6 ਜੂਨ 2026

42ਵਾਂ ਮੁਖ ਸ਼ਹੀਦੀ ਸਮਾਗਮ ਦਮਦਮੀ ਟਕਸਾਲ ਮਹਿਤਾ ਵਿਖੇ ਮਨਾਇਆ ਗਿਆ

5 ਜੂਨ ਸ਼ਹੀਦੀ ਸਮਾਗਮ

ਪੂਰਨ ਬ੍ਰਹਮਗਿਆਨੀ ਮਰਦ-ਏ-ਮੁਜਾਹਿਦ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਘੱਲੂਘਾਰਾ ਹਫਤਾ ਦੇ ਚਲ਼ ਰਹੇ ਸ਼ਹੀਦੀ ਸਮਾਗਮਾਂ ਦੇ ਪੰਜਵੇਂ ਦਿਨ 5 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਭਾਰੀ ਸ਼ਹੀਦੀ ਦੀਵਾਨ ਸਜਾਏ ਗਏ

4 ਜੂਨ ਸ਼ਹੀਦੀ ਸਮਾਗਮ

4 ਜੂਨ ਦੇ ਸ਼ਹੀਦੀ ਸਮਾਗਮਾਂ ਚ ਆਇਆ ਸੰਗਤਾਂ ਦਾ ਹੜ੍ਹ

ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਿਤੀ 4 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਘੱਲੂਘਾਰਾ ਹਫਤਾ ਦੇ ਚੌਥੇ ਦਿਨ ਦੇ ਬਹੁਤ ਭਾਰੀ ਮਹਾਨ ਸ਼ਹੀਦੀ ਦੀਵਾਨ ਸਜਾਏ ਗਏ । ਸ਼ਹੀਦਾਂ ਦੇ ਘਰ ਮਹਿਤਾ ਵਿਖੇ ਸੰਗਤਾਂ ਦਾ ਆਇਆ ਹੜ੍ਹ ।

3 ਜੂਨ ਸ਼ਹੀਦੀ ਸਮਾਗਮ

ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ 3 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਬਹੁਤ ਭਾਰੀ ਸ਼ਹੀਦੀ ਦੀਵਾਨ ਸਜਾਏ ਗਏ ।

ਮਿਤੀ 02 ਜੂਨ 2026

ਘੱਲੂਘਾਰਾ ਹਫਤਾ ਦੇ ਦੂਜੇ ਦਿਨ ਦੇ ਸ਼ਹੀਦੀ ਸਮਾਗਮ ਅੱਜ ਮਿਤੀ 2 ਜੂਨ 2026 ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਮਹਿਤਾ ਵਿਖੇ ਸਜੇ ।

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਅਤੇ ਘੱਲੂਘਾਰਾ ਹਫਤਾ ਦੇ ਦੂਜੇ ਦਿਨ ਦੇ ਸਮਾਗਮ ਅੱਜ ਮਿਤੀ 2 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗਵਾਈ ‘ਚ ਬੜੀ ਚੜ੍ਹਦੀਕਲਾ ਨਾਲ ਸਜਾਏ ਗਏ । ਇਸ ਸ਼ਹੀਦੀ ਸਮਾਗਮ ‘ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਭਾਈ ਸ਼ੁਭਦੀਪ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਸ੍ਰਵਣ ਕਰਵਾਇਆ ਅਤੇ ਉਪਰੰਤ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ ਗਿਆ ।

ਮਿਤੀ 01 ਜੂਨ 2026

ਘੱਲੂਘਾਰਾ ਹਫਤਾ ਦੀ ਆਰੰਭਤਾ ਦੇ ਸਮਾਗਮ ਅੱਜ ਮਿਤੀ 1 ਜੂਨ 2026 ਨੂੰ ਸਜੇ ।

ਸ਼ਹੀਦੀ ਸਮਾਗਮ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਹੈੱਡਕੁਆਟਰ ਦਮਦਮੀ ਟਕਸਾਲ ਮਹਿਤਾ ਵਿਖੇ ਸਜੇ ।

6 ਜੂਨ 1984 ਦੇ ਸਮੂਹ ਸ਼ਹੀਦਾਂ ਦੀ 42ਵੀਂ ਯਾਦ ‘ਚ ਚੱਲ ਰਹੀ ਸ਼ਹੀਦੀ ਸਮਾਗਮਾਂ ਦੀ ਲੜੀ ਦੇ ਅਤੇ ਘੱਲੂਘਾਰਾ ਹਫਤਾ ਦੇ ਪਹਿਲੇ ਦਿਨ ਦੇ ਸਮਾਗਮ ਮਿਤੀ 1 ਜੂਨ 2026 ਨੂੰ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗਵਾਈ ‘ਚ ਬੜੀ ਚੜ੍ਹਦੀਕਲਾ ਨਾਲ ਸਜਾਏ ਗਏ । ਇਸ ਸ਼ਹੀਦੀ ਸਮਾਗਮ ‘ਚ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਭਾਈ ਜਬਰਤੋੜ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਸ੍ਰਵਣ ਕਰਵਾਇਆ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਵੱਲੋਂ ਸੰਗਤਾਂ ਨੂੰ ਗੁਰ ਇਤਿਹਾਸ ਦੀ ਕਥਾ ਸ਼੍ਰਵਣ ਕਰਵਾਕੇ ਨਿਹਾਲ ਕੀਤਾ।

