਆਨੀ ,ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਨਮ ਨਗਰ , ਨਗਰ ਪਹੂਵਿੰਡ ( ਤਰਨ ਤਾਰਨ) ਪੁਰਾਤਨ ਜਨਮ ਅਸਥਾਨ ( ਅੰਦਰਲਾ ਗੁਰਦੁਆਰਾ) ਵਿਖੇ ਬਾਬਾ ਜੀ ਦੇ ਜਨਮ ਦਿਹਾੜ੍ਹੇ ਨੂੰ ਸਮਰਪਿਤ ਅੱਜ ਮਿਤੀ 19 ਜਨਵਰੀ 2025 ਨੂੰ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ ।

ਜਥੇਬੰਦੀ ਦਮਦਮੀ ਟਕਸਾਲ ਦੇ ਬਾਨੀ ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਅਵਤਾਰ ਗੁਰਪੁਰਬ ਪੋਹ ਸੁਦੀ ਸੱਤਵੀਂ ਦਾ ਦਿਹਾੜਾ ਮਿਤੀ 6 ਜਨਵਰੀ 2025 ਨੂੰ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਜੀ (ਬਿਹਾਰ) ਵਿਖੇ ਬੜੀ ਚੜਦੀਕਲਾ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ ।

ਤਖਤ ਸਾਹਿਬ ਜੀ ‘ਤੇ 6 ਤਰੀਕ ਰਾਤ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਤੋਂ ਉਪਰੰਤ ਗੁਰਪੁਰਬ ਦਿਹਾੜੇ ਦੀ ਸੰਪੂਰਨਤਾ ਹੋ ਗਈ ਹੈ ।

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਅਵਤਾਰ ਗੁਰਪੁਰਬ ਦਿਹਾੜ੍ਹਾ ਪੋਹ ਸੁਦੀ ਸਤਵੀਂ ਮਿਤੀ 6 ਜਨਵਰੀ 2025 ਨੂੰ ਤਖਤ ਸ਼੍ਰੀ ਹਰਿਮੰਦਰ ਜੀ ਸ਼੍ਰੀ ਪਟਨਾ ਸਾਹਿਬ ਜੀ (ਬਿਹਾਰ) ਵਿਖੇ ਬੜੀ ਚੜਦੀਕਲਾ ਨਾਲ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ ।

ਮਿਤੀ 6 ਤਰੀਕ ਨੂੰ ਸਤਿਗੁਰੂ ਸਾਹਿਬ ਜੀ ਦੇ ਜਨਮ ਦੀ ਕਥਾ ਦੀ ਹਾਜਰੀ ਤਖਤ ਸਾਹਿਬ ਜੀ ਵਿਖੇ ਸਾਲਸ ਰਾਏ ਜੌਹਰੀ ਦਿਵਾਨ ਹਾਲ ‘ਚ ਭਰੀ ।

ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦਾ ਪਾਵਨ ਅਵਤਾਰ ਗੁਰਪੁਰਬ ਦਿਹਾੜ੍ਹਾ ਪੋਹ ਸੁਦੀ ਸਤਵੀਂ ਮਿਤੀ 6 ਜਨਵਰੀ 2025 ਨੂੰ ਤਖਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਜੀ ਵਿਖੇ ਬੜੀ ਚੜਦੀਕਲਾ ਨਾਲ ਮਨਾਇਆ ਜਾ ਰਿਹਾ ਹੈ ।

ਅੱਜ ਮਿਤੀ 5 ਤਰੀਕ ਨੂੰ ਗੁਰਦੁਆਰਾ ਗਊ ਘਾਟ ਸਾਹਿਬ ਜੀ ਤੋਂ ਆਰੰਭ ਹੋਏ ਨਗਰ ਕੀਰਤਨ ‘ਚ ਹਾਜਰੀ ਭਰੀ ਅਤੇ ਸ਼ਾਮ ਨੂੰ 7 ਤੋਂ 8 ਸਤਿਗੁਰੂ ਸਾਹਿਬ ਜੀ ਜੀਵਨ ਕੌਤਕਾਂ ਦੀ (ਜਨਮ ਦੀ ਕਥਾ) ਦੀ ਹਾਜਰੀ ਭਰੀ ।

ਜਥੇਬੰਦੀ ਦਮਦਮੀ ਟਕਸਾਲ ਬਾਨੀ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਪਾਵਨ ਅਵਤਾਰ ਗੁਰਪੁਰਬ ਦਿਹਾੜ੍ਹੇ ਨੂੰ ਸਮਰਪਿਤ ਜਥੇਬੰਦੀ ਦਮਦਮੀ ਟਕਸਾਲ ਵੱਲੋਂ, ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਤੋਂ ਮਿਤੀ 1 ਜਨਵਰੀ 2025 ਨੂੰ ਬਹੁਤ ਭਾਰੀ ਮਹਾਨ ਨਗਰ ਕੀਰਤਨ (ਜਲੂਸ ) ਸਜਾਏ ਗਏ । ਇਸ ਮਹਾਨ ਨਗਰ ਕੀਰਤਨ ‘ਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀਆਂ ਭਰਕੇ ਲਾਹੇ ਪ੍ਰਾਪਤ ਕੀਤੇ ।

©2025 Damdami Taksal. All rights reserved.

Main Menus

Log in with your credentials

Forgot your details?