ਮਿਤੀ 30 ਮਈ 2026

6 ਜੂਨ 1984 ਦੇ ਸਮੂਹ ਸ਼ਹੀਦਾਂ ਦਾ 42ਵਾਂ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮਿਤੀ 1 ਜੂਨ ਤੋਂ 6 ਜੂਨ 2026 ਨੂੰ ਸੰਤ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਬੜ੍ਹੀ ਸ਼ਰਧਾ ਭਾਵਨਾ ਅਤੇ ਚੜ੍ਹਦੀਕਲਾ ਨਾਲ ਮਨਾਇਆ ਜਾ ਰਿਹਾ ਹੈ ।

ਇਸ ਸਬੰਧੀ ਵੱਖ ਵੱਖ ਡਿਊਟੀਆਂ ਲਗਾਉਣ ਸਬੰਧੀ ਇਲਾਕਾ ਨਿਵਾਸੀ ਜੁੰਮੇਵਾਰ ਪਤਿਵੰਤੇ ਸਿੰਘਾਂ ਦੀ ਵਿਸ਼ੇਸ਼ ਇਕੱਤਰਤਾ ਮਹਾਂਪੁਰਸ਼ਾਂ ਦੀ ਅਗੁਵਾਈ ਹੇਠ ਅੱਜ ਮਿਤੀ 30 ਮਈ ਨੂੰ ਕੀਤੀ ਗਈ ।

ਮਿਤੀ 20 ਮਈ 2026

ਵਿਸ਼ੇਸ਼ ਇਕੱਤਰਤਾ ਦਮਦਮੀ ਟਕਸਾਲ ਮਹਿਤਾ ਵਿਖੇ ਕੀਤੀ ਗਈ

20ਵੀਂ ਸਦੀ ਦੇ ਮਹਾਨ ਜਰਨੈਲ ,ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ

ਹੋਣ ਜਾ ਰਹੇ 42ਵੇਂ ਸ਼ਹੀਦੀ ਸਮਾਗਮ ਦੇ ਪ੍ਰਬੰਧਾ ਲਈ ਜਥੇਬੰਦੀ ਦਮਦਮੀ ਟਕਸਾਲ ਨਾਲ ਸਨੇਹ ਰੱਖਣ ਵਾਲੇ ਪਤਿਵੰਤੇ ਸਿੰਘਾਂ ਦੀ ਵਿਸੇਸ਼ ਇਕੱਤਰਤਾ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅੱਜ ਮਿਤੀ 20 ਮਈ 2026 ਨੂੰ ਕੀਤੀ ਗਈ

ਸਾਲਾਨਾ ਸ਼ਹੀਦੀ ਸਮਾਗਮ  6 ਜੂਨ 2026

ਸ਼ਹੀਦੀ ਦਿਹਾੜੇ ਸਬੰਧੀ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਆਰੰਭਤਾ ਅੱਜ ਮਿਤੀ 29 ਅਪ੍ਰੈਲ 2026 ਨੂੰ ਮਹਾਂਪੁਰਸ਼ਾਂ ਵੱਲੋਂ ਕੀਤੀ ਗਈ।

ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ 14ਵੇਂ ਮੁਖੀ ਦਮਦਮੀ ਟਕਸਾਲ ਅਤੇ 6 ਜੂਨ 1984 ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ‘ਚ ਸਾਲਾਨਾ ਸ਼ਹੀਦੀ ਜੋੜ ਮੇਲਾ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਵਰਤਮਾਨ 16ਵੇਂ ਮੁਖੀ ਦਮਦਮੀ ਟਕਸਾਲ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਮਿਤੀ 1 ਜੂਨ ਤੋਂ 6 ਤੱਕ ਸ਼ਹੀਦੀ ਘੱਲੂਘਾਰਾ ਹਫਤਾ ਦੇ ਰੂਪ ਮਨਾਇਆ ਜਾ ਰਿਹਾ ਹੈ ।

ਇਸ ਸਬੰਧੀ ਅੱਜ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਦੀ ਆਰੰਭਤਾ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਮਹਾਂਪੁਰਸ਼ਾਂ ਦੀ ਅਗੁਵਾਈ ‘ਚ ਕੀਤੀ ਗਈ ।

©2026 Damdami Taksal. All rights reserved.

Main Menus

Log in with your credentials

Forgot your details?